ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦਾ ਸੰਘਰਸ਼ ਰੰਗ ਲਿਆਇਆ, ਇੰਸਪੈਕਟਰ ਪਲਵਿੰਦਰ ਸਿੰਘ ਹੋਇਆ ਬਹਾਲ

Friday, Dec 08, 2023 - 01:15 PM (IST)

ਪਠਾਨਕੋਟ (ਅਦਿਤਿਆ)- ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਸੀਨੀਅਰ ਵੈਟਨਰੀ ਇੰਸਪੈਕਟਰ ਨੂੰ ਇਨਸਾਫ਼ ਦੇਣ ਲਈਗੁਰਮੀਤ ਸਿੰਘ ਖੁੱਡੀਆਂ ਦਾ ਵਿਸ਼ੇਸ਼ ਧੰਨਵਾਦ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਤਹਿਸੀਲ ਜਗਰਾਓਂ ਤੋਂ ਗਲਤ ਢੰਗ ਨਾਲ ਮੁਅੱਤਲ ਕੀਤੇ ਸੀਨੀਅਰ ਵੈਟਨਰੀ ਇੰਸਪੈਕਟਰ ਪਲਵਿੰਦ ਸਿੰਘ ਨੂੰ ਮੁੜ ਬਹਾਲ ਕਰਨ ਲਈ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪਸ਼ੂ ਪਾਲਣ  ਵਿਭਾਗ ਪੰਜਾਬ ਜੀ ਦਾ ਵਿਸ਼ੇਸ਼ ਧੰਨਵਾਦ ਕਰਦੀ ਹੈ। 

ਇਹ ਵੀ ਪੜ੍ਹੋ- ਫੋਕਲ ਪੁਆਂਇਟਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਣਾਈ ਵਿਸ਼ੇਸ਼ ਯੋਜਨਾ, 1150 ਕਰੋੜ ਨਾਲ ਬਦਲੇਗੀ ਨੁਹਾਰ

ਜਥੇਬੰਦੀ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਅਤੇ ਜਥੇਬੰਦੀ ਦੇ ਵਿਸ਼ੇਸ਼ ਮੀਡੀਆ ਸਲਾਹਕਾਰ ਕਿਸ਼ਨ ਚੰਦਰ ਮਹਾਜਨ ਅਤੇ ਜਥੇਬੰਦੀ ਦੇ ਚਾਣਕਿਆ ਗੁਰਦੀਪ ਸਿੰਘ  ਬਾਸੀ ਨੇ ਜਾਰੀ ਕੀਤੇ ਪ੍ਰੈੱਸ ਬਿਆਨ ਰਾਂਹੀ ਕਿਹਾ ਕੇ ਪੰਜਾਬ ਦੇ ਸਮੂਹ ਵੈਟਨਰੀ ਇੰਸਪੈਕਟਰ ਇਨਸਾਫ਼ ਦੇਣ ਲਈ ਮਾਣਯੋਗ ਪਸ਼ੂ ਪਾਲਣ ਮੰਤਰੀ ਜੀ ਵੱਲੋਂ ਦਿਖਾਈ ਫ਼ਰਾਖਦਿਲੀ ਹੈ। 

PunjabKesari

ਇਹ ਵੀ ਪੜ੍ਹੋ-  ਪਤੀ ਦੇ ਨਾਜਾਇਜ਼ ਸਬੰਧਾਂ ਕਾਰਨ ਉੱਜੜਿਆ ਪਰਿਵਾਰ, ਪਤਨੀ ਨੇ ਲਾਈਵ ਹੋ ਕੇ ਗਲ ਲਾਈ ਮੌਤ

ਮਾਣਯੋਗ ਮੰਤਰੀ ਜੀ ਵੱਲੋਂ ਆਪਣੇ ਵਿਭਾਗੀ ਕਰਮਚਾਰੀ ਨੂੰ ਦਿਵਾਇਆ ਇਨਸਾਫ਼ ਇਹ ਸਾਬਿਤ ਕਰਦਾ ਹੈ ਕਿ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਹੇਠਲੇ ਕਰਮਚਾਰੀ ਲਈ ਹਮਦਰਦੀ ਦਾ ਭਾਵਨਾ ਰੱਖਦੇ ਹਨ । ਇਥੇ ਇਹ ਗੱਲ ਵਿਸ਼ੇਸ਼ ਤੌਰ 'ਤੇ ਦੱਸਣਯੋਗ ਹੈ ਕਿ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਸੀਨੀਅਰ ਵੈਟਨਰੀ ਇੰਸਪੈਕਟਰ ਪਲਵਿੰਦਰ ਸਿੰਘ ਜਗਰਾਉਂ ਦੀ ਨਜਾਇਜ਼ ਤੌਰ 'ਤੇ ਕੀਤੀ ਮੁਅਤਲੀ ਵਿਰੁੱਧ ਲਗਾਤਾਰ ਰੋਸ਼ ਧਰਨੇ ਦੇ ਰਹੀ ਸੀ।  ਚਾਹਲ, ਨਾਭਾ, ਅਤੇ ਮਹਾਜ਼ਨ ਨੇ ਪਲਵਿੰਦਰ ਸਿੰਘ ਦੀ ਬਹਾਲੀ ਲ‌ਈ ਪਸੂ਼ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਪਸ਼ੂ ਪਾਲਣ ਡਾਕਟਰ ਗੁਰਸ਼ਰਨਜੀਤ ਸਿੰਘ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ। ਜਿਹਨਾਂ ਨੇ ਸੱਚ ਦਾ ਸਾਥ ਦੇ ਕੇ ਪਲਵਿੰਦਰ ਸਿੰਘ ਦੀ ਬਹਾਲੀ ਕੀਤੀ ਹੈ । ਇਸ ਮੌਕੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਅਜਾਇਬ ਸਿੰਘ ਕੇ. ਪੀ, ਜਸਕਰਨ ਸਿੰਘ ਮੁਲਤਾਨੀ, ਗੁਰਮੀਤ ਸਿੰਘ ਮਹਿਤਾ, ਹਰਪ੍ਰੀਤ ਸਿੰਘ ਸੰਧੂ,ਮੁਖਤਿਆਰ ਸਿੰਘ ਕੈਲੇ ਬੇਰ ਕਲਾਂ, ਵਿਪਨ ਕੁਮਾਰ ਮਾਨਸਾ, ਕਮਲਜੀਤ ਸਿੰਘ ਰੋਪੜ  ਸਮੇਤ ਹੋਰ ਆਗੂ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News