ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਟ੍ਰੈਫਿਕ ਪੁਲਸ ਨੇ ਕੱਟੇ ਚਲਾਨ
Sunday, Dec 01, 2024 - 04:36 PM (IST)
ਤਰਨਤਾਰਨ(ਵਾਲੀਆ)-ਤਰਨਤਾਰਨ ਟ੍ਰੈਫ਼ਿਕ ਪੁਲਸ ਨੇ ਜਗ੍ਹਾ-ਜਗ੍ਹਾ ਵਿਸ਼ੇਸ਼ ਨਾਕਾਬੰਦੀ ਕਰਕੇ ਕਾਗਜ਼ ਪੱਤਰਾਂ ਤੋਂ ਅਧੂਰੇ ਵਾਹਨ ਚਾਲਕਾਂ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ। ਏ.ਐੱਸ.ਆਈ.ਸੁੱਚਾ ਸਿੰਘ, ਏ.ਐੱਸ.ਆਈ. ਪ੍ਰਗਟ ਸਿੰਘ, ਏ.ਐੱਸ.ਆਈ. ਇਕਬਾਲ ਸਿੰਘ ਦੇ ਅਧਾਰਿਤ ਟ੍ਰੈਫਿਕ ਪੁਲਸ ਟੀਮ ਵੱਲੋਂ ਸਥਾਨਕ ਤਹਿਸੀਲ ਚੌਂਕ, ਚਾਰ ਖੰਭਾ ਚੌਂਕ ਵਿਖੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਜਿਨ੍ਹਾਂ ਵਾਹਨ ਚਾਲਕਾਂ ਪਾਸ ਅਧੂਰੇ ਕਾਗਜ਼ ਪੱਤਰ ਸਨ, ਉਨ੍ਹਾਂ ਦੇ ਚਲਾਨ ਕੱਟੇ ਗਏ।
ਇਹ ਵੀ ਪੜ੍ਹੋ- ਅੰਧਵਿਸ਼ਵਾਸ ਦੇ ਚੱਕਰ 'ਚ ਪਏ ਪਰਿਵਾਰ ਨਾਲ ਹੋਇਆ ਵੱਡਾ ਕਾਂਡ, ਉਹ ਹੋਇਆ ਜੋ ਸੋਚਿਆ ਨਾ ਸੀ
ਇਸ ਮੌਕੇ ਟ੍ਰੈਫਿਕ ਪੁਲਸ ਅਧਿਕਾਰੀਆਂ ਦੱਸਿਆ ਕਿ ਐੱਸ.ਐੱਸ.ਪੀ. ਅਭਿਮਨਿਊ ਰਾਣਾ, ਐੱਸ.ਪੀ.(ਟ੍ਰੈਫਿਕ) ਪਰਵਿੰਦਰ ਕੌਰ, ਡੀ.ਐੱਸ.ਪੀ. (ਟ੍ਰੈਫਿਕ) ਗੁਰਕ੍ਰਿਪਾਲ ਸਿੰਘ ਅਤੇ ਟ੍ਰੈਫਿਕ ਇੰਚਾਰਜ ਤਰਨਤਾਰਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਟ੍ਰਿਪਲ ਸਵਾਰੀ ਕਰਨ ਵਾਲੇ, ਬੁਲਟ ’ਤੇ ਪਟਾਕੇ ਮਾਰਨ ਵਾਲੇ, ਨੰਬਰ ਪਲੇਟਾਂ ਅਤੇ ਕਾਗਜ਼ ਪੱਤਰਾਂ ਤੋਂ ਅਧੂਰੇ ਵਾਹਨਾਂ ਦੀ ਚੈਕਿੰਗ ਕਰਕੇ ਉਨ੍ਹਾਂ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੇ ਕਾਗਜ਼ ਪੱਤਰ ਪੂਰੇ ਕਰਕੇ ਰੱਖਣ ਨਹੀਂ ਤਾਂ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਜੋ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ ’ਤੇ ਹਵਾਈ ਸਹੂਲਤਾਂ ਹੋਣਗੀਆਂ ਅਪਗ੍ਰੇਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8