ਸਵੇਰੇ ਤੜਕਸਾਰ ਚੋਰੀ ਕਰਨ ਆਏ ਚੋਰ ਖਾਲੀ ਹੱਥ ਪਰਤੇ ਵਾਪਸ
Tuesday, Dec 24, 2024 - 05:17 PM (IST)
ਦੀਨਾਨਗਰ(ਗੋਰਾਇਆ)- ਦੀਨਾਨਗਰ ਵਿਖੇ ਚੋਰਾਂ ਦੇ ਹੌਂਸਲੇ ਬੁਲੰਦ ਹਨ ਅਤੇ ਚੋਰ ਨਿੱਤ ਨਵੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅੱਜ ਤੜਕਸਾਰ ਤਾਰਾਗੜੀ ਮੋੜ ਪੁਲਸ ਨਾਕੇ ਤੋਂ ਮਹਿਜ 100 ਮੀਟਰ ਦੀ ਦੂਰੀ 'ਤੇ ਬੇਖੌਫ ਚੋਰਾਂ ਨੇ ਇੱਕ ਦੁਕਾਨ ਦੇ ਸ਼ਟਰ ਦੀਆਂ ਕੁੰਡੀਆਂ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸੈਰ ਕਰਨ ਵਾਲੇ ਲੋਕਾਂ ਦੇ ਆਉਣ 'ਤੋਂ ਬਿਨਾਂ ਚੋਰੀ ਕੀਤੇ ਹੀ ਉਥੋਂ ਭੱਜ ਗਏ।
ਇਹ ਵੀ ਪੜ੍ਹੋ- ਵੱਡੇ ਫਰਮਾਨ ਹੋ ਗਏ ਜਾਰੀ, 31 ਦਸੰਬਰ ਤੋਂ ਪਹਿਲਾਂ ਕਰਾਓ ਕੰਮ, ਨਹੀਂ ਤਾਂ ਆਵੇਗੀ ਵੱਡੀ ਮੁਸ਼ਕਿਲ
ਜੈ ਮਾਂ ਸੋਲਰ ਸਿਸਟਮ ਦੇ ਦਫਤਰ ਦੇ ਮਾਲਕ ਰਾਕੇਸ਼ ਸੈਣੀ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਆਫਿਸ ਦੇ ਤਾਲੇ ਟੁੱਟੇ ਹੋਏ ਹਨ । ਜਦੋਂ ਉਹ ਦੁਕਾਨ 'ਤੇ ਆਏ ਤਾਂ ਦੇਖਿਆ ਕਿ ਚੋਰਾਂ ਵੱਲੋਂ ਤਾਲੇ ਨਹੀਂ ਤੋੜੇ ਗਏ ਪਰ ਜਿਨ੍ਹਾਂ ਕੁੰਡੀਆਂ ਨਾਲ ਤਾਲੇ ਲਗਾਏ ਜਾਂਦੇ ਹਨ ਉਹ ਕੁੰਡੀਆਂ ਹੀ ਤੋੜ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਦੁਕਾਨ ਵਿੱਚ ਪਏ ਇਨਵਰਟਰ ਦਾ ਬੈਟਰਾ ਸ਼ਟਰ ਦੇ ਨੇੜੇ ਹੀ ਪਿਆ ਸੀ ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਚੋਰਾਂ ਨੇ ਇਨਵਰਟਰ ਦੇ ਬੈਟਰੇ ਆਦਿ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸ਼ਾਇਦ ਲੋਕਾਂ ਦੇ ਆਉਣ 'ਤੇ ਇਸ ਵਿੱਚ ਕਾਮਯਾਬ ਨਹੀਂ ਹੋ ਪਾਏ। ਉਹਨਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਦਿਨੋਂ ਦਿਨ ਵੱਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਪੁਲਸ ਦੀ ਗਸ਼ਤ ਰਾਤ ਵੇਲੇ ਵਧਾਈ ਜਾਵੇ।
ਇਹ ਵੀ ਪੜ੍ਹੋ- ਪੰਜਾਬ ਦੇ ਅਸਲਾ ਧਾਰਕਾਂ ਲਈ ਅਹਿਮ ਖ਼ਬਰ, ਜਲਦ ਤੋਂ ਜਲਦ ਕਰਵਾਓ ਇਹ ਕੰਮ, ਹਦਾਇਤਾਂ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8