ਚੋਰਾਂ ਨੇ ਅੱਧੀ ਰਾਤ ਘਰ ’ਚੋਂ ਸੋਨਾ, ਨਕਦੀ ਤੇ ਡੀ. ਵੀ. ਆਰ. ਕੀਤਾ ਚੋਰੀ
Thursday, May 21, 2026 - 02:37 PM (IST)
ਤਰਨਤਾਰਨ(ਰਾਜੂ)-ਜ਼ਿਲਾ ਤਰਨਤਾਰਨ ਦੇ ਪਿੰਡ ਨੱਥੋਕੇ ਬਹਿਕਾਂ ਵਿਖੇ ਚੋਰਾਂ ਵੱਲੋਂ ਅੱਧੀ ਰਾਤ ਘਰ ’ਚ ਦਾਖਲ ਹੋ ਕੇ 55 ਹਜ਼ਾਰ ਦੀ ਨਕਦੀ, ਸੋਨੇ ਦੇ ਟੌਪਸ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਚੋਰੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਵੈਰੋਂਵਾਲ ਦੀ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਇਕਬਾਲ ਕੌਰ ਪਤਨੀ ਲੇਟ ਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ 18 ਮਈ ਦੀ ਰਾਤ ਉਹ ਆਪਣੇ ਘਰ ’ਚ ਸੁੱਤੀ ਹੋਈ ਸੀ ਤਾਂ ਅਚਾਨਕ ਅੱਧੀ ਰਾਤ ਕਰੀਬ 2.30 ਵਜੇ ਉਸ ਨੂੰ ਖੜਾਕ ਸੁਣਾਈ ਦਿੱਤਾ ਜਿਸ ’ਤੇ ਉਸ ਨੇ ਉਠ ਕੇ ਵੇਖਿਆ ਤਾਂ ਘਰ ਦੇ ਬੈਕਸਾਈਡ ’ਤੇ ਲੱਗੀ ਗਰਿੱਲ ਟੁੱਟੀ ਹੋਈ ਸੀ ਤੇ ਕਮਰੇ ਦੇ ਦਰਵਾਜ਼ੇ ਦਾ ਲਾਕ ਟੁੱਟਾ ਹੋਇਆ ਸੀ।
ਇਹ ਵੀ ਪੜ੍ਹੋ- ਪੰਜਾਬ ’ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਕਈ ਜ਼ਿਲ੍ਹਿਆਂ ’ਚ ਤੇਜ਼ ਹਨ੍ਹੇਰੀ ਤੇ ਮੀਂਹ ਦੀ ਚੇਤਾਵਨੀ
ਉਸ ਨੇ ਸਾਮਾਨ ਚੈੱਕ ਕੀਤਾ ਤਾਂ ਅਲਮਾਰੀ ਵਿਚੋਂ 55 ਹਜ਼ਾਰ ਰੁਪਏ ਨਕਦ, ਇਕ ਜੋੜਾ ਸੋਨੇ ਦੇ ਟੌਪਸ ਅਤੇ ਘਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਗਾਇਬ ਸੀ, ਜਿਸ ਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ। ਘਟਨਾ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ.ਐੱਸ.ਆਈ ਬਲਦੇਵ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਹੁਣ ਜੁਗਾੜੂ ਵਾਹਨ ਤਿਆਰ ਕਰਨ ਵਾਲਿਆਂ ਤੇ ਚਲਾਉਣ ਵਾਲਿਆਂ ਦੀ ਵੀ ਖੈਰ ਨਹੀਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
