ਕਹਿਰ ਓ ਰੱਬਾ: ਲੰਗਰ ਦੀ ਸੇਵਾ ਕਰਕੇ ਘਰ ਪਰਤ ਰਹੀ ਔਰਤ ਦੀ ਦਰਦਨਾਕ ਮੌਤ

Monday, Mar 02, 2026 - 02:47 PM (IST)

ਕਹਿਰ ਓ ਰੱਬਾ: ਲੰਗਰ ਦੀ ਸੇਵਾ ਕਰਕੇ ਘਰ ਪਰਤ ਰਹੀ ਔਰਤ ਦੀ ਦਰਦਨਾਕ ਮੌਤ

ਗੁਰਦਾਸਪੁਰ (ਵਿਨੋਦ)- ਸ੍ਰੀ ਚੋਲਾ ਸਾਹਿਬ ਜਾਣ ਵਾਲੇ ਸੰਗਤ ਦੇ ਸਵਾਗਤ ਲਈ ਲਗਾਏ ਗਏ ਲੰਗਰ ਵਿਚ ਸੇਵਾ ਕਰ ਕੇ ਵਾਪਸ ਆਪਣੇ ਪਿੰਡ ਗਜਨੀਪੁਰ ਪਰਤ ਰਹੀ ਇਕ ਔਰਤ ਦੀ ਤੇਜ਼ ਰਫ਼ਤਾਰ ਕਾਰ ਦੀ ਟੱਕਰ ਵੱਜਣ ਕਾਰਨ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਗੁਰਦਾਸਪੁਰ-ਡੇਰਾ ਬਾਬਾ ਨਾਨਕ ਰੋਡ ’ਤੇ ਪਿੰਡ ਗਜਨੀਪੁਰ ਦੇ ਬਾਹਰ ਵਾਪਰਿਆ, ਜਿੱਥੇ ਇਕ ਬੇਕਾਬੂ ਕਾਰ ਚਾਲਕ ਔਰਤ ਨੂੰ ਟੱਕਰ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਫਲਾਈਟਾਂ ਨੂੰ ਲੈ ਕੇ ਅਹਿਮ ਖ਼ਬਰ, ਅੰਮ੍ਰਿਤਸਰ ਹਵਾਈ ਅੱਡੇ ਤੋਂ ਰੱਦ ਹੋਈਆਂ ਮੁੱਖ ਉਡਾਣਾਂ, ਦੇਖੋ ਰਿਪੋਰਟ

ਮ੍ਰਿਤਕਾ ਦੀ ਪਛਾਣ ਬਲਵਿੰਦਰ ਕੌਰ (52) ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਸਤਵੰਤ ਸਿੰਘ, ਬਲਵਿੰਦਰ ਸਿੰਘ ਅਤੇ ਗੁਰਕੀਰਤ ਸਿੰਘ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਬਲਵਿੰਦਰ ਕੌਰ ਲਗਭਗ 10 ਫੁੱਟ ਤੱਕ ਹਵਾ ’ਚ ਉਛਲ ਕੇ ਸੜਕ ਕਿਨਾਰੇ ਝਾੜੀਆਂ ’ਚ ਜਾ ਡਿੱਗੀ। ਸਿਰ ’ਤੇ ਗੰਭੀਰ ਸੱਟ ਵੱਜਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕਾਰ ਚਾਲਕ ਰੁਕਣ ਦੀ ਬਜਾਏ ਤੇਜ਼ੀ ਨਾਲ ਗੱਡੀ ਭਜਾ ਕੇ ਲੈ ਗਿਆ ਪਰ ਜ਼ੋਰਦਾਰ ਟੱਕਰ ਕਾਰਨ ਕਾਰ ਦੀ ਅਗਲੀ ਨੰਬਰ ਪਲੇਟ ਮੌਕੇ ’ਤੇ ਹੀ ਡਿੱਗ ਗਈ।

ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ

ਪੀੜਤ ਪਰਿਵਾਰ ਵਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਜੋੜਾ ਛੱਤਰਾਂ ਚੌਂਕੀ ਦੀ ਪੁਲਸ ਨੇ ਮੌਕੇ ’ਤੇ ਮਿਲੀ ਨੰਬਰ ਪਲੇਟ ਨੂੰ ਕਬਜ਼ੇ ’ਚ ਲੈ ਕੇ ਉਸ ਦੇ ਆਧਾਰ ’ਤੇ ਕਾਰ ਚਾਲਕ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਵਿੰਦਰ ਕੌਰ 3 ਮਾਰਚ ਨੂੰ ਗੁਰਦਾਸਪੁਰ ਤੋਂ ਲੰਘਣ ਵਾਲੇ ਚੋਲਾ ਸਾਹਿਬ ਦੇ ਸੰਗ ਦੇ ਸਵਾਗਤ ਲਈ ਲਗਾਏ ਜਾਣ ਵਾਲੇ ਲੰਗਰ ਦੀਆਂ ਤਿਆਰੀਆਂ ’ਚ ਸੇਵਾ ਕਰਕੇ ਘਰ ਪਰਤ ਰਹੀ ਸੀ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਲਾਪਰਵਾਹ ਕਾਰ ਚਾਲਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ’ਚ ਅਜਿਹੇ ਹਾਦਸਿਆਂ ਨੂੰ ਨੱਥ ਪਾਈ ਜਾ ਸਕੇ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਮਾਰਚ 'ਚ ਹੀ ਪਵੇਗੀ ਮਈ ਵਰਗੀ ਗਰਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News