ਚੋਰ ਫੈਕਟਰੀ ’ਚੋਂ ਨਕਦੀ, ਐੱਲ. ਈ. ਡੀ, ਕੈਮਰੇ ਅਤੇ ਡੀ. ਵੀ. ਆਰ ਲੈ ਉੱਡੇ
Monday, Feb 10, 2025 - 01:48 PM (IST)
![ਚੋਰ ਫੈਕਟਰੀ ’ਚੋਂ ਨਕਦੀ, ਐੱਲ. ਈ. ਡੀ, ਕੈਮਰੇ ਅਤੇ ਡੀ. ਵੀ. ਆਰ ਲੈ ਉੱਡੇ](https://static.jagbani.com/multimedia/2025_2image_13_48_370506310untitled12345678901.jpg)
ਬਟਾਲਾ (ਸਾਹਿਲ) : ਫੋਕਲ ਪੁਆਇੰਟ ਦੀ ਫੈਕਟਰੀ ’ਚ ਚੋਰਾਂ ਵੱਲੋਂ ਚੋਰੀ ਕਰ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਨਰੇਸ਼ ਸਨਾਨ ਨੇ ਦੱਸਿਆ ਕਿ ਬਟਾਲਾ ਦੇ ਫੋਕਲ ਪੁਆਇੰਟ ਵਿਚ ਰਾਜਾ ਫਾਸਟਨਰ ਦੇ ਨਾਂ ’ਤੇ ਉਨ੍ਹਾਂ ਦੀ ਫੈਕਟਰੀ ਹੈ, ਜਿਸ ਨੂੰ ਸ਼ਨੀਵਾਰ ਦੇਰ ਰਾਤ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਉਸ ਨੇ ਦੱਸਿਆ ਕਿ ਫੈਕਟਰੀ ਅੰਦਰ ਦਾਖਲ ਹੋਣ ਤੋਂ ਬਾਅਦ ਚੋਰਾਂ ਨੇ ਪਹਿਲਾਂ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ, ਜਦੋਂ ਉਹ ਸ਼ਟਰ ਤੋੜਨ ਵਿਚ ਅਸਫਲ ਰਹੇ ਤਾਂ ਚੋਰ ਪੌੜੀਆਂ ’ਤੇ ਚੜ੍ਹ ਗਏ ਅਤੇ ਪਹਿਲਾਂ ਚਿਮਨੀ ਤੋੜੀ ਤੇ ਫਿਰ ਭਾਰੀ ਟੀਨ ਦੀ ਸ਼ੀਟ ਨੂੰ ਉਖਾੜ ਕੇ ਫੈਕਟਰੀ ਦੇ ਅੰਦਰ ਦਾਖਲ ਹੋ ਗਏ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਘਰ 'ਚ ਰੱਖੇ ਪਾਠ ਦੌਰਾਨ ਡਿੱਗੀ ਛੱਤ, 22 ਲੋਕ ਦੱਬੇ ਗਏ ਹੇਠਾਂ
ਜਿਥੇ ਚੋਰਾਂ ਨੇ ਫੈਕਟਰੀ ਦੇ ਗੱਲੇ ’ਚੋਂ ਕਰੀਬ 15 ਹਜ਼ਾਰ ਰੁਪਏ, ਐੱਲ. ਈ. ਡੀ., ਸੀ. ਸੀ. ਟੀ. ਵੀ. ਕੈਮਰੇ ਅਤੇ ਡੀ. ਵੀ. ਆਰ. ਚੋਰੀ ਕਰ ਲਏ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ ਅਤੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਰੇਲਵੇ ਰੋਡ ’ਤੇ ਸਥਿਤ ਉਸ ਦੀ ਫੈਕਟਰੀ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਕਰੀਬ 5 ਵਾਰ ਸਾਮਾਨ ਚੋਰੀ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਚੈਰੀ ਦੀ ਸ਼ਿਕਾਇਤ ਸਿਵਲ ਲਾਈਨ ਥਾਣੇ ’ਚ ਦਰਜ ਕਰਵਾਈ ਗਈ ਹੈ। ਓਧਰ, ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਹੋਣ ਜਾ ਰਿਹਾ ਵੱਡਾ ਬਦਲਾਅ, ਜਾਣੋ ਅਗਲੇ 5 ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8