ਅਣਪਛਾਤੇ ਵਿਅਕਤੀਆਂ ਨੇ ਐੱਨ. ਆਰ. ਆਈ. ਦੀ ਕੋਠੀ ’ਤੇ ਚਲਾਈਆਂ ਗੋਲੀਆਂ
Monday, May 25, 2026 - 02:37 PM (IST)
ਬਾਬਾ ਬਕਾਲਾ ਸਾਹਿਬ (ਅਠੌਲ਼ਾ)- ਠੱਠੀਆਂ-ਬਾਬਾ ਬਕਾਲਾ ਸਾਹਿਬ ਲਿੰਕ ਰੋਡ ਬਰਫ਼ ਦੇ ਕਾਰਖਾਨੇ ਸਾਹਮਣੇ ਐੱਨ. ਆਰ. ਆਈ. ਦੀ ਬਣੀ ਦੋ ਮੰਜ਼ਿਲਾ ਕੋਠੀ ’ਤੇ ਬੀਤੀ ਰਾਤ 3 ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤੇਜਿੰਦਰ ਸਿੰਘ ਚੌਕੀ ਇੰਚਾਰਜ ਨੇ ਦੱਸਿਆ ਕਿ ਲਖਬੀਰ ਕੌਰ ਪਤਨੀ ਹਰਦੀਪ ਸਿੰਘ ਵਾਸੀ ਲੱਧਾ ਮੁੰਡਾ (ਬਟਾਲਾ) ਹਾਲ ਵਾਸੀ ਬਾਬਾ ਬਕਾਲਾ ਸਾਹਿਬ ਨੇ ਪੁਲਸ ਨੂੰ ਰਿਪੋਰਟ ਦਰਜ ਕਰਵਾਈ ਕਿ ਉਸ ਦੇ ਤਿੰਨ ਬੱਚੇ ਹਨ। ਲੜਕੀ ਰਮਨਪ੍ਰੀਤ ਕੌਰ ਸਪੇਨ, ਲੜਕਾ ਸਤਿੰਦਰਬੀਰ ਸਿੰਘ ਇੰਗਲੈਂਡ ਅਤੇ ਛੋਟਾ ਲੜਕਾ ਅਮਿਤੋਜਪ੍ਰੀਤ ਸਿੰਘ ਨਿਊਜ਼ੀਲੈਂਡ ਰਹਿੰਦਾ ਹੈ। ਮੈਂ, ਮੇਰੇ ਪਤੀ ਹਰਦੀਪ ਸਿੰਘ ਅਤੇ ਮੇਰੀ ਨੂੰਹ ਰਮਨਪ੍ਰੀਤ ਕੌਰ ਹੀ ਕੋਠੀ ’ਚ ਰਹਿੰਦੇ ਹਾਂ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ‘ਸ਼ਰਾਬ ਸਿੰਡੀਕੇਟ’ ਦੀ ਵਾਪਸੀ : ਠੇਕੇਦਾਰਾਂ ਦੇ ਸਮਝੌਤੇ ਨਾਲ 40 ਫ਼ੀਸਦੀ ਤੱਕ ਮਹਿੰਗੀ ਹੋਈ ਸ਼ਰਾਬ
ਬੀਤੀ ਰਾਤ ਕੋਈ 11:10 ਵਜੇ ਅਸੀਂ ਤਿੰਨੇ ਜਾਣੇ ਖਾਣਾ ਖਾ ਕੇ ਆਪਣੇ-ਆਪਣੇ ਕਮਰਿਆਂ ’ਚ ਸੌਂ ਰਹੇ ਸੀ ਤਾਂ ਅਚਾਨਕ ਬਹੁਤ ਜ਼ੋਰ ਨਾਲ ਖੜਾਕ ਹੋਇਆ। ਜਦੋਂ ਬਰਾਂਡੇ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਵਿਹੜੇ ’ਚ ਜਾ ਕੇ ਦੇਖਿਆ ਤਾਂ ਵਿਹੜੇ ’ਚ ਕੱਚ ਖਿਲਰਿਆ ਹੋਇਆ ਸੀ, ਤਾਂ ਅਸੀਂ ਉਤੇ ਦੇਖਿਆ ਤਾਂ ਸਾਡੀ ਗਰਿੱਲ ਦਾ ਵਿਚਕਾਰਲਾ ਸ਼ੀਸ਼ਾ ਟੁੱਟਿਆ ਹੋਇਆ ਸੀ। ਮੇਰੀ ਨੂੰਹ ਰਮਨਪ੍ਰੀਤ ਕੌਰ ਨੇ ਆਪਣੇ ਮੋਬਾਈਲ ਅਤੇ ਕੈਮਰੇ ਚੈੱਕ ਕੀਤੇ ਤਾਂ ਇਕ ਮੋਟਰਸਾਈਕਲ ’ਤੇ ਤਿੰਨ ਅਣਪਛਾਤੇ ਨੌਜਵਾਨ ਬਾਹਰ ਸੜਕ ’ਤੇ ਸਾਡੇ ਗੇਟ ਕੋਲ ਆ ਕੇ ਮੋਟਰਸਾਈਕਲ ਹੌਲੀ ਕਰਕੇ ਸਾਡੇ ਘਰ ਵੱਲ ਹਵਾਈ ਫਾਇਰ ਕਰਦੇ ਦਿਖਾਈ ਦਿੱਤੇ।
ਇਹ ਵੀ ਪੜ੍ਹੋ- ਪੰਜਾਬ 'ਚ ਪਸ਼ੂ ਪਾਲਕਾਂ ਨੂੰ ਝਟਕਾ, ਦੁੱਧ ਉਤਪਾਦਨ ’ਚ ਆਈ ਵੱਡੀ ਕਮੀ
ਪੁਲਸ ਨੇ ਮੌਕੇ ’ਤੇ ਪੁੱਜ ਕੇ ਸਾਰੀ ਕਾਰਵਾਈ ਅਮਲ ’ਚ ਲਿਆਂਦੀ ਅਤੇ ਲਖਬੀਰ ਕੌਰ ਪਤਨੀ ਹਰਦੀਪ ਸਿੰਘ ਅਤੇ ਉਸ ਦੇ ਭਤੀਜੇ ਬਲਜਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਬੁਤਾਲਾ ਦੇ ਬਿਆਨਾਂ ਦੇ ਆਧਾਰ ’ਤੇ ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਣਪਛਾਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵਾਪਰਿਆ ਵੱਡਾ ਹਾਦਸਾ ! ਗੁਰੂਘਰ ਦੇ ਲੰਗਰ ਹਾਲ ਦੀ ਡਿੱਗ ਗਈ ਛੱਤ, 2 ਔਰਤਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
