ਗਾਲੀ ਗਲੋਚ ਕਰਨ ਤੋਂ ਮਨ੍ਹਾ ਕਰਨ ’ਤੇ ਦੋ ਧਿਰਾਂ ’ਚ ਹੋਇਆ ਝਗੜਾ, ਜਨਾਨੀ ਸਣੇ 2 ਜ਼ਖ਼ਮੀ

07/05/2022 4:34:07 PM

ਗੁਰਦਾਸਪੁਰ (ਜੀਤ ਮਠਾਰੂ) - ਬਲਾਕ ਧਾਰੀਵਾਲ ਦੇ ਅਧੀਨ ਪੈਂਦੇ ਪਿੰਡ ਖੁੰਡਾ ’ਚ ਲੜਾਈ ਦੌਰਾਨ ਇਕ ਜਨਾਨੀ ਸਮੇਤ 2 ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ’ਚ ਜੇਰੇ ਇਲਾਜ ਰਾਣੀ (60) ਪਤਨੀ ਮੰਗਲ ਸਿੰਘ ਵਾਸੀ ਖੁੰਡਾ ਧਾਰੀਵਾਲ ਨੇ ਦੱਸਿਆ ਕਿ ਬੀਤੀ ਸ਼ਾਮ 4.30 ਵਜੇ ਦੇ ਕਰੀਬ ਗੋਪੀ ਪੁੱਤਰ ਨਿਸ਼ਾਨ ਸਿੰਘ ਵਾਸੀ ਖੁੰਡਾ ਉਸਦੇ ਲੜਕੇ ਅਜੇ ਪੁੱਤਰ ਮੰਗਲ ਸਿੰਘ ਦੀ ਨਾਲ ਗਾਲੀ ਗਲੋਚ ਕਰ ਰਿਹਾ ਸੀ। 

ਇਸ ਦੌਰਾਨ ਜਦੋਂ ਉਸ ਨੇ ਉਸ ਨੂੰ ਗਾਲੀ ਗਲੋਚ ਕਰਨ ਤੋਂ ਮਨ੍ਹਾ ਕੀਤਾ ਤਾਂ ਗੋਪੀ ਅਤੇ ਉਸ ਦੇ ਸਾਥੀਆਂ ਨੇ ਉਸ ’ਤੇ ਅਤੇ ਉਸਦੇ ਪੁੱਤਰ ਅਜੇ ’ਤੇ ਦਸਤੀ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਝਗੜੇ ਦੌਰਾਨ ਉਸ ਦੇ ਸਿਰ ’ਤੇ ਕਾਫੀ ਸੱਟ ਲੱਗੀ ਹੈ। ਜ਼ਖ਼ਮੀ ਹਾਲਤ ’ਚ ਉਸ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ।


rajwinder kaur

Content Editor

Related News