CU ਵਿਖੇ 10ਵੇਂ ਇੰਟਰਨੈਸ਼ਨਲ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਹੋਇਆ ਆਗ਼ਾਜ਼, ਮਾਹਰਾਂ ਨੇ ਲਿਆ ਹਿੱਸਾ
Monday, Jun 29, 2026 - 06:23 PM (IST)
ਚੰਡੀਗੜ੍ਹ- ਚੰਡੀਗੜ੍ਹ ਯੂਨੀਵਰਸਿਟੀ ਵਿਖੇ ਅੱਜ 10ਵੇਂ ਇੰਟਰਨੈਸ਼ਨਲ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਆਈਐਫ਼ਡੀਪੀ) 2026 ਦਾ ਆਗ਼ਾਜ਼ ਹੋਇਆ, ਜਿਸ ਵਿੱਚ 40 ਤੋਂ ਵੱਧ ਮੁਲਕਾਂ ਦੀਆਂ 100 ਤੋਂ ਜ਼ਿਆਦਾ ਯੂਨੀਵਰਸਿਟੀਆਂ ਦੇ 130 ਤੋਂ ਵੱਧ ਨਾਮਵਰ ਅਕਾਦਮਿਕ ਮਾਹਰਾਂ, ਖੋਜਕਾਰਾਂ, ਵਿਗਿਆਨੀਆਂ ਅਤੇ ਸਿੱਖਿਆ ਮਾਹਰਾਂ ਨੇ ਹਿੱਸਾ ਲਿਆ। ਕੌਮੀ ਸਿੱਖਿਆ ਨੀਤੀ 2020 ਦੇ ਤਹਿਤ ਭਾਰਤੀ ਸਿੱਖਿਆ ਦੇ ਮਿਆਰ ਨੂੰ ਕੌਮਾਂਤਰੀ ਪੱਧਰ ਤੱਕ ਉੱਚਾ ਚੁੱਕਣ ਦੇ ਮਕਸਦ ਨਾਲ ਕਰਵਾਇਆ ਗਿਆ ਇਹ ਪ੍ਰੋਗਰਾਮ ਅਕਾਦਮਿਕ ਸਾਂਝ, ਗਿਆਨ ਦੇ ਆਦਾਨ-ਪ੍ਰਦਾਨ ਅਤੇ ਸਰਹੱਦ ਪਾਰ ਤੋਂ ਸਹਿਯੋਗ ਲਈ ਇੱਕ ਵਿਸ਼ਵ ਪੱਧਰੀ ਮੰਚ ਵਜੋਂ ਕੰਮ ਕਰੇਗਾ, ਜੋ ਵਿਦਿਆਰਥੀਆਂ ਅਤੇ ਫ਼ੈਕਲਟੀ ਮੈਂਬਰਾਂ ਨੂੰ ਗਲੋਬਲ ਅਕਾਦਮਿਕ ਮੁਹਾਰਤ ਅਤੇ ਖੋਜ ਦੇ ਨਵੇਂ ਰੁਝਾਨਾਂ ਨਾਲ ਜਾਣੂ ਕਰਵਾਏਗਾ।
ਆਈਐਫਡੀਪੀ ਵਿੱਚ ਕਿਊਐਸ ਰੈਕਿੰਗ ਵਾਲੀਆਂ 58 ਯੂਨੀਵਰਸਿਟੀਆਂ ਦੇ ਮਾਹਰ ਇੱਕੋ ਮੰਚ 'ਤੇ ਇਕੱਠੇ ਹੋਏ ਹਨ, ਜਿਨ੍ਹਾਂ ਵਿੱਚ ਦੁਨੀਆ ਦੀਆਂ ਚੋਟੀ ਦੀਆਂ 20 ਯੂਨੀਵਰਸਿਟੀਆਂ ਵਿੱਚ ਸ਼ੁਮਾਰ ਸੰਸਥਾਵਾਂ ਦੇ ਛੇ ਅਕਾਦਮਿਕ ਮਾਹਰ ਵੀ ਸ਼ਾਮਲ ਹਨ। ਇਸ ਪ੍ਰੋਗਰਾਮ ਵਿੱਚ ਵਿਸ਼ਵ ਦੇ ਚੋਟੀ ਦੇ 2 ਫ਼ੀਸਦੀ ਖੋਜਕਾਰਾਂ ਦੀ ਲਿਸਟ 'ਚ ਸ਼ਾਮਲ 37 ਵਿਗਿਆਨੀ ਵੀ ਸ਼ਿਰਕਤ ਕਰ ਰਹੇ ਹਨ। ਆਈਐਫਡੀਪੀ ਦੇ ਪਹਿਲੇ ਦਿਨ ਕੌਮੀ ਅਧਿਆਪਕ ਸਿੱਖਿਆ ਕੌਂਸਲ ਦੇ ਚੇਅਰਪਰਸਨ ਪ੍ਰੋ. ਪੰਕਜ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਯੂਨੀਵਰਸਿਟੀ ਕਾਲਜ ਲੰਡਨ (ਬਰਤਾਨੀਆ) ਦੇ ਇੰਸਟੀਟਿਊਟ ਆਫ਼ ਹੈਲਦੀ ਏਜਿੰਗ ਦੇ ਡਾਇਰੈਕਟਰ ਅਤੇ ਸਿਸਟਮਜ਼ ਬਾਇਓਲਾਜੀ ਦੇ ਪ੍ਰੋਫੈਸਰ ਪ੍ਰੋ. (ਡਾ) ਜ਼ੁਰਗ ਬਹਿਲਰ, ਯੂਨੀਵਰਸਿਟੀ ਕਾਲਜ ਲੰਡਨ ਦੇ ਹੀ ਨੈਲੇਜ ਇਨਫ਼ਾਰਮੇਸ਼ਨ ਐਂਡ ਡਾਟਾ ਸਾਇੰਸ ਰਿਸਰਚ ਗਰੁੱਪ ਦੇ ਸੰਸਥਾਪਕ ਮੈਂਬਰ ਤੇ ਕੇ-ਲੀਡ ਅਤੇ ਮਸ਼ੀਨ ਲਰਨਿੰਗ ਦੇ ਐਸੋਈਏਟ ਪ੍ਰੋਫੈਸਰ ਪ੍ਰੋ (ਡਾ) ਲਿਊਕ ਡਿੱਕਨਜ਼ ਅਤੇ ਨਾਨਯਾਂਗ ਟੈਕਨੋਲੋਜਿਕਲ ਯੂਨੀਵਰਸਿਟੀ ਦੇ ਸਕ੍ਰੀਨ ਰਾਈਟਿੰਗ ਦੇ ਐਸੋਸੀਏਟ ਪ੍ਰੋ (ਡਾ.) ਈਆਨ ਜੌਨ ਡਿਕਸਨ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਸਮਾਗਮ ਵਿੱਚ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਪ੍ਰੋਗਰਾਮ ਦੇ ਮੁੱਖ ਮਹਿਮਾਨ ਭਾਰਤ ਸਰਕਾਰ ਦੇ ਕੌਮੀ ਅਧਿਆਪਕ ਸਿੱਖਿਆ ਕੌਂਸਲ ਦੇ ਚੇਅਰਪਰਸਨ ਪ੍ਰੋ. ਪੰਕਜ ਅਰੋੜਾ ਨੇ ਕਿਹਾ, "ਸਾਡੇ ਦੇਸ਼ ਕੋਲ ਗਿਆਨ ਦੀ ਅਮੀਰ ਵਿਰਾਸਤ ਹੈ, ਜਿੱਥੇ ਤਕਸ਼ਸ਼ਿਲਾ ਅਤੇ ਨਾਲੰਦਾ ਵਰਗੇ ਪ੍ਰਾਚੀਨ ਸਿੱਖਿਆ ਕਦਰ ਦੁਨੀਆ ਭਰ ਦੇ ਵਿਦਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਅੱਜ ਅਸੀਂ ਉਸ ਵਿਰਾਸਤ ਦੇ ਮੁੜ ਸੁਰਜੀਤ ਹੋਣ ਦੇ ਗਵਾਹ ਬਣ ਰਹੇ ਹਾਂ, ਕਿਉਂਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਯੂਨੀਵਰਸਿਟੀਆਂ ਦੇ ਪ੍ਰਦਰਸ਼ਨ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਨਿਧਤਾ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਕੌਮੀ ਸਿੱਖਿਆ ਨੀਤੀ ਰਾਹੀਂ ਅਜਿਹੇ ਕ੍ਰਾਂਤੀਕਾਰੀ ਵਿਦਿਅਕ ਸੁਧਾਰ ਲਾਗੂ ਕੀਤੇ ਗਏ ਹਨ, ਜਿਨ੍ਹਾਂ ਨੇ ਖੋਜ, ਨਵੀਨਤਾ ਅਤੇ ਅਕਾਦਮਿਕ ਉੱਤਮਤਾ 'ਤੇ ਸਾਡੇ ਧਿਆਨ ਨੂੰ ਹੋਰ ਕੇਂਦਰਿਤ ਕੀਤਾ ਹੈ, ਇਸੇ ਦੇ ਨਤੀਜੇ ਵਜੋਂ ਹਾਲ ਦੇ ਸਾਲਾਂ ਵਿੱਚ ਭਾਰਤ ਗਿਆਨ, ਖੋਜ ਅਤੇ ਨਵੀਨਤਾ ਦੇ ਇੱਕ ਗਲੋਬਲ ਪਾਵਰਹਾਊਸ ਵਜੋਂ ਉੱਭਰਿਆ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਵਰਗੇ ਪ੍ਰੋਗਰਾਮ ਗਲੋਬਲ ਅਕਾਦਮਿਕ ਭਾਈਵਾਲੀ ਨੂੰ ਮਜ਼ਬੂਤ ਕਰਨ, ਉੱਚ ਸਿੱਖਿਆ ਦੀ ਗੁਣਵੱਤਾ ਨੂੰ ਉੱਚਾ ਚੁੱਕਣ ਅਤੇ ਸਾਲ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਸਫ਼ਰ ਵਿੱਚ ਸਿੱਖਿਆ ਸ਼ਾਸਤਰੀਆਂ ਨੂੰ ਆਪਣਾ ਯੋਗਦਾਨ ਪਾਉਣ ਲਈ ਤਿਆਰ ਕਰਨ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਯੂਨੀਵਰਸਿਟੀ ਕਾਲਜ ਲੰਡਨ ਦੇ ਮਸ਼ੀਨ ਲਰਨਿੰਗ ਦੇ ਐਸੋਸੀਏਟ ਪ੍ਰੋਫੈਸਰ ਡਾ. ਲਿਊਕ ਡਿੱਕਨਜ਼ ਨੇ ਕਿਹਾ, "ਅਕਾਦਮਿਕ ਖੇਤਰ ਦਾ ਹਿੱਸਾ ਹੋਣ ਦੇ ਨਾਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਥੈਟ ਲੀਡਰਜ਼ਾ ਬਣੀਏ ਅਤੇ ਦੁਨੀਆ ਨੂੰ ਉਸ ਰੂਪ ਵਿੱਚ ਢਾਲਣ ਵਿੱਚ ਮਦਦ ਕਰੀਏ, ਜਿਸ ਰੂਪ ਵਿੱਚ ਅਸੀਂ ਇਸ ਨੂੰ ਦੇਖਣਾ ਚਾਹੁੰਦੇ ਹਾਂ। ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਅੱਜ ਦੇ ਸਮੇਂ ਵਿੱਚ ਏਆਈ ਨੇ ਬਹੁਤ ਤਰੱਕੀ ਕਰ ਲਈ ਹੈ। ਅਸੀਂ ਹੌਲੀ ਹੌਲੀ ਏਆਈ ਉੱਪਰ ਨਿਰਭਰ ਹੋ ਰਹੇ ਹਾਂ। ਪਰ ਸਾਨੂੰ ਇਸ ਖੇਤਰ ਵਿੱਚ ਸਾਵਧਾਨੀ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ, ਕਿਉਂਕਿ ਏਆਈ ਵਰਗੀ ਤਕਨਾਲੋਜੀ ਦੇ ਜਿੱਥੇ ਫ਼ਾਇਦੇ ਹਨ, ਉੱਥੇ ਹੀ ਇਸ ਨੂੰ ਲੋਕ ਕਬੂ ਚੁਣੌਤੀਆਂ ਤੇ ਖ਼ਤਰੇ ਵੀ ਸਾਹਮਣੇ ਖੜੇ ਹਨ। ਸਾਨੂੰ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਖੋਜ ਆਧਾਰਤ ਅਤੇ ਤੱਥ ਆਧਾਰਤ ਪਹੁੰਚ ਅਪਣਾਉਣੀ ਪਵੇਗੀ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਏਆਈ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਕਿਵੇਂ ਲਾਭਕਾਰੀ ਹੋ ਸਕਦਾ ਹੈ।
