ਭਾਰਤ ਯਾਤਰਾ ''ਤੇ ਨਿਕਲਿਆ UP ਦਾ ਨੌਜਵਾਨ, 22 ਸੂਬਿਆਂ ਤੋਂ ਹੁੰਦੇ ਹੋਏ ਪਹੁੰਚਿਆ ਪੰਜਾਬ
Tuesday, Aug 06, 2024 - 08:46 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਯੂ.ਪੀ. ਦੇ ਰਹਿਣ ਵਾਲਾ ਨੌਜਵਾਨ ਜੋ ਕਿ ਇੱਕ ਸੁਪਨਾ ਲੈ ਕੇ ਭਾਰਤ ਯਾਤਰਾ 'ਤੇ ਨਿਕਲਿਆ ਜੋ ਕਿ ਪਿਛਲੇ ਦੋ ਸਾਲਾਂ ਤੋਂ ਲਗਾਤਾਰ 22 ਸੂਬਿਆਂ 'ਚੋਂ ਹੋ ਕੇ 22 ਹਜ਼ਾਰ ਕਿਲੋਮੀਟਰ ਦੀ ਯਾਤਰਾ ਤੈਅ ਕਰਨ ਤੋਂ ਬਾਅਦ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹੁੰਚ ਗਿਆ ਹੈ। ਗੱਲਬਾਤ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਸ਼ੌਂਕ ਸੀ ਕਿ ਉਹ ਭਾਰਤ ਦੀ ਪੈਦਲ ਯਾਤਰਾ ਕਰੇ ਅਤੇ ਉਸ ਨੇ ਇਸ ਦੀ ਸ਼ੁਰੂਆਤ ਅਰੁਣਾਚਲ ਪ੍ਰਦੇਸ਼ ਤੋਂ ਕੀਤੀ ਸੀ।
ਉਸ ਨੇ ਇਹ ਯਾਤਰਾ ਨੇਪਾਲ ਤੋਂ ਕੀਤੀ ਸੀ ਪਰ ਸਿਹਤ ਠੀਕ ਨਾ ਹੋਣ ਕਾਰਨ ਉਸ ਨੂੰ ਇਹ ਯਾਤਰਾ ਛੱਡਣੀ ਪਈ ਸੀ, ਇਸ ਕਾਰਨ ਹੁਣ ਤੀਸਰੀ ਵਾਰ ਹਿੰਮਤ ਕਰਦੇ ਹੋਏ ਉਸ ਨੇ ਇਹ ਪੈਦਲ ਯਾਤਰਾ ਸ਼ੁਰੂ ਕੀਤੀ ਹੈ। ਰਸਤੇ ਵਿੱਚ ਕਈ ਮੁਸ਼ਕਿਲਾਂ ਆਈਆਂ ਤੇ ਇੱਕ-ਇੱਕ ਹਫਤੇ ਤੱਕ ਬੁਖਾਰ ਨਹੀਂ ਉਤਰਿਆ। ਪਰ ਫਿਰ ਵੀ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਹੁਣ ਗੁਰਦਾਸਪੁਰ ਤੋਂ ਬਾਅਦ ਜੰਮੂ ਕਸ਼ਮੀਰ ਪਹੁੰਚ ਕੇ ਇਹ ਯਾਤਰਾ ਖ਼ਤਮ ਕਰੇਗਾ। ਉਸ ਦਾ ਮੁੱਖ ਮਕਸਦ ਇੰਡੀਅਨ ਕਲਚਰ 'ਤੇ ਕਿਤਾਬ ਲਿਖਣਾ ਹੈ।
ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ 'ਚ ਚਾਹ ਦੇ ਲੰਗਰ ਦੌਰਾਨ ਹੋ ਗਈ ਵੱਡੀ ਵਾਰਦਾਤ, ਨਿਹੰਗ ਨੇ ਤਲਵਾਰ ਨਾਲ ਵੱਢ'ਤਾ ਨੌਜਵਾਨ
