ਨਸ਼ੇ ਵਾਲੀਆਂ ਗੋਲ਼ੀਆਂ ਸਣੇ 1 ਨਸ਼ਾ ਸਮੱਗਲਰ ਕਾਬੂ
Saturday, Dec 07, 2024 - 06:40 PM (IST)
ਫਰੀਦਕੋਟ (ਰਾਜਨ)-ਜਸਮੀਤ ਸਿੰਘ ਸਾਹੀਵਾਲ, ਐੱਸ. ਪੀ. (ਇਨਵੈਸਟੀਗੇਸ਼ਨ) ਨੇ ਦੱਸਿਆ ਕਿ ਪੁਲਸ ਵਿਭਾਗ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਇਕ ਨਸ਼ਾ ਸਮੱਗਲਰ ਨੂੰ 15,000 ਨਸ਼ੇ ਵਾਲੀਆਂ ਗੋਲ਼ੀਆਂ ਸਮੇਤ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ. ਆਈ. ਏ. ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਹਾਕਮ ਸਿੰਘ ਜਦੋਂ ਸਾਥੀ ਕਰਮਚਾਰੀਆਂ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ’ਚ ਗਸ਼ਤ ’ਤੇ ਸੀ ਤਾਂ ਨੈਸ਼ਨਲ ਹਾਈਵੇਅ-54 ’ਤੇ ਸਥਿਤ ਬੱਸ ਅੱਡਾ ਪਿੰਡ ਕਲੇਰ ਦੇ ਨੇੜੇ ਬਣੇ ਸ਼ੈੱਡ ਕੋਲ ਇਕ ਨੌਜਵਾਨ ਐਕਟਿਵਾ ’ਤੇ ਇਕ ਗੱਟਾ ਰੱਖ ਕੇ ਬੈਠਾ ਵਿਖਾਈ ਦਿੱਤਾ, ਜਿਸ ’ਤੇ ਪੁਲਸ ਪਾਰਟੀ ਨੂੰ ਸ਼ੱਕ ਪੈਣ ’ਤੇ ਜਦ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਤਰਨਜੀਤ ਸਿੰਘ ਪੁੱਤਰ ਅਰਸ਼ਦੀਪ ਸਿੰਘ ਵਾਸੀ ਨੇੜੇ ਮੰਡ ਵਾਲਾ ਰੋਡ ਧੂੜਕੋਟ ਦੱਸਿਆ। ਉਨ੍ਹਾਂ ਦੱਸਿਆ ਕਿ ਜਦੋਂ ਸਮਰੱਥ ਅਧਿਕਾਰੀ ਦੀ ਹਾਜ਼ਰੀ ਵਿੰਚ ਪੁਲਸ ਪਾਰਟੀ ਵਲੋਂ ਗੱਟੇ ਦੀ ਚੈਕਿੰਗ ਕੀਤੀ ਗਈ ਤਾਂ ਇਸ ਵਿਚੋਂ 15,000 ਨਸ਼ੇ ਵਾਲੀਆਂ ਗੋਲ਼ੀਆਂ ਬਰਾਮਦ ਹੋਣ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਰਾਤ ਨੂੰ ਬਾਹਰ ਨਿਕਲਣ ਵਾਲੇ ਥੋੜ੍ਹਾ ਸਾਵਧਾਨ, ਹੋ ਗਿਆ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8