ਅੰਮ੍ਰਿਤਸਰ: ਮੁੰਡੇ ਦੇ ਵਿਆਹ 'ਤੇ ਲੱਗਾ ਸੀ ਡੀ. ਜੇ., ਭੰਗੜਾ ਪਾਉਂਦਿਆਂ ਹੋਇਆ ਤਕਰਾਰ, ਚੱਲੀ ਗੋਲ਼ੀ

01/24/2023 11:51:47 AM

ਅੰਮ੍ਰਿਤਸਰ (ਬਿਊਰੋ)- ਅੰਮ੍ਰਿਤਸਰ ਦੇ ਪਿੰਡ ਘਰਿੰਡਾ ਵਿਚ ਇਕ ਵਿਆਹ ਸਮਾਗਮ ਦੌਰਾਨ ਰਾਤ ਨੂੰ ਚੱਲ ਰਹੇ ਡੀ.ਜੇ 'ਤੇ ਭੰਗੜਾ ਪਾਉਣ ਲਈ ਦੋ ਧਿਰਾਂ ਵਿਚਕਾਰ ਲੜਾਈ ਹੋ ਗਈ। ਇਸ ਦੌਰਾਨ ਗੋਲੀ ਚੱਲਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਨਾਰਾਇਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿਚ ਵਿਆਹ ਸੀ । ਉਹ ਹਮੇਸ਼ਾ ਵਿਆਹ ਵਾਲੇ ਮੁੰਡੇ ਨਾਲ ਪਰਿਵਾਰਿਕ ਮੈਂਬਰਾਂ ਦੀ ਤਰ੍ਹਾਂ ਮਿਲਦੇ ਵਰਤਦੇ ਹਨ ਅਤੇ ਵਿਆਹ ਵਾਲੇ ਦਿਨ ਉਨ੍ਹਾਂ ਦੇ ਕਾਫ਼ੀ ਰਿਸ਼ਤੇਦਾਰ ਆਏ ਸਨ। ਰਾਤ ਸਮੇਂ ਡੀ. ਜੇ. 'ਤੇ ਭੰਗੜਾ ਪਾਉਣ ਨੂੰ ਲੈ ਕੇ ਆਪਸ 'ਚ ਹੀ ਰਿਸ਼ਤੇਦਾਰਾਂ ਦਾ ਝਗੜਾ ਹੋ ਗਿਆ। ਜਿਸ ਦੌਰਾਨ ਵਿਆਹ ਵਾਲੇ ਮੁੰਡੇ ਦੇ ਚਾਚੇ ਨੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਡੇ ਘਰ ਆ ਕੇ ਪਥਰਾਅ ਕਰਕੇ ਗੋਲੀ ਵੀ ਚਲਾਈ। ਜਿਸ ਤੋਂ ਬਾਅਦ ਵਿਚ ਖ਼ੁਦ ਜ਼ਖ਼ਮੀ ਹੋ ਕੇ ਪੁਲਸ ਨੂੰ ਸਾਡੇ ਖ਼ਿਲਾਫ਼ ਹੀ ਦਰਖ਼ਾਸਤ ਦੇ ਦਿੱਤੀ ਅਤੇ ਮਾਮਲਾ ਦਰਜ ਕਰਵਾਇਆ। ਨਾਰਾਇਣ ਸਿੰਘ ਵੱਲੋਂ ਇਸ ਮਾਮਲੇ 'ਤੇ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ।

ਇਹ ਵੀ ਪੜ੍ਹੋ- ਬਟਾਲਾ ਵਿਖੇ ਗੁਆਂਢੀ ਮੁੰਡੇ ਤੋਂ ਦੁਖੀ ਔਰਤ ਨੇ ਕੀਤੀ ਖ਼ੁਦਕੁਸ਼ੀ, ਪਤੀ ਵੱਲੋਂ ਵੱਡਾ ਖ਼ੁਲਾਸਾ

ਦੂਜੇ ਪਾਸੇ ਵਿਆਹ ਵਾਲੇ ਮੁੰਡੇ ਦੇ ਭਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਦਾ ਡੀ. ਜੇ. 'ਤੇ ਭੰਗੜਾ ਪਾਉਣ ਨੂੰ ਲੈ ਕੇ ਝਗੜਾ ਹੋਇਆ ਸੀ। ਸਾਡੇ ਰਿਸ਼ਤੇਦਾਰ ਤੇ ਚਾਚਾ ਜੀ ਨੇ ਗੋਲੀ ਚਲਾਈ ਅਤੇ ਸਾਡੇ ਗੁਆਂਢੀ ਨਰਾਇਣ ਸਿੰਘ ਦੇ ਘਰ ਪਥਰਾਅ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਾਨੂੰਨ ਮੁਤਾਬਕ ਕਾਰਵਾਈ ਹੋਵੇ ਕਿਉਂਕਿ ਸਾਡੇ ਪਿੰਡ ਵਿਚ ਪਹਿਲੀ ਵਾਰ ਗੋਲੀ ਚੱਲੀ ਹੈ ਅਤੇ ਗੋਲੀ ਚੱਲਣ ਤੋਂ ਬਾਅਦ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਗੁਆਂਢੀ ਨਰਾਇਣ ਸਿੰਘ ਨੂੰ ਹਮੇਸ਼ਾ ਪਰਿਵਾਰਿਕ ਮੈਂਬਰਾਂ ਦੀ ਤਰ੍ਹਾਂ ਮਿਲਦੇ ਵਰਤਦੇ ਆਏ ਹਾਂ ਪਰ ਸਾਡੇ ਰਿਸ਼ਤੇਦਾਰਾਂ ਨੇ ਲੜਾਈ ਕਰਕੇ ਬਹੁਤ ਗਲਤ ਕੀਤਾ ਹੈ ਅਤੇ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ਅਜਨਾਲਾ ਵਿਖੇ ਨਸ਼ਾ ਤਸਕਰ ਤੇ ਪੁਲਸ ਵਿਚਾਲੇ ਮੁਕਾਬਲਾ, ਚੱਲੀਆਂ ਗੋਲ਼ੀਆਂ, ਬਰਾਮਦ ਹੋਈ 1 ਕਿੱਲੋ ਹੈਰੋਇਨ

ਇਸ ਮਾਮਲੇ ਵਿਚ ਥਾਣਾ ਘਰਿੰਡਾ ਦੇ ਪੁਲਸ ਅਧਿਕਾਰੀ ਨੇ ਕਿਹਾ ਕਿ ਵਿਆਹ ਸਮਾਗਮ ਦੌਰਾਨ ਚੱਲਦੇ ਡੀ. ਜੇ. 'ਤੇ ਭੰਗੜਾ ਪਾਉਣ ਨੂੰ ਲੈ ਕੇ ਆਪਸ ਵਿਚ ਹੀ ਰਿਸ਼ਤੇਦਾਰਾਂ ਦਾ ਝਗੜਾ ਹੋਇਆ ਹੈ ਅਤੇ ਦੋਵੇਂ ਧਿਰਾਂ ਦੀ ਦਰਖ਼ਾਸਤ ਉਨ੍ਹਾਂ ਕੋਲ ਆਈ ਹੈ ਤੇ ਪੁਲਸ ਵੱਲੋਂ ਇਸ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News