ਦਾਤਰ ਦੀ ਨੌਕ ''ਤੇ ਨਨਾਣ-ਭਰਜਾਈ ਕੋਲੋਂ ਪਰਸ ਤੇ ਮੋਬਾਈਲ ਖੋਹਣ ਵਾਲੇ ਤਿੰਨੋਂ ਲੁਟੇਰੇ ਕਾਬੂ

Monday, Sep 23, 2024 - 03:00 PM (IST)

ਦਾਤਰ ਦੀ ਨੌਕ ''ਤੇ ਨਨਾਣ-ਭਰਜਾਈ ਕੋਲੋਂ ਪਰਸ ਤੇ ਮੋਬਾਈਲ ਖੋਹਣ ਵਾਲੇ ਤਿੰਨੋਂ ਲੁਟੇਰੇ ਕਾਬੂ

ਬਟਾਲਾ (ਸਾਹਿਲ)- ਨਨਾਣ-ਭਰਜਾਈ ਨੂੰ ਦਾਤਰ ਦਾ ਡਰਾਵਾ ਦੇ ਕੇ ਨਕਦੀ ਤੇ ਮੋਬਾਈਲ ਵਾਲਾ ਪਰਸ ਖੋਹ ਕਰਕੇ ਭੱਜਣ ਵਾਲੇ ਤਿੰਨੋਂ ਲੁਟੇਰਿਆਂ ਨੂੰ ਥਾਣਾ ਸਦਰ ਦੀ ਪੁਲਸ ਵਲੋਂ ਗਿ੍ਰਫਤਾਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਥਾਣਾ ਸਦਰ ਦੇ ਐੱਸ.ਐੱਚ.ਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਗੀਤਾ ਪਤਨੀ ਗੁਰਵਿੰਦਰ ਸਿੰਘ ਵਾਸੀ ਪਿੰਡ ਕਾਲਾ ਨੰਗਲ ਨੇ ਲਿਖਵਾਇਆ ਹੈ ਕਿ ਦੁਪਹਿਰ ਕਰੀਬ ਇਕ ਵਜੇ ਉਹ ਆਪਣੀ ਨਣਾਨ ਨਵਜੋਤ ਕੌਰ ਦੇ ਘਰੋਂ ਉਸ ਨਾਲ ਪੈਦਲ ਬਟਾਲਾ ਜਾਣ ਲਈ ਨਿਕਲੀ ਸੀ ਤੇ ਉਸ ਕੋਲ ਉਸਦਾ ਪਰਸ ਜਿਸ ਵਿਚ ਇਕ ਮੋਬਾਈਲ ਓਪੋ ਤੇ ਦੂਜਾ ਕੀਪੈਡ ਲਾਵਾ ਕੰਪਨੀ ਸਮੇਤ 50 ਹਜ਼ਾਰ ਰੁਪਏ ਕੈਸ਼ ਸੀ। ਜਦੋਂ ਉਹ ਪੈਦਲ ਪਿੰਡ ਦੀ ਸ਼ੂਗਰ ਮਿੱਲ ਨੇੜੇ ਪਹੁੰਚੀਆਂ ਤਾਂ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਨੰ.ਪੀ.ਬੀ.02ਬੀ.ਡੀ.2881 ’ਤੇ ਸਵਾਰ ਹੋ ਕੇ ਆਏ ਤਿੰਨ ਅਣਪਛਾਤੇ ਨੌਜਵਾਨ ਜਿੰਨ੍ਹਾਂ ਕੋਲ ਦਾਤਰ ਸੀ, ਨੇ ਉਨ੍ਹਾਂ ਨੂੰ ਦਾਤਰ ਦਾ ਡਰ ਦਿਖਾਉਂਦਿਆਂ ਉਸਦਾ ਪਰਸ ਖੋਹ ਲਿਆ ਅਤੇ ਫਰਾਰ ਹੋ ਗਏ।

ਇਹ ਵੀ ਪੜ੍ਹੋ-  ਪੰਜਾਬ ਦੀ ਇਸ ਜੇਲ੍ਹ ’ਚ ਕੈਦੀ ਆਪਸ ’ਚ ਭਿੜੇ, ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ

ਐੱਸ.ਐੱਚ.ਓ ਨੇ ਅੱਗੇ ਦੱਸਿਆ ਕਿ ਇਸਦੇ ਬਾਅਦ ਤੁਰੰਤ ਉਨ੍ਹਾਂ ਦੀ ਅਗਵਾਈ ਹੇਠ ਏ.ਐੱਸ.ਆਈ ਰਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਸਦਰ ਵਿਖੇ ਲੁਟੇਰਿਆਂ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ 24 ਘੰਟਿਆਂ ਅੰਦਰ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿੰਨ੍ਹਾਂ ਦੀ ਪਛਾਣ ਜੋਬਨਪ੍ਰੀਤ ਸਿੰਘ, ਰਵਿੰਦਰ ਸਿੰਘ ਉਰਫ ਰਾਂਝਾ ਅਤੇ ਆਕਾਸ਼ਦੀਪ ਸਿੰਘ ਵਾਸੀਆਨ ਪਿੰਡ ਸਹਾਰੀ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ ਅਤੇ ਇਨ੍ਹਾਂ ਕੋਲੋਂ ਖੋਹ ਕੀਤੇ ਮੋਬਾਈਲ, ਨਕਦੀ, ਦਾਤਰ ਸਮੇਤ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਅਣਪਛਾਤਿਆਂ ਖਿਲਾਫ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਪਤੀ ਦੀ ਕਰਤੂਤ ਨੇ ਸ਼ਰਮਸਾਰ ਕੀਤੀ ਇਨਸਾਨੀਅਤ, ਦੋਸਤ ਨਾਲ ਮਿਲ ਟੱਪ ਛੱਡੀਆਂ ਹੱਦਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News