ਨਸ਼ਿਆਂ ਦੀ ਭੇਟ ਚੜਿਆ 6 ਭੈਣਾਂ ਦਾ ਇਕਲੌਤਾ ਭਰਾ

Wednesday, Sep 16, 2020 - 02:34 AM (IST)

ਨਸ਼ਿਆਂ ਦੀ ਭੇਟ ਚੜਿਆ 6 ਭੈਣਾਂ ਦਾ ਇਕਲੌਤਾ ਭਰਾ

ਪੱਟੀ, (ਸੌਰਭ)- ਪੱਟੀ ਹਲਕੇ ਦੇ ਅਧੀਂਨ ਆਉਂਦੇ ਪੁਲਸ ਥਾਣਾ ਹਰੀਕੇ ਦੇ ਪਿੰਡ ਅਲੀਪੁਰ ਅੰਦਰ ਨਸ਼ਾ ਕਰਨ ਨਾਲ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ। ਨਸ਼ੇ ਦੀ ਭੇਟ ਚਡ਼ਿਆ ਨੌਜਵਾਨ ਪ੍ਰਭਜੀਤ ਸਿੰਘ ਉਰਫ ਲਵ (22) ਪੁੱਤਰ ਬਾਜ਼ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸਦਾ ਲਡ਼ਕਾ ਪ੍ਰਭਜੀਤ ਸਿੰਘ ਉਰਫ ਲਵ ਪਿਛਲੇ 6 ਸਾਲਾਂ ਤੋਂ ਨਸ਼ਾ ਕਰਦਾ ਆ ਰਿਹਾ ਸੀ ਤੇ ਪਿਛਲੇ ਇਕ ਦਿਨ ਪਹਿਲਾਂ ਨਸ਼ੇ ਕਾਰਣ ਉਸਦੀ ਸਿਹਤ ਖਰਾਬ ਹੋ ਗਈ ਤੇ ਬੀਤੀ ਰਾਤ ਉਸ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਉਸਦੀ ਮੌਤ ਹੋ ਗਈ।ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਇਲਾਕੇ ਅੰਦਰੋਂ ਨਸ਼ਾ ਖਤਮ ਨਹੀਂ ਹੋਇਆ, ਪਰ ਨਸ਼ੇ ਕਾਰਣ ਉਸਦੇ ਘਰ ਦਾ ਚਿਰਾਗ ਬੁੱਝ ਗਿਆ ਹੈ।

ਮ੍ਰਿਤਕ ਦੇ ਚਚੇਰੇ ਭਰਾ ਅਤੇ ਮੌਜੂਦਾ ਪੰਚ ਕੁਲਵਿੰਦਰ ਕੌਰ ਦੇ ਪਤੀ ਸੇਵਕ ਨੇ ਦੱਸਿਆ ਕਿ ਉਸਦੇ ਪਿੰਡ ਅੰਦਰ 6-7 ਨੌਜਵਾਨ ਨਸ਼ਾ ਕਰਦੇ ਹਨ।ਮ੍ਰਿਤਕ ਨੌਜਵਾਨ ਦੀ ਮਾਤਾ ਪਿਤਾ ਅਤੇ ਪਰਿਵਾਰਕ ਮੈਂਬਰ ਸੇਵਕ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਲਾਕੇ ਅੰਦਰੋਂ ਨਸ਼ਾ ਬੰਦ ਕੀਤਾ ਜਾਵੇ।


author

Bharat Thapa

Content Editor

Related News