ਟਰਾਂਸਫਾਰਮਰ ਦਾ ਤੇਲ ਚੋਰੀ ਕਰਦੇ ਰੰਗੇ ਹੱਥੀਂ ਇਕ ਗ੍ਰਿਫ਼ਤਾਰ, 2 ਫਰਾਰ

Friday, Jun 24, 2022 - 11:54 PM (IST)

ਟਰਾਂਸਫਾਰਮਰ ਦਾ ਤੇਲ ਚੋਰੀ ਕਰਦੇ ਰੰਗੇ ਹੱਥੀਂ ਇਕ ਗ੍ਰਿਫ਼ਤਾਰ, 2 ਫਰਾਰ

ਅੰਮ੍ਰਿਤਸਰ (ਰਮਨ) : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਕੱਥੂਨੰਗਲ ਅਧੀਨ ਬੀਤੇ ਦਿਨ ਸਵੇਰੇ ਕਰੀਬ 2 ਵਜੇ ਪਿੰਡ ਅਬਦਾਲ ਦੇ ਕਿਸਾਨਾਂ ਨੇ ਇਕ ਅਣਪਛਾਤੇ ਵਿਅਕਤੀ ਨੂੰ ਉਨ੍ਹਾਂ ਦੇ ਖੇਤਾਂ 'ਚ ਲੱਗੇ 100 ਕੇ.ਵੀ.ਏ. ਟਰਾਂਸਫਾਰਮਰ ਤਸਵੀਰ ਸਿੰਘ ਵਾਲਾ 'ਚੋਂ ਤੇਲ ਚੋਰੀ ਕਰਦੇ ਮੌਕੇ ’ਤੇ ਦਬੋਚ ਲਿਆ, ਜਦਕਿ ਉਸ ਦੇ 2 ਹੋਰ ਸਾਥੀ ਹਨੇਰੇ ਦਾ ਫਾਇਦਾ ਉਠਾਉਂਦਿਆਂ ਮੌਕੇ ਤੋਂ ਫਰਾਰ ਹੋ ਗਏ। ਕਿਸਾਨਾਂ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਨੂੰ ਥਾਣਾ ਕੱਥੂਨੰਗਲ ਦੀ ਪੁਲਸ ਹਵਾਲੇ ਕਰ ਦਿੱਤਾ ਗਿਆ। ਮੌਕੇ ’ਤੇ ਚੋਰੀ ਲਈ ਵਰਤੀ ਗਈ ਇਕ ਬਲੈਰੋ ਗੱਡੀ ਅਤੇ 6 ਨੰਬਰ ਪਲਾਸਟਿਕ ਦੇ ਕੈਨ ਸਮੇਤ 60 ਲੀਟਰ ਤੇਲ ਪੁਲਸ ਨੇ ਕਬਜ਼ੇ ਵਿੱਚ ਲੈ ਲਏ। ਇਸ ਤੇਲ ਚੋਰੀ ਦੇ ਕੇਸ ਨੂੰ ਹੱਲ ਕਰਨ ਲਈ ਇੰਜੀਨੀਅਰ ਜਤਿੰਦਰ ਸਿੰਘ ਉਪ ਮੁੱਖ ਇੰਜੀਨੀਅਰ/ਸੰਚਾਲਨ ਸਬ-ਅਰਬਨ ਹਲਕਾ ਅੰਮ੍ਰਿਤਸਰ ਵੱਲੋਂ ਐੱਸ.ਐੱਸ.ਪੀ. ਦਿਹਾਤੀ ਅੰਮ੍ਰਿਤਸਰ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਐੱਸ.ਐੱਸ.ਪੀ. ਨੇ ਇਹ ਕੇਸ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿਵਾਇਆ।

ਖ਼ਬਰ ਇਹ ਵੀ : ਪੁਲਸ ਮੁਲਾਜ਼ਮਾਂ ’ਤੇ ਫਾਇਰਿੰਗ, ਉਥੇ ਮੂਸੇਵਾਲਾ ਕਤਲ ਮਾਮਲੇ ’ਚ ਗਾਇਕ ਮਨਕੀਰਤ ਨੂੰ ਮਿਲੀ ਕਲੀਨ ਚਿੱਟ, ਪੜ੍ਹੋ TOP 10

PunjabKesari

ਇੰਜੀਨੀਅਰ ਬਾਲਕ੍ਰਿਸ਼ਨ ਪ੍ਰਮੁੱਖ ਇੰਜੀਨੀਅਰ/ਸੰਚਾਲਨ ਬਾਰਡਰ ਜ਼ੋਨ ਅੰਮ੍ਰਿਤਸਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਮੈਨੇਜਮੈਂਟ ਦੇ ਉੱਚ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਇਸ ਤੇਲ ਚੋਰੀ ਦੇ ਕੇਸ ਨੂੰ ਹੱਲ ਕਰਨ ਲਈ ਰਾਬਤਾ ਕੀਤਾ। ਇਸ ਸਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਆਈ.ਪੀ.ਸੀ. ਦੀ ਧਾਰਾ 379 ਅਤੇ 411 ਤਹਿਤ ਕੇਸ ਨੰਬਰ 67 ਦਰਜ ਕੀਤਾ। ਦੇਰ ਰਾਤ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਇਕ ਹੋਰ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ। ਕੇਸ ਦੀ ਤਫਤੀਸ਼ ਚੱਲ ਰਹੀ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਨੇ ਇਸ ਸਮੇਂ ਪੰਜਾਬ ਸਰਕਾਰ ਦਾ ਸਟੈਂਡ ਦੁਹਰਾਉਂਦਿਆਂ ਕਿਹਾ ਕਿ ਕੋਈ ਵੀ ਗੈਰ-ਕਾਨੂੰਨੀ ਕਾਰਵਾਈ 'ਚ ਸ਼ਾਮਲ ਵਿਅਕਤੀ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : AAP ਦਾ ਪਹਿਲਾ ਬਜਟ: ਆਬਕਾਰੀ ਨੀਤੀ ਤੇ ਲੋਕ ਲੁਭਾਊ ਗਾਰੰਟੀਆਂ ਲਾਗੂ ਕਰਨਾ ਸਰਕਾਰ ਲਈ ਚੁਣੌਤੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News