ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਬਿਜਲੀ ਦੇ ਖੇਤਰ ਵਿੱਚ ਬਣਿਆ ਮੋਹਰੀ ਸੂਬਾ
Wednesday, Feb 28, 2024 - 03:13 PM (IST)
ਭਿੱਖੀਵਿੰਡ/ਸੁਰ ਸਿੰਘ (ਗੁਰਪ੍ਰੀਤ ਢਿੱਲੋ)- ਜ਼ਿਲਾ ਤਰਨਤਾਰਨ ਦੇ ਇਤਿਹਾਸਿਕ ਕਸਬਾ ਸੁਰ ਸਿੰਘ ਵਿਖੇ ਅੱਜ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ, ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਅਤੇ ਜਸਬੀਰ ਸਿੰਘ ਢਿੱਲੋ ਸੁਰ ਸਿੰਘ ਡਾਇਰੈਕਟਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਸੁਰ ਸਿੰਘ ਬਿਜਲੀ ਘਰ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਆਪਣੇ ਕਰ ਕਲਮਾਂ ਨਾਲ ਰੱਖਿਆ ਗਿਆ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਬਿਜਲੀ ਬੋਰਡ ਨੂੰ ਮੁਨਾਫੇ ਚ ਲਿਆਉਣ ਲਈ ਬਹੁਤ ਵੱਡਾ ਰੋਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਮਾਨ ਸੂਬਾ ਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਮੇਸ਼ਾ ਵਚਨਵੱਧ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਸਰਕਾਰੀ ਕਰ ਦਿੱਤਾ ਹੈ। ਜਿਸ ਦਾ ਨਾਂ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਦਵਾਲ ਸਾਹਿਬ ਰੱਖਿਆ ਗਿਆ ਹੈ। ਜਿਸ ਨਾਲ ਸੂਬੇ ਅੰਦਰ ਬਿਜਲੀ ਦੀ ਕੋਈ ਕਿੱਲਤ ਨਹੀਂ ਰਹਿ ਜਾਵੇਗੀ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ 1880 ਕਰੋੜ ਰੁਪਏ ਦੇ ਘਾਟੇ ਵਿੱਚ ਚੱਲ ਰਿਹਾ ਬਿਜਲੀ ਬੋਰਡ ਅੱਜ ਕੱਲ੍ਹ 564 ਕਰੋੜ ਰੁਪਏ ਦੇ ਮੁਨਾਫੇ ਵਿੱਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ 40 ਹਜ਼ਾਰ ਦੇ ਕਰੀਬ ਸਰਕਾਰੀ ਨੌਕਰੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਹਨ। ਜਿਨਾਂ ਵਿੱਚੋਂ 4600 ਨੌਕਰੀਆਂ ਇਕੱਲੇ ਬਿਜਲੀ ਬੋਰਡ ਅੰਦਰ ਹੀ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸੁਰ ਸਿੰਘ ਦੇ ਬਿਜਲੀ ਘਰ ਦੇ ਨਿਰਮਾਣ ਉੱਤੇ ਤਕਰੀਬਨ ਇਕ ਕਰੋੜ 30 ਲੱਖ ਰੁਪਏ ਦੀ ਲਾਗਤ ਆਵੇਗੀ। ਜਿਸ ਨਾਲ ਇਸ ਦੀ ਇਮਾਰਤ ਬਿਲਕੁਲ ਵਧੀਆ ਬਣ ਕੇ ਤਿਆਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਫਰਿਸ਼ਤੇ ਸਕੀਮ ਦੀ ਵੀ ਸ਼ੁਰੂਆਤ ਕੀਤੀ ਹੈ ਅਤੇ ਸੜਕ ਸੁਰੱਖਿਆ ਫੋਰਸ ਦਾ ਵੀ ਗਠਨ ਕੀਤਾ ਹੈ ਅਤੇ 30 ਕਿਲੋਮੀਟਰ ਦੇ ਘੇਰੇ ਅੰਦਰ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਤੈਨਾਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਬਦੌਲਤ ਹੀ ਅੱਜ ਪੰਜਾਬ ਦਾ ਪਾਣੀ ਟੇਲਾਂ ਤੱਕ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਹੁਤ ਵੱਡੀਆਂ ਸਕੀਮਾਂ ਦੀ ਪੰਜਾਬ ਦੇ ਲੋਕਾਂ ਲਈ ਸ਼ੁਰੂਆਤ ਕੀਤੀ ਹੈ। ਜਿਨਾਂ ਵਿੱਚ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਸਰਕਾਰ ਆਪ ਦੇ ਦੁਆਰ ਦੀ ਸ਼ੁਰੂਆਤ ਜਿਸ ਨਾਲ 45 ਸੇਵਾਵਾਂ ਇੱਕੋ ਛੱਤ ਥੱਲੇ ਪਿੰਡ-ਪਿੰਡ ਜਾ ਕੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਆਪ ਸਰਕਾਰ ਦਾ ਗਠਨ ਹੋਣ ਨਾਲ ਸੂਬੇ ਅੰਦਰੋਂ ਕਰਪਸ਼ਨ ਬਿਲਕੁਲ ਘਟੀ ਹੈ।
ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤੇਗੀ ਅਤੇ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਵੇਗੀ। ਇਸ ਮੌਕੇ ਬਿਜਲੀ ਮੰਤਰੀ ਨੇ ਸੁਰ ਸਿੰਘ ਸਬ ਸਟੇਸ਼ਨ ਨੂੰ 220 ਕੇਵੀ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਦਾ ਸੁਰ ਸਿੰਘ ਪਹੁੰਚਣ ਤੇ ਜਸਬੀਰ ਸਿੰਘ ਢਿੱਲੋਂ ਸੁਰ ਸਿੰਘ ਅਤੇ ਆਪ ਵਰਕਰਾਂ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਐੱਸਡੀਐੱਮ ਭਿੱਖੀਵਿੰਡ, ਗੁਰਵਿੰਦਰ ਸਿੰਘ ਬਹਿੜਵਾਲ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਤਰਨ ਤਾਰਨ, ਐੱਸ ਸੀ ਤਰਨ ਤਾਰਨ ਮੁਹਤਮ ਸਿੰਘ, ਐਕਸੀਅਨ ਹਰਪ੍ਰੀਤ ਸਿੰਘ ਸਿਟੀ, ਐੱਸਡੀਓ ਸੁਰ ਸਿੰਘ ਸਵਿੰਦਰ ਸਿੰਘ, ਗੁਰਵਿੰਦਰ ਸਿੰਘ ਢਿੱਲੋਂ ਸਿਆਸੀ ਸਲਾਹਕਾਰ ਜਸਬੀਰ ਸਿੰਘ, ਰਾਜਬੀਰ ਸਿੰਘ ਢਿੱਲੋਂ ,ਐਡਵੋਕੇਟ ਸੁਖਮਨਬੀਰ ਸਿੰਘ, ਹਰਜੀਤ ਸਿੰਘ ਸਮੁੰਦਰੀ ਵਾਲੇ, ਲਖਵਿੰਦਰ ਸਿੰਘ ਸੰਧੂ ,ਰਾਣਾ ਰਣਬੀਰ ਸਿੰਘ, ਕਿਰਪਾਲ ਸਿੰਘ ਲਾਡਾ, ਸੁਰਿੰਦਰ ਸਿੰਘ ਬੱਬੂ ਬੈਂਕਾ ਪਹਿਲਵਾਨ ਪਿੰਡ ਵਾਸੀ ਹਾਜ਼ਰ ਸਨ।