ਨਾਨਯਾਂਗ ਟੈਕਨੋਲਾਜਿਕਲ ਯੂਨੀਵਰਸਿਟੀ ਸਿੰਗਾਪੁਰ ਦੇ ਸਕ੍ਰੀਨਰਾਈਟਿੰਗ ਐਸੋਸੀਏਟ ਪ੍ਰੋਫੈਸਰ ਡਾ. ਈਆਨ ਜੌਨ ਡਿਕਸਨ ਨੇ ਕਿਹਾ, 'ਚੰਡੀਗੜ੍ਹ ਯੂਨੀਵਰਸਿਟੀ ਨੇ ਅਸਲ ਵਿੱਚ ਵਿਦਿਆਰਥੀਆਂ ਦੀ ਸਿੱਖਿਆ ਨੂੰ ਗੰਭੀਰਤਾ ਨਾਲ ਲਿਆ ਹੈ। ਇੱਥੇ ਖੋਜਣਾ, ਸਿੱਖਣਾ ਅਤੇ ਮਜ਼ਬੂਤ (ਡਿਸਕਵਰ, ਲਰਨ, ਅੱਪਾਵਰ) ਹੋਣਾ ਸਿਰਫ਼ ਇੱਕ ਨਾਹਰਾ ਨਹੀਂ ਹੈ, ਬਲਕਿ ਸਿੱਖਿਆ ਦਾ ਮੂਲ ਮੰਤਰ ਹੈ। ਮੇਰਾ ਵਿਸ਼ਵਾਸ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਆਉਣ ਵਾਲੇ ਸਾਲਾਂ ਵਿੱਚ ਵਿਸ਼ਵ ਪੱਧਰ 'ਤੇ ਅੱਗੇ ਵਧੇਗੀ ਅਤੇ ਨੰਬਰ ਇੱਕ ਯੂਨੀਵਰਸਿਟੀ ਬਣ ਜਾਵੇਗੀ। ਇਸ ਦੌਰ ਵਿੱਚ ਜਦੋਂ ਸਾਡੇ ਕੋਲ ਅਜਿਹੀ ਤਕਨੀਕ ਹੈ, ਜੋ ਸਭ ਕੁੱਝ ਕਰ ਸਕਦੀ ਹੈ, ਪਰ ਫ਼ਿਰ ਵੀ ਏਆਈ ਕਦੇ ਵੀ ਇਨਾਨੀ ਤਜਰਬੇ, ਰਚਨਾਮਤਕਤਾ ਅਤੇ ਕਹਾਣੀ ਕਹਿਣ ਦੀ ਸ਼ਕਤੀ ਦਾ ਸਥਾਨ ਨਹੀਂ ਲੈ ਸਕਦੀ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਵੀਰਾਜਾ ਐਨ ਸੀਤਾਰਾਮ ਨੇ ਕਿਹਾ, "ਇੰਟਰਨੈਸ਼ਨਲ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅਕਾਦਮਿਕ ਆਦਾਨ ਪ੍ਰਦਾਨ ਅਤੇ ਸਾਂਝੀ ਖੋਜ ਲਈ ਇਕ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਮੰਚ ਵਜੋਂ ਉੱਭਰਿਆ ਹੈ। ਇਹ ਉਪਰਾਲਾ ਲਗਾਤਾਰ ਕਮਾਂਤਰੀ ਭਾਈਵਾਲੀ ਨੂੰ ਮਜ਼ਬੂਤ ਬਣਾ ਰਿਹਾ ਹੈ।
