ਬੱਸ 'ਚ ਬੈਠੇ ਫ਼ੌਜੀ ਨੇ ਚਲਾਈ ਗੋਲੀ, ਸਵਾਰੀਆਂ 'ਚ ਮੱਚ ਗਈ ਹਫ਼ੜਾ-ਦਫ਼ੜੀ

01/30/2024 2:45:08 PM

ਤਰਨਤਾਰਨ (ਬਿਊਰੋ)- ਤਰਨਤਾਰਨ ਦੇ ਬੱਸ ਅੱਡਾ 'ਚ ਉਸ ਵੇਲੇ ਹਫ਼ੜਾ-ਦਫ਼ੜੀ ਮੱਚ ਗਈ, ਜਦੋਂ ਮੁੰਡਾ ਪਿੰਡ ਜਾਣ ਵਾਲੀ ਬੱਸ 'ਚ ਸਵਾਰ ਸਾਬਕਾ ਫ਼ੌਜੀ ਨੇ ਸ਼ਰਾਬੀ ਹਾਲਤ 'ਚ ਸਵਾਰੀਆਂ ਨਾਲ ਭਰੀ ਬੱਸ 'ਚ 12 ਬੋਰ ਰਾਈਫ਼ਲ ਗੋਲੀ ਚਲਾ ਦਿੱਤੀ। ਜਾਣਕਾਰੀ ਮੁਤਾਬਕ ਫ਼ੌਜੀ ਬਿਹਾਰ ਤੋਂ ਆ ਰਿਹਾ ਸੀ।  ਇਸ ਦੌਰਾਨ ਮੌਕੇ 'ਤੇ ਪੁਲਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਸ ਨੇ ਵਿਅਕਤੀ ਦੀ ਬੰਦੂਕ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।ਇਸ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਫ਼ੌਜੀ ਨੇ ਬੱਸ 'ਚ ਗੋਲੀ ਚਲਾਈ ਹੈ, ਜਿਸ ਕਰਕੇ ਇਸਦੀ ਪੜਤਾਲ ਕਰ ਰਹੇ ਹਾਂ। 

ਇਹ ਵੀ ਪੜ੍ਹੋ : ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਦੀ ਵੱਡੀ ਲਾਪ੍ਰਵਾਹੀ, ਰਾਤ ਨੂੰ ਬਿਨਾਂ ਡਾਕਟਰ ਦੇ ਚਲਦੈ ਬਲੱਡ ਬੈਂਕ

ਇਸ ਸੰਬੰਧੀ ਜਦੋਂ ਸਾਬਕਾ ਫ਼ੌਜੀ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਅਚਾਨਕ ਗੋਲੀ ਚੱਲ ਗਈ ਅਤੇ ਮੈਂ ਫ਼ੌਜੀ ਹਾਂ, ਮੈਂ ਛੋਟਾ ਜਿਹਾ ਪੈਗ ਲਗਾਇਆ ਸੀ ਪਰ ਗੋਲੀ ਅਚਾਨਕ ਚੱਲ ਗਈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਫ਼ੌਜੀ ਦੀ ਅਣਗਿਹਲੀ ਕਾਰਨ ਕੋਈ ਨੁਕਾਸਾਨ ਹੋਇਆ ਹੈ ਜਾਂ ਨਹੀਂ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਡੇਢ ਸਾਲ ਤੱਕ ਪਾਈਆਂ ਪਿਆਰ ਦੀਆਂ ਪੀਂਘਾ, ਵਿਆਹ ਵਾਲੇ ਦਿਨ ਲਾੜਾ ਕਰ ਗਿਆ ਵੱਡਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News