ਦੜਾ ਸੱਟਾਂ ਲਗਾਉਂਦੇ 2 ਵਿਅਕਤੀ ਕਾਬੂ

Tuesday, Nov 26, 2024 - 05:53 PM (IST)

ਦੜਾ ਸੱਟਾਂ ਲਗਾਉਂਦੇ 2 ਵਿਅਕਤੀ ਕਾਬੂ

ਨਾਭਾ (ਖੁਰਾਣਾ, ਸਤੀਸ਼)-ਥਾਣਾ ਕੋਤਵਾਲੀ ਪੁਲਸ ਨੇ ਦੜ੍ਹਾ ਸੱਟਾਂ ਲਗਾਉਣ ਦੇ ਦੋਸ਼ ਵਿਚ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ। ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਪੁੱਤਰ ਜੋਧਪਾਲ ਵਾਸੀ ਟੋਬਾ ਬਸਤੀ ਅਤੇ ਪਰਮਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਬੋੜਾਂ ਗੇਟ ਨਾਭਾ ਵਜੋਂ ਹੋਈ। 

ਇਹ ਵੀ ਪੜ੍ਹੋ-ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ

ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਮਨਮੋਹਣ ਸਿੰਘ ਸਮੇਤ ਪੁਲਸ ਪਾਰਟੀ ਗਸਤ ਦੌਰਾਨ ਖੰਡਾ ਚੌਕ ਕੋਲ ਮੌਜੂਦ ਸੀ ਤਾਂ ਇਤਲਾਹ ਮਿਲੀ ਕਿ ਦੋਸੀ ਕਾਲਜ ਗਰਾਉਂਡ ਵਿਖੇ ਕਾਰ ਦੇ ਵਿੱਚ ਘੁੰਮ ਫਿਰ ਕੇ ਦੜਾ ਸੱਟਾ ਲਗਵਾ ਰਹੇ ਹਨ। ਜਦੋਂ ਪੁਲਸ ਪਾਰਟੀ ਨੇ ਰੇਡ ਕੀਤੀ ਤਾਂ ਉਕਰ ਦੋਸੀਆਂ ਤੋਂ 2310 ਰੁਪਏ ਦੜੇ ਸੱਟੇ ਦੇ ਬਰਾਮਦ ਹੋਏ। ਪੁਲਸ ਨੇ ਮੁਲਜਮਾਂ ਖਿਲਾਫ ਗੈਮਲਿੰਗ ਐਕਟ ਦੇ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਤਫ਼ਤੀਸ ਸ਼ੁਰੂ ਕਰ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News