ਦੀਨਾਨਗਰ: ਹਾਈਵੇ ‘ਤੇ ਭਾਰੀ ਹੰਗਾਮਾ, ਨੌਜਵਾਨਾਂ ਨੇ ਟੈਕਸੀ ਡਰਾਈਵਰ ‘ਤੇ ਕੀਤਾ ਹਮਲਾ
Friday, Jan 30, 2026 - 05:46 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਦੇ ਕੋਹਲੀਆ ਮੌੜ ਨੇੜੇ ਉਸ ਸਮੇਂ ਹਾਈਵੇ ‘ਤੇ ਭਾਰੀ ਹੰਗਾਮਾ ਹੋ ਗਿਆ, ਜਦੋਂ ਇੱਕ ਟੈਕਸੀ ਚਾਲਕ ਦੀ ਗੱਡੀ ਨਾਲ ਦੂਜੀ ਗੱਡੀ ਟਕਰਾ ਗਈ। ਟਕਰਾਅ ਕਾਰਨ ਟੈਕਸੀ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ। ਜਦੋਂ ਟੈਕਸੀ ਚਾਲਕ ਨੇ ਨੁਕਸਾਨ ਬਾਰੇ ਦੂਜੇ ਗੱਡੀ ਚਾਲਕ ਨਾਲ ਗੱਲ ਕੀਤੀ, ਤਾਂ ਦੂਜੇ ਪੱਖ ਵੱਲੋਂ ਆਪਣੇ ਨਾਲ ਦੇ ਕੁਝ ਨੌਜਵਾਨਾਂ ਨੂੰ ਬੁਲਾ ਕੇ ਟੈਕਸੀ ਚਾਲਕ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ- ਪੰਜਾਬ : ਸ਼ਮਸ਼ਾਨਘਾਟ 'ਚ ਬਜ਼ੁਰਗ ਦੀਆਂ ਅਸਥੀਆਂ ਗਾਇਬ, ਪਰਿਵਾਰ ਵੱਲੋਂ ਜ਼ਬਰਦਸਤ ਹੰਗਾਮਾ
ਘਟਨਾ ਤੋਂ ਬਾਅਦ ਮੌਕੇ ‘ਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਬੜੀ ਮੁਸ਼ਕਲ ਨਾਲ ਟੈਕਸੀ ਚਾਲਕ ਨੂੰ ਬਚਾਇਆ। ਇਸ ਦੌਰਾਨ ਹਾਈਵੇ ‘ਤੇ ਕੁਝ ਸਮੇਂ ਲਈ ਟ੍ਰੈਫਿਕ ਵੀ ਪ੍ਰਭਾਵਿਤ ਹੋਇਆ। ਸੂਚਨਾ ਮਿਲਦੇ ਹੀ ਪੁਲਸ ਨੂੰ ਮੌਕੇ ‘ਤੇ ਬੁਲਾਇਆ ਗਿਆ, ਜਿਸ ਦੀ ਆਹਟ ਮਿਲਦੇ ਹੀ ਮਾਰਕੁੱਟ ਕਰਨ ਵਾਲੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ- 1 ਤੇ 2 ਫਰਵਰੀ ਨੂੰ ਪੂਰੇ ਪੰਜਾਬ 'ਚ ਅਲਰਟ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
ਪੀੜਤ ਟੈਕਸੀ ਚਾਲਕ ਨੇ ਪੁਲਸ ਪ੍ਰਸ਼ਾਸਨ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉੱਧਰ, ਦੀਨਾਨਗਰ ਪੁਲਸ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ਦੀ ਜਵਾਨੀ ਖਾ ਰਹੀ ਨਸ਼ਾ, ਇਕ ਹੋਰ ਪਰਿਵਾਰ ਦਾ ਬੁੱਝ ਗਿਆ ਚਿਰਾਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
