ਨੌਸਰਬਾਜ਼ ਔਰਤ ਕਰਜ਼ਾ ਦਿਵਾਉਣ ਦੇ ਨਾਂ ’ਤੇ 65 ਹਜ਼ਾਰ ਦੀ ਠੱਗੀ ਮਾਰ ਕੇ ਫਰਾਰ

Saturday, Feb 01, 2025 - 06:26 PM (IST)

ਨੌਸਰਬਾਜ਼ ਔਰਤ ਕਰਜ਼ਾ ਦਿਵਾਉਣ ਦੇ ਨਾਂ ’ਤੇ 65 ਹਜ਼ਾਰ ਦੀ ਠੱਗੀ ਮਾਰ ਕੇ ਫਰਾਰ

ਰਈਆ (ਹਰਜੀਪ੍ਰੀਤ)-ਪਿੰਡ ਲਿਧੜ ਵਿਖੇ ਇਕ ਨੌਸਰਬਾਜ਼ ਔਰਤ ਵੱਲੋਂ ਕਰਜ਼ਾ ਦਿਵਾਉਣ ਦੇ ਨਾਂ 65 ਹਜ਼ਾਰ ਦੀ ਠੱਗੀ ਮਾਰੇ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਸੁਲੱਖਣ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਨਾਂ ਦੀ ਔਰਤ ਸਾਡੇ ਪਿੰਡ ਆਈ ਤੇ ਉਸ ਨੇ ਸਰਕਾਰ ਵੱਲੋਂ ਪੇਂਡੂ ਔਰਤਾਂ ਲਈ ਸਵੈ-ਰੋਜ਼ਗਾਰ ਲਈ ਕਰਜ਼ਾ ਦਿੱਤੇ ਜਾਣ ਦੀ ਆਈ ਸਕੀਮ ਦੱਸ ਕੇ ਮੇਰੇ ਸਮੇਤ ਲੋਕਾਂ ਨੂੰ ਇਕੱਠੇ ਕਰ ਲਿਆ।

ਇਹ ਵੀ ਪੜ੍ਹੋ- ਸਰਪੰਚ ਨੇ ਹੋਟਲ 'ਚ ਕਿਸੇ ਹੋਰ ਨਾਲ ਰੰਗੇ-ਹੱਥੀਂ ਫੜ ਲਈ ਸਰਪੰਚਣੀ, ਤੇ ਫਿਰ...

ਉਸ ਨੇ ਦੱਸਿਆ ਕਿ ਇਕ ਲੱਖ ਪਿੱਛੇ ਪੰਜ ਹਜ਼ਾਰ ਖਰਚਾ ਆਵੇਗਾ। ਅਸੀਂ ਉਸ ਦੀਆਂ ਗੱਲਾਂ ’ਚ ਆ ਗਏ ਤੇ ਮੈਂ ਆਪਣੀ ਨੂੰਹ ਰੁਪਿੰਦਰਜੀਤ ਕੌਰ ਦੇ ਨਾਂ ’ਤੇ 5 ਹਜ਼ਾਰ, ਸਰਬਜੀਤ ਕੌਰ ਨੇ 15 ਹਜ਼ਾਰ, ਰਣਜੀਤ ਕੌਰ ਨੇ 15 ਹਜ਼ਾਰ, ਰਾਜਵਿੰਦਰ ਕੌਰ ਨੇ 5 ਹਜ਼ਾਰ, ਰਛਪਾਲ ਕੌਰ ਨੇ 15 ਹਜ਼ਾਰ, ਲਖਵਿੰਦਰ ਕੌਰ ਨੇ 5 ਹਜ਼ਾਰ ਤੇ ਕੰਵਲਜੀਤ ਕੌਰ ਨੇ 5 ਹਜ਼ਾਰ ਕੁਲ 65 ਹਜ਼ਾਰ ਰੁਪਏ ਉਸ ਨੂੰ ਦੇ ਦਿੱਤੇ। ਪੈਸੇ ਲੈਣ ਤੋਂ ਬਾਅਦ ਉਹ ਅਗਲੇ ਦਿਨ ਅੰਮ੍ਰਿਤਸਰ ਦੇ ਕਿਸੇ ਬੈਂਕ ’ਚ ਆਉਣ ਦਾ ਕਹਿ ਕੇ ਚਲੀ ਗਈ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਪੁਆਏ ਵੈਣ, ਇੱਟਾਂ ਵਾਲੀ ਟਰਾਲੀ ਨੇ ਪਤੀ-ਪਤਨੀ ਨੂੰ ਦਰੜਿਆ, ਮੌਕੇ 'ਤੇ ਦੋਵਾਂ ਦੀ ਮੌਤ

ਜਦ ਅਸੀਂ ਅਗਲੇ ਦਿਨ ਉਸ ਵੱਲੋਂ ਦੱਸੇ ਗਏ ਬੈਂਕ ’ਚ ਪਹੁੰਚੇ ਤਾਂ ਉਹ ਨਹੀਂ ਆਈ। ਇਸ ਤੋਂ ਬਾਅਦ ਅਸੀਂ ਉਸ ਦੇ ਮੋਬਾਈਲ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੰਬਰ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਸਾਨੂੰ ਮਹਿਸੂਸ ਹੋਇਆ ਕਿ ਸਾਡੇ ਨਾਲ ਠੱਗੀ ਵੱਜ ਗਈ ਹੈ। ਉਸ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਉਸ ਔਰਤ ਨੂੰ ਕਾਬੂ ਕਰਕੇ ਸਾਡੇ ਪੈਸੇ ਵਾਪਸ ਦਿਵਾਏ ਜਾਣ।

ਇਹ ਵੀ ਪੜ੍ਹੋ- ਪੰਜਾਬ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News