ਨੰਗੇ ਪੈਰੀਂ ਆਇਆ ਚੋਰ ਚੁੱਕ ਕੇ ਲੈ ਗਿਆ ਮੋਟਰਸਾਈਕਲ, ਦੋਸਤ ਦੇ ਘਰ ਗਿਆ ਸੀ ਨੌਜਵਾਨ
Saturday, Jan 24, 2026 - 11:27 AM (IST)
ਗੁਰਦਾਸਪੁਰ(ਵਿਨੋਦ)- ਗੁਰਦਾਸਪੁਰ ਸ਼ਹਿਰ ’ਚ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਇਕ ਹਫਤੇ ਵਿਚ ਚਾਰ ਮੋਟਰਸਾਈਕਲ ਚੋਰੀ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲੇ ਵਿਚ ਸਥਾਨਕ ਪ੍ਰੇਮ ਨਗਰ ਆਪਣੇ ਇਕ ਦੋਸਤ ਦੇ ਘਰ ਗਏ ਵਿਅਕਤੀ ਮਨਦੀਪ ਸਿੰਘ ਦਾ 10 ਮਿੰਟਾਂ ਵਿਚ ਹੀ ਇਕ ਨੰਗੇ ਪੈਰੀਂ ਗਲੀ ’ਚੋਂ ਲੰਘਦਾ ਚੋਰ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ।
ਇਹ ਵੀ ਪੜ੍ਹੋ- ਵੱਡੇ ਸੰਕਟ 'ਚ ਪੰਜਾਬ ਦਾ ਇਹ ਜ਼ਿਲ੍ਹਾ, ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਖ਼ਤਰਾ 90 ਫੀਸਦੀ ਫੈਲਣ ਦਾ ਡਰ
ਮਨਦੀਪ ਸਿੰਘ ਅਨੁਸਾਰ ਉਹ 10 ਮਿੰਟ ਲਈ ਹੀ ਆਪਣੇ ਦੋਸਤ ਦੇ ਘਰ ਪ੍ਰੇਮ ਨਗਰ ਬਾਬਾ ਸ੍ਰੀ ਮੋਤੀ ਮਹਿਰਾ ਗੁਰਦੁਆਰਾ ਸਾਹਿਬ ਵਾਲੀ ਗਲੀ ਵਿਚ ਗਿਆ ਸੀ। ਬਾਹਰ ਪਲਾਟ ਵਿਚ ਹੋਰ ਵੀ ਕਈ ਗੱਡੀਆਂ ਪਾਰਕ ਕੀਤੀਆਂ ਹੋਈਆਂ ਸੀ ਜਿੱਥੇ ਉਸ ਨੇ ਆਪਣਾ ਮੋਟਰਸਾਈਕਲ ਲਗਾ ਦਿੱਤਾ ਪਰ 10 ਮਿੰਟ ਬਾਅਦ ਜਦੋਂ ਬਾਹਰ ਆਇਆ ਤਾਂ ਮੋਟਰਸਾਈਕਲ ਉੱਥੇ ਨਹੀਂ ਸੀ । ਨੇੜੇ ਦੇ ਸੀ.ਸੀ.ਟੀ.ਵੀ. ਕੈਮਰੇ ਫਰੋਲਣ ’ਤੇ ਪਤਾ ਲੱਗਿਆ ਕਿ ਸਿਰ ’ਤੇ ਮਫਲਰ ਬਣ ਕੇ ਇਕ ਚੋਰ ਗਲੀ ’ਚ ਆਇਆ ਸੀ ਅਤੇ ਮੋਟਰਸਾਈਕਲ ਦਾ ਤਾਲਾ ਖੋਲ੍ਹ ਕੇ ਤੇਜ਼ੀ ਨਾਲ ਨਿਕਲ ਗਿਆ। ਉਸ ਨੇ ਚੈੱਕ ਸ਼ਰਟ ਤੇ ਜੀਨ ਪਾਈ ਹੋਈ ਸੀ ਅਤੇ ਕੈਮਰੇ ਦੀਆਂ ਤਸਵੀਰਾਂ ਜੂਮ ਕਰਨ ’ਤੇ ਪਤਾ ਲੱਗਦਾ ਹੈ ਕਿ ਚੋਰ ਨੇ ਪੈਰਾਂ ’ਚ ਚੱਪਲ ਵੀ ਨਹੀਂ ਪਾਈ ਹੋਈ ਸੀ । ਮਨਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਚੋਰੀ ਦੀ ਸੂਚਨਾ ਥਾਣਾ ਸਿਟੀ ਗੁਰਦਾਸਪੁਰ ਪੁਲਸ ਨੂੰ ਦੇ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 27 ਜਨਵਰੀ ਨੂੰ ਕੀਤੀ ਜਾਵੇ ਸਰਕਾਰੀ ਛੁੱਟੀ, ਉੱਠੀ ਇਹ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
