ਵਿਜੀਲੈਂਸ ਦੀ ਟੀਮ ਵੱਲੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਨੂੰਗੋ ਰੰਗੇ ਹੱਥੀਂ ਕਾਬੂ

Thursday, Nov 24, 2022 - 04:34 PM (IST)

ਝਬਾਲ (ਨਰਿੰਦਰ)- ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਰਕਾਰੀ ਅਧਿਕਾਰੀ ਰਿਸ਼ਵਤ ਲੈਣ ਤੋਂ ਨਹੀ ਡਰਦੇ। ਇਸ ਦੇ ਤਹਿਤ ਸਬ ਤਹਿਸੀਲ ਝਬਾਲ ਵਿਖੇ ਇਕ ਕਾਨੂਗੋ ਨੂੰ ਰੰਗੇ ਹੱਥੀਂ ਨਿਸ਼ਾਨ ਦੇਹੀ ਦੀ ਰਿਪੋਰਟ ਦੇਣ ਬਦਲੇ 10,000 ਰੁਪਏ ਲੈਣ ਦੇ ਇਲਜ਼ਾਮ ’ਚ ਵਿਜੀਲੈਂਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਸੌ ਫੁੱਟੀ ਰੋਡ ’ਤੇ ਵਾਰਦਾਤ, ਹਥਿਆਰਾਂ ਦੀ ਨੋਕ ’ਤੇ ਰਾਹਗੀਰ ਤੋਂ ਖੋਹੀ ਐਕਟਿਵਾ

ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਦੇ ਡੀ.ਐੱਸ.ਪੀ ਮਨਜਿੰਦਰਪਾਲ ਸਿੰਘ ਤੇ ਇੰਸਪੈਕਟਰ ਸ਼ਰਨਜੀਤ ਸਿੰਘ ਵਿਜੀਲੈਂਸ ਤਰਨਤਾਰਨ ਨੇ ਦੱਸਿਆ ਕਿ ਗੁਰਭਿੰਦਰ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਚਾਹਲ ਨੇ ਸ਼ਿਕਾਇਤ ਕੀਤੀ ਸੀ ਕਿ ਨਰਿੰਦਰ ਸਿੰਘ ਪੁੱਤਰ ਆਤਮਾ ਸਿੰਘ ਅਤੇ ਅਜੈਬ ਸਿੰਘ ਪੁੱਤਰ ਚੰਨਣ ਸਿੰਘ ਦੀ ਜ਼ਮੀਨ ਦੀ ਨਿਸ਼ਾਨ ਦੇਹੀ 9 ਨਵੰਬਰ 2022 ਨੂੰ ਹੋਈ ਸੀ। ਜਿਸ ਦੀ ਰਿਪੋਰਟ ਦੇਣ ਬਦਲੇ 25,000 ਰੁਪਏ ਦੀ ਮੰਗ ਕੀਤੀ ਸੀ ਅਤੇ 15,000 ਰੁਪਏ ਵਿਚ ਸੌਦਾ ਤੈਅ ਹੋ ਗਿਆ ਸੀ।

ਉਨ੍ਹਾਂ ਵੱਲੋਂ 5,000 ਰੁਪਏ ਪਹਿਲਾਂ ਦੇ ਦਿੱਤੇ ਗਏ ਸਨ ਅਤੇ 10,000 ਰੁਪਏ ਅੱਜ ਦੇਣੇ ਸਨ ਜਿਸ ਨੂੰ ਦੇਣ ਸਮੇਂ ਅੱਜ ਵਿਜੀਲੈਂਸ ਦੀ ਟੀਮ ਨੇ ਕਾਨੂੰਗੋ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ’ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।


Shivani Bassan

Content Editor

Related News