ਪਿੰਡ ਨੰਗਲ ਪੰਨਵਾਂ ਨੇੜਿਓਂ ਅਣਪਛਾਤੀ ਔਰਤ ਦੀ ਲਾਸ਼ ਬਰਾਮਦ

Monday, Jun 22, 2026 - 01:54 PM (IST)

ਪਿੰਡ ਨੰਗਲ ਪੰਨਵਾਂ ਨੇੜਿਓਂ ਅਣਪਛਾਤੀ ਔਰਤ ਦੀ ਲਾਸ਼ ਬਰਾਮਦ

ਮਜੀਠਾ (ਸਰਬਜੀਤ)- ਹਲਕਾ ਮਜੀਠਾ ਦੇ ਪਿੰਡ ਨੰਗਲ ਪੰਨਵਾਂ ਸਥਿਤ ਸੜਕ ਤੋਂ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਮਜੀਠਾ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮਜੀਠਾ ਵਿਖੇ ਤਾਇਨਾਤ ਏ. ਐੱਸ. ਆਈ. ਮੇਜਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਨੰਗਲ ਪੰਨਵਾਂ ਸਥਿਤ ਸੜਕ ਤੋਂ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ। ਮੁੱਢਲੀ ਜਾਂਚ ਦੌਰਾਨ ਇਹ ਮਾਮਲਾ ਸੜਕ ਹਾਦਸੇ ਨਾਲ ਸਬੰਧਤ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤ ਦੀ ਉਮਰ ਕਰੀਬ 50 ਤੋਂ 55 ਸਾਲ ਦੇ ਵਿਚਕਾਰ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਫਿਰ ਚੱਲੀਆਂ ਗੋਲ਼ੀਆਂ! ਵੇਰਕਾ ਮਿਲਕ ਪਲਾਂਟ ਨੇੜੇ ਹੋਮਿਓਪੈਥਿਕ ਕਲੀਨਿਕ 'ਤੇ ਹੋਈ ਫਾਇਰਿੰਗ

ਪੁਲਸ ਅਨੁਸਾਰ ਮ੍ਰਿਤਕ ਔਰਤ ਨੇ ਗਰੇਅ (ਸਲੇਟੀ) ਰੰਗ ਦਾ ਕੁੜਤਾ ਅਤੇ ਕਾਲੇ ਰੰਗ ਦੀ ਪਜ਼ਾਮੀ ਪਹਿਨੀ ਹੋਈ ਸੀ। ਖ਼ਬਰ ਲਿਖੇ ਜਾਣ ਤੱਕ ਔਰਤ ਦੀ ਪਛਾਣ ਨਹੀਂ ਹੋ ਸਕੀ ਸੀ। ਪੁਲਸ ਵੱਲੋਂ ਲਾਸ਼ ਨੂੰ ਪਛਾਣ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਮੁਰਦਾਘਰ ’ਚ ਰਖਵਾਇਆ ਗਿਆ ਹੈ। ਏ. ਐੱਸ. ਆਈ. ਮੇਜਰ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਅਣਪਛਾਤੀ ਮ੍ਰਿਤਕ ਔਰਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਥਾਣਾ ਮਜੀਠਾ ਦੇ ਮੁਨਸ਼ੀ ਦੇ ਧਿਆਨ ’ਚ ਲਿਆਉਣ ਤਾਂ ਜੋ ਸ਼ਨਾਖ਼ਤ ਕਰਕੇ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਹਵਾਲੇ ਕੀਤੀ ਜਾ ਸਕੇ।

ਇਹ ਵੀ ਪੜ੍ਹੋ: ਬਟਾਲਾ 'ਚ ਚੱਲੀਆਂ ਗੋਲ਼ੀਆਂ! ਕਾਰੋਬਾਰੀ ਨੌਜਵਾਨ ਦੀ ਕੋਠੀ 'ਤੇ ਹੋਈ ਫਾਇਰਿੰਗ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News