ਨਸ਼ਾ ਛੁਡਾਊ ਕੇਂਦਰ ''ਚ ਨੌਜਵਾਨਾਂ ਨੂੰ ਦਵਾਈ ਦੀ ਥਾਂ ਪਰੋਸ ਰਹੇ ਤੰਬਾਕੂ, ਸ਼ੋਸ਼ਣ ਤੋਂ ਇਲਾਵਾ ਹੁੰਦੀ ਹੈ ਕੁੱਟਮਾਰ

Sunday, Sep 22, 2024 - 06:18 PM (IST)

ਅੰਮ੍ਰਿਤਸਰ (ਦਲਜੀਤ)-ਸਿਹਤ ਵਿਭਾਗ ਵੱਲੋਂ ਫੜੇ ਗਏ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਤੋਂ ਇਲਾਵਾ ਨਾਜਾਇਜ਼ ਚੱਲ ਰਹੇ ਸੈਂਟਰ 'ਚ ਨੌਜਵਾਨ ਅਤੇ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰ ਰਹੇ ਹਨ। ਸੈਂਟਰ ’ਚ ਦਵਾਈ ਦੀ ਥਾਂ ’ਤੇ ਨੌਜਵਾਨਾਂ ਨੂੰ ਥਾਲੀ ਵਿਚ ਪਰੋਸ ਕੇ ਤੰਬਾਕੂ ਵਰਤਾਇਆ ਜਾ ਰਿਹਾ ਹੈ। ਕਈ ਕੇਂਦਰਾਂ ’ਚ ਤਾਂ ਨੌਜਵਾਨਾਂ ਨੂੰ ਰੋਟੀ-ਪਾਣੀ ਅਤੇ ਦਵਾਈ ਦੇ ਬਦਲੇ ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ। ਇਹ ਖੁਲਾਸਾ ਨਸ਼ਾ ਵਿਰੋਧੀ ਲਹਿਰ ਦੇ ਮੁੱਖ ਸੰਸਥਾਪਕ ਅਤੇ ਉੱਘੇ ਸਮਾਜ ਸੇਵਕ ਪੂਰਨ ਸਿੰਘ ਸੰਧੂ ਰਣੀਕੇ ਵੱਲੋਂ ਕੀਤਾ ਗਿਆ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵਲੋਂ ਭਲਕੇ ਛੁੱਟੀ ਦਾ ਐਲਾਨ, ਸਕੂਲ, ਦਫ਼ਤਰ ਰਹਿਣਗੇ ਬੰਦ

ਸੰਧੂ ਰਣੀਕੇ ਨੇ ਦੱਸਿਆ ਕਿ ਗੁਰੂ ਕੀ ਨਗਰੀ ਵਿਚ ਥਾਂ-ਥਾਂ ’ਤੇ ਖੁੱਲੇ ਨਾਜਾਇਜ਼ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਅੱਜ-ਕੱਲ੍ਹ ਨੌਜਵਾਨਾਂ ਲਈ ਸ਼ਰਾਪ ਬਣਦੇ ਜਾ ਰਹੇ ਹਨ। ਮਾਪੇ ਆਪਣੇ ਬੱਚਿਆਂ ਦਾ ਨਸ਼ਾ ਛੁਡਾਉਣ ਲਈ ਇਨ੍ਹਾਂ ਪ੍ਰਾਈਵੇਟ ਨਸ਼ਾ ਛੁਡਾਊ ਸੈਂਟਰਾਂ ਵਿਚ ਦਾਖਲ ਕਰਵਾਉਂਦੇ ਹਨ ਪਰ ਉਨ੍ਹਾਂ ਨੂੰ ਕੀ ਪਤਾ ਕਿ ਇਨ੍ਹਾਂ ਸੈਂਟਰਾਂ ਵਿਚ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਦੇ ਬਹਾਨੇ ਤੰਬਾਕੂ ’ਤੇ ਲਾਇਆ ਜਾਂਦਾ ਹੈ। ਸੰਧੂ ਰਣੀਕੇ ਨੇ ਇਨ੍ਹਾਂ ਪ੍ਰਾਈਵੇਟ ਨਸ਼ਾ ਛੁਡਾਊ ਸੈਂਟਰਾਂ ਨੂੰ ਸਖ਼ਤ ਸ਼ਬਦਾਂ ਵਿਚ ਤਾੜਨਾ ਕੀਤੀ ਕਿ ਬੰਦੇ ਦੇ ਪੁੱਤ ਬਣ ਜਾਵੋ ਨਹੀਂ ਤਾਂ ਸਾਨੂੰ ਤੁਹਾਡੇ ਖਿਲਾਫ ਕੋਈ ਠੋਸ ਕਾਰਵਾਈ ਕਰਨ ਲਈ ਮਜ਼ਬੂਰ ਹੋਣਾ ਪਵੇਗਾ।

ਇਹ ਵੀ ਪੜ੍ਹੋ- ਪਿਓ ਨਿਕਲਿਆ ਪੁੱਤ ਦਾ ਵੈਰੀ, ਆਪਣੇ ਹੱਥਾਂ ਨਾਲ ਪੁੱਤ ਨੂੰ ਉਤਾਰਿਆ ਮੌਤ ਦੇ ਘਾਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News