ਮਹਿਲਾ ਕਮਿਸ਼ਨ ਦੇ 8 ਜਾਅਲੀ ਮੈਂਬਰਾਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ, ਅਦਾਲਤ ਨੇ 2 ਦਿਨਾਂ ਰਿਮਾਂਡ ਕੀਤਾ ਹਾਸਲ
Sunday, Oct 27, 2024 - 04:07 PM (IST)

ਤਰਨਤਾਰਨ (ਰਮਨ)-ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਦੋ ਮਹਿਲਾਵਾਂ ਸਮੇਤ 8 ਨਕਲੀ ਐੱਨ.ਜੀ.ਓ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਸ਼ਨੀਵਾਰ ਸਵੇਰੇ ਮਾਨਯੋਗ ਅਦਾਲਤ ਵਿਚ ਪੇਸ਼ ਕਰਦੇ ਹੋਏ ਦੋ ਦਿਨ ਦਾ ਰਿਮਾਂਡ ਹਾਸਲ ਕਰਦੇ ਹੋਏ ਅਗਲੇਰੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਪ੍ਰਸ਼ਾਸਨ ਨੂੰ ਇਕ ਈਮੇਲ ਪ੍ਰਾਪਤ ਹੋਈ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਕੁਝ ਮੈਂਬਰ ਜੋ ਭਾਰਤ ਸਰਕਾਰ ਤਹਿਤ ਸ਼ਿਕਾਇਤਾਂ ਸੁਣਨ ਦਾ ਕੰਮ ਕਰਦੇ ਹਨ, ਜ਼ਿਲਾ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ ਆ ਰਹੇ ਹਨ, ਜਿਨ੍ਹਾਂ ਦਾ ਸਵਾਗਤ ਕੀਤਾ ਜਾਵੇ। ਇਸ ਈਮੇਲ ਦੀ ਬਰੀਕੀ ਨਾਲ ਜਾਂਚ ਕਰਵਾਉਣ ਉਪਰੰਤ ਕੁਝ ਗੱਲਾਂ ਸ਼ੱਕ ਦੇ ਘੇਰੇ ਵਿਚ ਆ ਗਈਆਂ, ਜਿਸ ਤੋਂ ਬਾਅਦ ਜਾਂਚ ਕਰਨ ਉਪਰੰਤ ਇਹ ਸਾਰੇ ਵਿਅਕਤੀ ਜਾਅਲੀ ਪਾਏ ਗਏ। ਇਨ੍ਹਾਂ ਦੀਆਂ ਗੱਡੀਆਂ ਅੱਗੇ ਇਨੋਵਾ ਅਤੇ ਸਵਿਫਟ ਕਾਰ ਦੇ ਅੱਗੇ ਜਸਟਿਸ ਕਰਨ ਸਬੰਧੀ ਵੂਮਨ ਕਮਿਸ਼ਨ ਦੇ ਸਟਿੱਕਰ ਵੀ ਲੱਗੇ ਸਨ।
ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਔਰਤਾਂ ਲਈ ਕਰ'ਤਾ ਇਹ ਐਲਾਨ, ਤੁਸੀਂ ਵੀ ਪੜ੍ਹੋ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸ੍ਰੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਦੱਸਿਆ ਕਿ ਥਾਣਾ ਸਦਰ ਤਰਨਤਾਰਨ ਵਿਖੇ ਇਸ ਮਾਮਲੇ ਵਿਚ ਏ.ਐੱਸ.ਆਈ ਸਵਿੰਦਰ ਸਿੰਘ ਦੇ ਬਿਆਨਾਂ ਹੇਠ ਰਘਬੀਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬਾਠ, ਸੰਦੀਪ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਚਾਨਣ ਵਾਲਾ ਫਾਜਿਲਕਾ, ਲਾਲੀ ਪੁੱਤਰ ਦਲਵੀਰ ਸਿੰਘ ਵਾਸੀ ਹੋਠੀਆਂ ਜ਼ਿਲਾ ਤਰਨਤਾਰਨ, ਕਦੀਰ ਆਲਮ ਪੁੱਤਰ ਖਲੀਲ ਅਹਿਮਦ ਵਾਸੀ ਮੁਰਾਦਾਬਾਦ ਉੱਤਰ ਪ੍ਰਦੇਸ਼, ਚੌਧਰੀ ਇਰਫਾਨ ਪੁੱਤਰ ਵਕੀਲ ਅਹਿਮਦ ਵਾਸੀ ਮੁਰਾਦਾਬਾਦ, ਵਿਰਸਾ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪੰਜੂ ਕੁਲਾਲ ਜ਼ਿਲਾ ਅੰਮ੍ਰਿਤਸਰ, ਸਾਨੀਆ ਪੁੱਤਰੀ ਅਬਰਾਰ ਖਾਨ ਮਾਡਲ ਟਾਊਨ ਦਿੱਲੀ ਅਤੇ ਵੈਸ਼ਨਵੀ ਤਿਵਾਰੀ ਪੁੱਤਰੀ ਮੀਆਂ ਸਰਨ ਵਾਸੀ ਪਿੰਡ ਰਿਚਾਰ ਜ਼ਿਲਾ ਦੱਤਿਆ ਮੱਧ ਪ੍ਰਦੇਸ਼ ਹਾਲ ਵਾਸੀ ਦਿੱਲੀ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਮਾਨਯੋਗ ਅਦਾਲਤ ਪਾਸੋਂ ਦੋ ਦਿਨਾਂ ਰਿਮਾਂਡ ਹਾਸਲ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਕਰਤਾਰਪੁਰ ਕੋਰੀਡੋਰ ਦੇ ਰਾਹ ’ਚ ਕਿਸਾਨ ਸੁਕਾ ਰਹੇ ਝੋਨਾ, ਮੁਸ਼ਕਿਲਾਂ 'ਚ ਪਏ ਸ਼ਰਧਾਲੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8