ਬਾਪੂਧਾਮ ਕਾਲੋਨੀ ''ਚ ਕੋਰੋਨਾ ਦਾ ਕਹਿਰ, 2 ਬੱਚਿਆਂ ਦੀ ਰਿਪੋਰਟ ਆਈ ਪਾਜ਼ੇਟਿਵ
Friday, Jun 05, 2020 - 12:09 PM (IST)
ਚੰਡੀਗੜ੍ਹ : ਸ਼ਹਿਰ ਦੀ ਬਾਪੂਧਾਮ ਕਾਲੋਨੀ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਸਵੇਰੇ ਕਾਲੋਨੀ ਦੇ 2 ਬੱਚਿਆਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚੋਂ 3 ਸਾਲ ਅਤੇ 10 ਸਾਲਾਂ ਦਾ ਬੱਚਾ ਸ਼ਾਮਲ ਹੈ। ਦੋਹਾਂ ਨੂੰ ਜੀ. ਐਮ. ਸੀ. ਐਚ.-16 'ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 10 ਲੱਖ ਅਮੀਰ ਲੋਕ ਲੈ ਰਹੇ 'ਸਸਤਾ ਰਾਸ਼ਨ', ਕਣਕ ਵੰਡਣ ਸਮੇਂ ਹੋਇਆ ਖੁਲਾਸਾ
ਇਸ ਦੇ ਨਾਲ ਹੀ ਸ਼ਹਿਰ 'ਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 304 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚੋਂ 77 ਐਕਟਿਵ ਕੇਸ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ 80 ਸਾਲਾਂ ਦੀ ਇਕ ਬਜ਼ੁਰਗ ਬੀਬੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਹ ਬੀਬੀ ਬਾਪੂਧਾਮ ਦੀ ਰਹਿਣ ਵਾਲੀ ਹੈ, ਜਿਸ ਦੇ ਇਲਾਜ ਲਈ ਸੈਕਟਰ-16 ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : PGI ਨੇ ਸਭ ਤੋਂ ਜ਼ਿਆਦਾ 'ਪੰਜਾਬ' ਦੇ ਕੀਤੇ ਕੋਰੋਨਾ ਟੈਸਟ, ਅੰਕੜਿਆਂ 'ਚ ਹੋਇਆ ਖੁਲਾਸਾ