ਅਤੇ ਦੁਨੀਆ ਭਰ ਦੇ ਵਿਦਵਾਨਾਂ, ਖੋਜਕਾਰਾਂ ਅਤੇ ਸੰਸਥਾਗਤ ਆਗੂਆਂ ਵਿਚਕਾਰ ਸਾਰਥਕ ਰਾਬਤਾ ਕਾਇਮ ਕਰਨ ਦੇ ਬਿਹਤਰੀਨ ਮੌਕੇ ਸਿਰਜ ਰਿਹਾ ਹੈ। ਪਿਛਲੇ ਕੁੱਝ ਸਾਲਾਂ ਦੌਰਾਨ ਆਈਅਫ਼ੈਡੀਪੀ ਉੱਚ ਸਿੱਖਿਆ ਵਿੱਚ ਕੌਮਾਂਤਰੀਕਰਨ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਪੜ੍ਹਾਉਣ, ਸਿੱਖਣ ਅਤੇ ਖੋਜ ਦੇ ਖੇਤਰ ਵਿੱਚ ਸਰਵੋਤਮ ਅਭਿਆਸਾਂ ਨੂੰ ਸਾਂਝਾ ਕਰਨ ਦਾ ਇੱਕ ਜੀਵੰਤ ਕੇਂਦਰ ਬਣ ਚੁੱਕਿਆ ਹੈ। ਵੱਖ-ਵੱਖ ਸੱਭਿਆਚਾਰਕ ਅਤੇ ਅਕਾਦਮਿਕ ਪਿਛੋਕੜ ਵਾਲੇ ਨਾਮਵਰ ਸਿੱਖਿਆ ਸ਼ਾਸਤਰੀਆਂ ਅਤੇ ਵਿਚਾਰਵਾਨਾਂ ਨੂੰ ਇੱਕ ਮੰਚ 'ਤੇ ਲਿਆ ਕੇ, ਇਹ ਪ੍ਰੋਗਰਾਮ ਵਿਸ਼ਵ ਪੱਧਰ 'ਤੇ ਪ੍ਰਾਸੰਗਿਕ ਅਤੇ ਭਵਿੱਖ ਦੀਆਂ ਲੋੜਾਂ ਮੁਤਾਬਕ ਢੁਕਵੇਂ ਵਿਦਿਅਕ ਤਾਣੇ ਬਾਣੇ ਨੂੰ ਵਿਕਸਤ ਵਿੱਚ ਆਪਣਾ ਵੱਡਾ ਯੋਗਦਾਨ ਪਾ ਰਿਹਾ ਹੈ।" ਇਸ ਵਿਸ਼ਵ ਪੱਧਰੀ ਵਿੱਚ ਵੱਖ-ਵੱਖ ਅਕਾਦਮਿਕ ਖੇਤਰਾਂ ਦੀ ਨੁਮਾਇੰਦਗੀ ਕੀਤੀ ਗਈ ਹੈ, ਜਿਸ ਵਿੱਚ ਇੰਜਨੀਅਰਿੰਗ, ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ). ਕੰਪਿਊਟਰ ਸਾਇੰਸ, ਮੈਨੇਜਮੈਂਟ, ਅਲਾਈਡ ਹੈਲਥ ਸਾਇੰਸੇਜ਼ ਆਰਕੀਟੈਕਚਰ ਕਾਨੂੰਨੀ ਪੜ੍ਹਾਈ, ਲਿਬਰਲ ਆਰਟਸ ਅਤੇ ਹਿਊਮੈਨਿਟੀਜ਼, ਅਧਿਆਪਕ ਸਿੱਖਿਆ, ਬਾਇਓਟੈਕਨਾਲੋਜੀ, ਫ਼ਾਰਮੇਸੀ ਡਾਟਾ ਸਾਇੰਸ, ਸਸਟੇਨੇਬਿਲਟੀ ਸਟੱਡੀਜ਼ ਸੋਸ਼ਲ ਸਾਇੰਸੇਜ਼ ਅਤੇ ਹੋਰ ਨਵੇਂ ਉੱਭਰ ਰਹੇ ਅੰਤਰ ਅਨੁਸ਼ਾਸਨੀ ਖੇਤਰ ਸ਼ਾਮਲ ਹਨ। 10 ਦਿਨਾਂ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਦੌਰਾਨ ਮਾਹਰਾਂ ਦੇ ਲੈਕਚਰ ਪੈਨਲ ਚਰਚਾ, ਵਿਸ਼ੇਸ਼ ਥੀਮੇਟਿਕ ਸੰਚਨ, ਖੋਜ ਸਬੰਧੀ ਵਿਚਾਰ ਚਰਚਾ ਅਤੇ ਸਾਂਝੇ ਉਪਰਾਲੇ ਦੇਖਣ ਨੂੰ ਮਿਲਣਗੇ। ਇਨ੍ਹਾਂ ਪ੍ਰੋਗਰਾਮਾਂ ਦਾ ਮੁੱਖ ਮਨੋਰਥ ਅਧਿਆਪਕਾਂ ਨੂੰ ਆਧੁਨਿਕ ਅਧਿਆਪਨ ਪ੍ਰਣਾਲੀਆਂ, ਤਕਨਾਲੋਜੀ ਦੇ ਨਵੇਂ ਰੁਝਾਨਾਂ ਦੀ ਡੂੰਘੀ ਸਮਝ ਅਤੇ ਉੱਚ ਸਿੱਖਿਆ ਬਾਰੇ ਵਿਸ਼ਵ ਪੱਧਰੀ ਦ੍ਰਿਸ਼ਟੀਕੋਣ ਨਾਲ ਲੈਸ ਕਰਨਾ ਹੈ।
