ਵੇਰਕਾ ਮਿਲਕ ਪਲਾਂਟ ਡਿਸਟ੍ਰਿਬਿਊਟਰਜ਼ 2 ਅਗਸਤ ਨੂੰ ਕਰਨਗੇ ਦੁੱਧ ਦੀ ਰਾਤ ਦੀ ਸਪਲਾਈ ਬੰਦ
Saturday, Jul 30, 2022 - 03:58 PM (IST)

ਅੰਮ੍ਰਿਤਸਰ (ਅਨਜਾਣ) : ਵੇਰਕਾ ਮਿਲਕ ਪਲਾਂਟ ਡਿਸਟ੍ਰਿਬਿਊਟਰਜ਼ ਤੇ ਸੇਲਜ਼ ਅਫ਼ਸਰ ਵਿਚਲੇ ਮੱਤਭੇਦ ਦਾ ਮਾਮਲਾ ਤੂਲ ਫੜ੍ਹਦਾ ਜਾ ਰਿਹਾ ਹੈ। ਬੀਤੇ ਦਿਨੀਂ ਵੇਰਕਾ ਮਿਲਕ ਪਲਾਂਟ ਦੇ ਡਿਸਟ੍ਰਿਬਿਊਟਰਜ਼ ਨੇ ਸੇਲਜ਼ ਅਫ਼ਸਰ ‘ਤੇ ਇਲਜ਼ਾਮ ਲਗਾਉਂਦਿਆਂ ਉਨ੍ਹਾਂ ਵੱਲੋਂ ਡਿਸਟ੍ਰਿਬਿਊਟਰਜ਼ ਨੂੰ ਲੋੜ ਤੋਂ ਵੱਧ ਸਪਲਾਈ ਕਰਨ ਦਾ ਦਬਾਅ ਪਾਉਣ, ਰਿਸ਼ਵਤ ਮੰਗਣ ਤੇ ਚਹੇਤਿਆਂ ਨੂੰ ਵੇਰਕਾ ਮਿਲਕ ਪਲਾਂਟ ਵਿੱਚ ਕੰਮ ਦੇਣ ਲਈ ਥਾਣਾ ਵੇਰਕਾ ਵਿਖੇ ਇੱਕ ਸ਼ਿਕਾਇਤ ਦਰਜ਼ ਕਰਵਾਈ ਸੀ। ਇਸ ਦੇ ਇਲਾਵਾ ਵੇਰਕਾ ਮਿਲਕ ਪਲਾਂਟ ਦੇ ਮੈਨੇਜ਼ਿੰਗ ਡਾਇਰੈਕਟਰ, ਪ੍ਰਧਾਨ ਮੰਤਰੀ ਭਾਰਤ ਸਰਕਾਰ, ਮੁੱਖ ਮੰਤਰੀ ਪੰਜਾਬ, ਸਟੇਟ ਮਨਿਸਟਰ ਤੇ ਕੈਬਨਿਟ ਮਨਿਸਟਰ ਨੂੰ ਉਨ੍ਹਾਂ ਨਾਲ ਹੋ ਰਹੇ ਧੱਕੇ ਲਈ ਇਨਸਾਫ਼ ਦਿਵਾਉਣ ਲਈ ਮੀਡੀਆ ‘ਚ ਆਵਾਜ਼ ਉਠਾਈ ਸੀ।
ਪੜ੍ਹੋ ਇਹ ਵੀ ਖ਼ਬਰ: ਸਕਿਓਰਿਟੀ ਵਾਪਸ ਲੈਣ ਸਬੰਧੀ ਸੂਚਨਾ ਲੀਕ ਹੋਣ ਦਾ ਮਾਮਲਾ, ਸਰਕਾਰ ਨੇ ਸੀਲਬੰਦ ਰਿਪੋਰਟ ਲਈ ਮੰਗਿਆ ਸਮਾਂ
ਇਸ ਮਾਮਲੇ ਦਾ ਹਾਲੇ ਤੱਕ ਕੋਈ ਇਨਸਾਫ਼ ਨਾ ਮਿਲਦਾ ਵੇਖ ਵੇਰਕਾ ਡਿਸਟ੍ਰਿਬਿਊਟਰਜ਼ ਅੰਮ੍ਰਿਤਸਰ ਨੇ 2 ਜੁਲਾਈ ਮੰਗਲਵਾਰ ਨੂੰ ਰਾਤ ਦੇ ਸਮੇਂ ਦੁੱਧ ਦੀ ਸਪਲਾਈ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਡਿਸਟ੍ਰਿਬਿਊਟਰਜ਼ ਦੇ ਪ੍ਰਤੀਕਰਮ ‘ਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਸੇਲਜ਼ ਅਫ਼ਸਰ ਪ੍ਰੀਤਪਾਲ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕੰਪਨੀ ਦੇ ਭਲੇ ਲਈ ਕਾਰਜ਼ਸ਼ੀਲ ਰਹਿੰਦਿਆਂ ਆਪਣੇ ਆਪ ਨੂੰ ਗਲਤ ਪਾਏ ਜਾਣ ‘ਤੇ ਸਜ਼ਾ ਦਾ ਹੱਕਦਾਰ ਹੋਣ ਦਾ ਦਾਅਵਾ ਕੀਤਾ ਸੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਿਸਟ੍ਰਿਬਿਊਟਰਜ਼ ਐਸੋਸੀਏਸ਼ਨ ਦੇ ਮਨਿੰਦਰ ਸਿੰਘ, ਸੋਨੂੰ ਮਹਿਰਾ, ਹਰਜੀਤ ਸਿੰਘ, ਨਿਰਮਲ ਸਿੰਘ, ਲਖਵਿੰਦਰ ਲਾਟੀ ਤੇ ਭੂਪਿੰਦਰ ਸਿੰਘ ਨੇ ਸਮੂਹ ਡਿਸਟ੍ਰਿਬਿਊਟਰਜ਼ ਵੱਲੋਂ ਹੱਥ ਖੜ੍ਹੇ ਕਰਵਾਉਂਦਿਆਂ ਕਿਹਾ ਕਿ ਸਾਡਾ ਮਿਲਕ ਪਲਾਂਟ ਵੇਰਕਾ ਨਾਲ ਕੋਈ ਵੈਰ ਵਿਰੋਧ ਨਹੀਂ ਤੇ ਨਾ ਹੀ ਅਸੀਂ ਦੁੱਧ ਦੀ ਸਪਲਾਈ ਬੰਦ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਹਾਂ।
ਪੜ੍ਹੋ ਇਹ ਵੀ ਖ਼ਬਰ: ਲੁਧਿਆਣਾ: ਬੈਂਕ ਦੇ ਸੁਰੱਖਿਆ ਗਾਰਡ ਨੇ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਬਾਥਰੂਮ ‘ਚੋਂ ਮਿਲੀ ਲਾਸ਼