ਪਹਿਲਾਂ ਖੋਹਿਆ ਮੋਬਾਈਲ ਵਾਪਸ ਕਰਨ ਆਏ ਲੁਟੇਰੇ, ਦੂਜੀ ਵਾਰ ਫਿਰ ਲੁੱਟ-ਖੋਹ ਕਰ ਹੋਏ ਫਰਾਰ
Thursday, Aug 01, 2024 - 02:38 PM (IST)
ਹਰੀਕੇ ਪੱਤਣ (ਸਾਹਿਬ ਸੰਧੂ)- ਥਾਣਾ ਹਰੀਕੇ ਅਧੀਨ ਆਉਦੇ ਖ਼ੇਤਰ ’ਚ ਚੋਰੀਆਂ, ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ਵਾਲੇ ਗਿਰੋਹਬਾਜ਼ ਪੁਲਸ ਨੂੰ ਹਰ ਰੋਜ਼ ਚੁਣੌਤੀ ਦੇ ਰਹੇ ਹਨ। ਇਨ੍ਹਾਂ ਖੋਹਬਾਜ਼ਾਂ ਵੱਲੋਂ ਨਵ-ਨਿਯੁਕਤ ਥਾਣਾ ਮੁਖੀ ਦਾ ਸਵਾਗਤ ਕਰਦਿਆਂ ਅੱਜ ਕਸਬੇ ਦੇ ਮੇਨ ਬਾਜ਼ਾਰ ਵਿਚ ਖੋਹ ਦੀਆਂ 2 ਵਾਰਦਾਤਾਂ ਨੂੰ ਅੰਜਾਮ ਦੇ ਕੇ ਡੰਕੇ ਦੀ ਚੋਟ ਨਾਲ ਹੋਂਦ ਦਾ ਸਬੂਤ ਦਿੱਤਾ ਗਿਆ। ਗਰਮੀ ਦੇ ਤੇਜ਼ ਪ੍ਰਭਾਵ ਕਾਰਨ ਜਿੱਥੇ ਦੁਕਾਨਦਾਰ ਦੁਕਾਨਾਂ ਅੰਦਰ ਹੀ ਰਹਿੰਦੇ ਹਨ, ਉਥੇ ਹੀ ਆਮ ਜਨਤਾ ਵੀ ਸਵੇਰ ਸ਼ਾਮ ਹੀ ਬਾਜ਼ਾਰ ਆਉਣ ਨੂੰ ਤਰਜ਼ੀਹ ਦੇ ਰਹੀ ਪਰ ਦੁਪਿਹਰ ਵੇਲੇ ਬਾਜ਼ਾਰ ਵਿਚ ‘ਲੁਟੇਰਿਆਂ ਦਾ ਰਾਜ’ ਕਹਿ ਲਈਏ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ- ਪੰਜਾਬ ਪੁਲਸ ਸਖ਼ਤ, ਵਾਹਨ ਚਲਾਉਣ ਵਾਲੇ ਨਾਬਾਲਗਾਂ ਤੇ ਮਾਪਿਆਂ 'ਤੇ ਅੱਜ ਤੋਂ ਕੱਸਿਆ ਜਾਵੇਗਾ ਸ਼ਿਕੰਜਾ
ਬੀਤੇ ਦਿਨ ਵਾਪਰੀਆਂ ਵਾਰਦਾਤਾਂ ਵਿਚ ਬਾਜ਼ਾਰ ਵਿਚੋਂ ਅਣਪਛਾਤਿਆਂ ਨੇ ਇਕ ਔਰਤ ਦਾ ਮੋਬਾਈਲ ਖੋਹ ਲਿਆ। ਜਦੋਂ ਚੋਰਾਂ ਨੂੰ ਆਪਣੇ ਸੂਤਰਾਂ ਤੋਂ ਇਹ ਪਤਾ ਲੱਗਾ ਕਿ ਵਾਰਦਾਤ ਦੀ ਸ਼ਿਕਾਰ ਔਰਤ ਕਿਸੇ ਮੁਲਾਜ਼ਮ ਦੀ ਰਿਸ਼ਤੇਦਾਰ ਹੈ ਤਾਂ ਉਹ ਮੋਬਾਈਲ ਵਾਪਸ ਕਰਨ ਆਏ ਤੇ ਕੋਮਲਪ੍ਰੀਤ ਕੌਰ ਵਾਸੀ ਦਾ ਮੋਬਾਈਲ ਖੋਹ ਕੇ ਰਫੂ ਚੱਕਰ ਹੋ ਗਏ। ਉਕਤ ਮਾਮਲਿਆਂ ਦੀਆਂ ਦਰਖਾਸਤਾਂ ਵੀ ਫਾਈਲਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਸਬੰਧੀ ਨਵ-ਨਿਯੁਕਤ ਥਾਣਾ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਦਰਖਾਸਤੀਆਂ ਪਾਸੋਂ ਜਾਣਕਾਰੀ ਲੈ ਕੇ ਸਾਈਬਰ ਸੈੱਲ ਨੂੰ ਭੇਜੀ ਜਾਵੇਗੀ, ਜਦੋ ਫੋਨ ਚਾਲੂ ਹੋਣਗੇ ਮੁਲਜ਼ਮ ਕਾਬੂ ਕਰ ਲਏ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8