ਗੁਰਦਾਸਪੁਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਕੀਤੇ ਹੁਕਮ, ਇਨ੍ਹਾਂ ਚੌਂਕਾਂ ਦੀ ਸੜਕ ਸਵੇਰੇ-ਸ਼ਾਮ ਹੋਵੇਗੀ ਨੋ ਵਹੀਕਲ ਜ਼ੋਨ
Sunday, Sep 03, 2023 - 06:43 PM (IST)

ਗੁਰਦਾਸਪੁਰ (ਵਿਨੋਦ, ਹਰਮਨ)- ਸੁਭਾਸ਼ ਚੰਦਰ, ਪੀ. ਸੀ. ਐੱਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਗੁਰਦਾਸਪੁਰ ਸ਼ਹਿਰ ਦੇ ਬੀ. ਐੱਸ. ਐੱਨ. ਐੱਲ. ਚੌਕ ਤੋਂ ਗੁਰੂ ਰਵਿਦਾਸ ਚੌਂਕ ਤੱਕ ਸੜਕ (ਵਾਇਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਰੀਜ਼ਨਲ ਰਿਸਰਚ ਸੈਂਟਰ, ਗੁਰਦਾਸਪੁਰ) ਰੋਜ਼ਾਨਾਂ ਸਵੇਰੇ 4 ਤੋਂ 7 ਵਜੇ ਤੱਕ ਅਤੇ ਸ਼ਾਮ 6 ਤੋਂ 7:30 ਵਜੇ ਤੱਕ ਨੋ ਵਹੀਕਲ ਜ਼ੋਨ ਐਲਾਨਿਆ ਜਾਂਦਾ ਹੈ। ਇਸ ਸਮੇਂ ਦੌਰਾਨ ਕੇਵਲ ਸੈਰ, ਦੌੜ, ਬਾਈਸਾਈਕਲ ਅਤੇ ਐਮਰਜੈਂਸੀ ਵਹੀਕਲ ਹੀ ਇਸ ਸੜਕ ਦੀ ਵਰਤੋਂ ਕਰ ਸਕਣਗੇ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਗੁਰਦੁਆਰਾ ਟਾਹਲਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਦੋ ਔਰਤਾਂ ਦੀ ਮੌਤ
ਇਸ ਤਰ੍ਹਾਂ ਇਕ ਹੋਰ ਆਦੇਸ਼ ’ਚ ਲਿਟਲ ਫਲਾਵਰ ਕਾਨਵੈਂਟ ਸਕੂਲ ਗੁਰਦਾਸਪੁਰ ਦੇ ਸਕੂਲ ਗੇਟ ਤੋਂ ਬਾਹਰ ਗੱਡੀਆਂ ਮੋਟਰਾਂ, ਮੋਟਰਸਾਈਕਲਾਂ ਜਾਂ ਕਿਸੇ ਵੀ ਤਰ੍ਹਾਂ ਦੇ ਟਰਾਂਸਪੋਰਟ ਸਾਧਨ ’ਚ ਸਕੂਲੀ ਵਿਦਿਆਰਥੀਆਂ ਨੂੰ ਉਤਾਰਨ ਤੇ ਚੜ੍ਹਾਉਣ ਦੀ ਮੁਕੰਮਲ ਪਾਬੰਦੀ ਲਗਾਈ ਹੈ। ਬੱਚਿਆਂ/ਵਿਦਿਆਰਥੀਆਂ ਨੂੰ ਸਿਰਫ਼ ਸਕੂਲ ਹਦੂਦ ਅੰਦਰ ਹੀ ਉਤਾਰਿਆ ਤੇ ਚੜ੍ਹਾਇਆ ਜਾਵੇ। ਸਕੂਲ ਵੱਲੋਂ ਇਸ ਮੰਤਵ ਲਈ ਬੱਚਿਆਂ/ਵਿਦਿਆਰਥੀਆਂ ਨੂੰ ਚੜ੍ਹਾਉਣ ਤੇ ਉਤਾਰਨ ਲਈ ਢੁੱਕਵੀਂ ਜਗ੍ਹਾ ’ਤੇ ਪਾਰਕਿੰਗ ਦਾ ਪ੍ਰਬੰਧ ਹਦੂਦ ਅੰਦਰ ਕੀਤਾ ਜਾਵੇ। ਕੋਈ ਗੱਡੀ, ਮੋਟਰਸਾਈਕਲ ਆਦਿ ਸਕੂਲ ਬਾਹਰ ਖੜ੍ਹਾ ਨਾ ਹੋਵੇ। ਸਕੂਲ ਵੱਲੋਂ ਟ੍ਰੈਫਿਕ ਮਾਰਸ਼ਲ ਲਗਾ ਕੇ ਟ੍ਰੈਫਿਕ ਨੂੰ ਸਕੂਲ ਹਦੂਦ ਦੇ ਅੰਦਰ ਅਤੇ ਬਾਹਰ ਗੇਟ ਦੇ ਸਾਹਮਣੇ ਟ੍ਰੈਫਿਕ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਸਕੂਲ ਪ੍ਰਿੰਸੀਪਲ ਦੀ ਹੋਵੇਗੀ।
ਇਹ ਵੀ ਪੜ੍ਹੋ- ਗਰਮੀ ਤੇ ਬਰਸਾਤ ਦੇ ਮੌਸਮ ’ਚ ਪਸ਼ੂਆਂ ਲਈ ਬੇਹੱਦ ਨੁਕਸਾਨਦੇਹ ਹੁੰਦੇ ਹਨ ‘ਪਰਜੀਵੀ’, ਇਸ ਤਰ੍ਹਾਂ ਕਰੋ ਬਚਾਅ
ਇਸ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ ’ਚ ਪੈਂਦੀ ਅੰਤਰਰਾਸ਼ਟਰੀ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਦੇ 500 ਮੀਟਰ ਅਤੇ ਜਿਥੇ ਕੰਡਿਆਲੀ ਤਾਰ ਨਹੀਂ ਲੱਗੀ, ਉਥੇ ਸਰਹੱਦ ਤੋਂ 1000 ਮੀਟਰ ਤੱਕ ਦੀ ਦੂਰੀ ਤੱਕ ਸ਼ਾਮ 8 ਤੋਂ ਸਵੇਰ 5 ਵਜੇ ਤੱਕ ਕਿਸੇ ਵੀ ਪ੍ਰਕਾਰ ਦੀ ਗਤੀਵਿਧੀ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਮਨਾਹੀ ਬੀ. ਐੱਸ. ਐੱਫ., ਪੁਲਸ, ਆਰਮੀ, ਸੀ. ਆਰ. ਪੀ. ਐੱਫ. ਪੰਜਾਬ ਹੋਮਗਾਰਡ ਅਤੇ ਐਕਸਾਈਜ਼ ਵਿਭਾਗ ਦੇ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ’ਤੇ ਲਾਗੂ ਨਹੀਂ ਹੋਵੇਗਾ। ਇਸ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ ਵਿਚ ਕੋਈ ਵੀ ਵਿਅਕਤੀ ਜਾਂ ਸਮੂਹ ਵਿਅਕਤੀ ਕਿਸੇ ਪਬਲਿਕ ਥਾਂ ’ਤੇ ਕੋਈ ਵੀ ਹਥਿਆਰ, ਜਿਨ੍ਹਾਂ ’ਚ ਲਾਇਸੈਂਸੀ ਹਥਿਆਰ/ਗੋਲੀ ਸਿੱਕਾ, ਗੰਡਾਸਾ, ਚਾਕੂ, ਟਕੂਏ, ਬਰਸੇ, ਲੋਹੇ ਦੀਆਂ ਸਲਾਖਾਂ, ਲਾਠੀਆਂ, ਛਵੀਆਂ ਅਤੇ ਧਮਾਕਾਖੇਜ਼ ਪਦਾਰਥ ਜੋ ਕੋਈ ਵੀ ਐਸੀ ਚੀਜ਼ ਜੋ ਜੁਰਮ ਕਰਨ ਲਈ ਹਥਿਆਰ ਵਜੋਂ ਵਰਤੀ ਜਾ ਸਕਦੀ ਹੋਵੇ, ਨੂੰ ਲੈ ਕੇ ਨਹੀਂ ਚੱਲੇਗਾ।
ਇਹ ਵੀ ਪੜ੍ਹੋ- ਕੁੜੀ ਦੀ ਫਾਹੇ ਨਾਲ ਲਟਕਦੀ ਮਿਲੀ ਲਾਸ਼, ਪਿਓ ਨੇ ਕਿਹਾ ਮੇਰੀ ਪਤਨੀ ਨੇ ਭਾਬੀਆਂ ਨਾਲ ਮਿਲ ਕੀਤਾ ਕਤਲ
ਮਨਾਹੀ ਦੇ ਇਹ ਹੁਕਮ ਮਿਲਟਰੀ, ਬੀ. ਐੱਸ. ਐੱਫ. ਅਤੇ ਹੋਮ ਗਾਰਡ ਦੇ ਜਵਾਨਾਂ ਤੇ ਵਰਦੀਆਂ ’ਚ ਡਿਊਟੀ ਸਮੇਂ ਦੌਰਾਨ ਲਾਗੂ ਨਹੀਂ ਹੋਵੇਗਾ। ਇਹ ਹੁਕਮ ਕਾਰਜਕਾਰੀ ਮੈਜਿਸਟਰੇਟਾਂ ਅਤੇ ਵਿਲੇਜ਼ ਡਿਫੈਂਸ ਕਮੇਟੀਆਂ ਦੇ ਮੈਂਬਰਾਂ ’ਤੇ ਵੀ ਲਾਗੂ ਨਹੀਂ ਹੋਵੇਗਾ ਅਤੇ ਨਾ ਹੀ ਉਨ੍ਹਾਂ ਸੁਰੱਖਿਆ ਗਾਰਡਾਂ ’ਤੇ ਲਾਗੂ ਮੰਨਿਆ ਜਾਵੇਗਾ ਜੋ ਸੁਰੱਖਿਆ ਲਈ ਵਿਸ਼ੇਸ਼ ਵਿਅਕਤੀਆਂ ਨੂੰ ਸਰਕਾਰ ਵੱਲੋਂ ਮਿਲੇ ਹਨ। ਇਹ ਹੁਕਮ ਉਨ੍ਹਾਂ ਅਸਲਧਾਰੀ ਵਿਅਕਤੀਆਂ ’ਤੇ ਵੀ ਲਾਗੂ ਨਹੀਂ ਮੰਨਿਆ ਜਾਵੇਗਾ, ਜਿਨ੍ਹਾਂ ਪਾਸ ਜ਼ਿਲ੍ਹਾ ਮੈਜਿਸਟਰੇਟ, ਵਧੀਕ ਜ਼ਿਲ੍ਹਾ ਮੈਜਿਸਟਰੇਟ, ਮੁੱਤਲਕਾ ਉਪ ਮੰਡਲ ਮੈਜਿਸਟਰੇਟ ਵੱਲੋਂ ਜਾਰੀ ਹੋਈ ਮਨਜ਼ੂਰੀ ਪ੍ਰਾਪਤ ਕੀਤੀ ਹੋਵੇਗੀ। ਪਾਬੰਦੀ ਦਾ ਇਹ ਹੁਕਮ 1 ਸਤੰਬਰ ਤੋਂ 31 ਅਕਤੂਬਰ 2023 ਤੱਕ ਲਾਗੂ ਰਹੇਗਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8