ਸਨੋਜ ਨੇ ਦੱਸਿਆ ਕਿ ਉਸ ਨੂੰ ਸਭ ਤੋਂ ਜ਼ਿਆਦਾ ਦੁੱਖ ਉਸ ਵੇਲੇ ਹੋਇਆ ਜਦੋਂ ਉਹ ਕਸਬਾ ਧਾਰੀਵਾਲ ਤੋਂ ਗੁਰਦਾਸਪੁਰ ਦੇ ਲਈ ਨਿਕਲਿਆ ਤਾਂ ਰਸਤੇ ਦੇ ਵਿੱਚ ਕੁਝ ਨੌਜਵਾਨਾਂ ਨੇ ਉਸ ਦੇ ਬੈਗ ਦੇ ਪਿੱਛੇ ਲੱਗੇ ਹੋਏ ਭਾਰਤ ਦੇ ਝੰਡੇ ਨੂੰ ਬੁਰਾ ਭਲਾ ਕਿਹਾ। ਉਸ ਨੇ ਕਿਹਾ ਕਿ ਪੂਰੇ 22 ਸੂਬਿਆਂ 'ਚ ਘੁੰਮ ਕੇ ਆ ਚੁੱਕਿਆ ਹੈ ਪਰ ਉਸ ਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਜਦੋਂ ਉਨ੍ਹਾਂ ਨੌਜਵਾਨਾਂ ਵੱਲੋਂ ਉਸ ਨੂੰ ਇਹ ਗੱਲ ਕਹੀ ਗਈ ਤਾਂ ਉਹ ਭਾਵੁਕ ਹੋ ਗਿਆ ਅਤੇ ਸਹਿਮ ਦੇ ਨਾਲ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ।
ਉਸ ਨੇ ਅੱਗੇ ਦੱਸਿਆ ਕਿ ਉਸ ਨੂੰ ਪੰਜਾਬ 'ਚ ਬਹੁਤ ਸਾਰੇ ਲੋਕ ਮਿਲੇ ਜਿਨ੍ਹਾਂ ਨੇ ਉਸ ਦਾ ਬਹੁਤ ਮਾਨ ਸਤਿਕਾਰ ਕੀਤਾ। ਉਹ ਗੁਰਦੁਆਰੇ, ਮੰਦਿਰ ਤੇ ਮਸਜਿਦ ਹਰ ਜਗ੍ਹਾ ਰੁਕਿਆ ਪਰ ਕਿਸੇ ਨੇ ਵੀ ਉਸ ਨੂੰ ਬੁਰਾ ਭਲਾ ਨਹੀਂ ਕਿਹਾ, ਪਰ ਉਸ ਨੂੰ ਸਭ ਤੋਂ ਜ਼ਿਆਦਾ ਦੁੱਖ ਉਸ ਵੇਲੇ ਹੋਇਆ, ਜਦੋਂ ਕੁਝ ਨੌਜਵਾਨਾਂ ਨੇ ਉਸ ਨੂੰ ਹਿੰਦੁਸਤਾਨ ਬਾਰੇ ਬੁਰਾ ਭਲਾ ਆਖਣ ਲਈ ਕਿਹਾ। ਉਹ ਹੈਰਾਨ ਸੀ ਕਿ ਆਖਿਰ ਹਿੰਦੁਸਤਾਨ ਦੇ ਵਿੱਚ ਹੀ ਰਹਿੰਦੇ ਹੋਏ ਕੋਈ ਆਪਣੇ ਦੇਸ਼ ਬਾਰੇ ਅਜਿਹੀ ਗੱਲ ਕਿਵੇਂ ਕਹਿ ਸਕਦਾ ਹੈ। ਉਸ ਨੇ ਭਰੇ ਮਨ ਦੇ ਨਾਲ ਕਿਹਾ ਚਲੋ ਉਹ ਨਾਸਮਝ ਸੀ ਪਰ ਉਸ ਨੂੰ ਇਸ ਗੱਲ ਦੀ ਸ਼ਿਕਾਇਤ ਜ਼ਰੂਰ ਹੈ ਕਿ ਸਾਡੇ ਦੇਸ਼ ਦੇ ਵਿੱਚ ਹੀ ਰਹਿੰਦੇ ਹੋਏ ਲੋਕ ਦੇਸ਼ ਨੂੰ ਬੁਰਾ ਭਲਾ ਕਿਉਂ ਕਹਿੰਦੇ ਹਨ।
ਇਹ ਵੀ ਪੜ੍ਹੋ- ਫੌਜੀ ਪਤੀ ਡਿਊਟੀ 'ਤੇ ਰਹਿੰਦੈ ਬਾਹਰ, ਪਿੱਛੋਂ ਜੇਠ ਨਾਲ ਬਣ ਗਏ ਨਾਜਾਇਜ਼ ਸਬੰਧ, ਧੀ ਨੇ ਦੇਖ ਲਿਆ ਤਾਂ ਮਾਂ ਬਣੀ ਹੈਵਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e