ਅੰਮ੍ਰਿਤਸਰ : ਯੂਨੀਵਰਸਿਟੀ ਦੇ ਰਾਮ ਤੀਰਥ ਰੋਡ ਵਾਲਾ ਨਵਾਂ ਗੇਟ ਵੀ ਬਣੇਗਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ
Tuesday, Jan 02, 2024 - 05:14 PM (IST)
ਅੰਮ੍ਰਿਤਸਰ (ਸੰਜੀਵ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦੋਵੇਂ ਗੇਟ ਹੁਣ ਖਿੱਚ ਦਾ ਕੇਂਦਰ ਹੋਣਗੇ। ਇਸੇ ਸਾਲ ਜੀ. ਟੀ. ਰੋਡ. ਵਾਲੇ ਮੁੱਖ ਗੇਟ ਦਾ ਨਵੀਨੀਕਰਨ ਕੀਤਾ ਗਿਆ ਹੈ, ਉਥੇ ਹੁਣ ਰਾਮ ਤੀਰਥ ਰੋਡ ਨੂੰ ਨਵੀਂ ਦਿੱਖ ਦੇ ਦਿੱਤੀ ਗਈ ਹੈ ਜੋ ਦੂਰੋਂ ਨੇੜਿਓ ਆਉਣ ਵਾਲੇ ਸੈਲਾਨੀਆਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਆਪਣੇ ਕਾਰਜਕਾਲ ਵਿਚ ਕੀਤੇ ਗਏ ਅਹਿਮ ਕੰਮਾਂ ਵਾਂਗ ਹੀ ਇਸ ਗੇਟ ਨੂੰ ਦਿੱਤੀ ਗਈ ਨਵੀਂ ਦਿੱਖ ਵਜੋਂ ਦੇਖਿਆ ਜਾ ਰਿਹਾ ਹੈ। ਨਵੇਂ ਸਾਲ 2024 ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੇ ਇਸ ਨਵੇਂ ਆਧੁਨਿਕ ਅਪਗ੍ਰੇਡ ਆਟੋਮੈਟਿਕ ਗੇਟ ਦਾ ਉਦਘਾਟਨ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਸਮੇਤ ਯੂਨੀਵਰਸਿਟੀ ਦੇ ਹੋਰ ਅਧਿਕਾਰੀਆਂ ਨੇ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ।
ਇਹ ਵੀ ਪੜ੍ਹੋ : ਮਾਝਾ ਜ਼ੋਨ 'ਚ ਪੈਟਰੋਲ ਦੀ ਕਿੱਲਤ ਨਾਲ ਕੰਮ ਪਿਆ ਮੰਦਾ, ਪੰਪਾਂ ਦੇ ਬਾਹਰ ਲੱਗੇ ਇਹ ਨੋਟਿਸ ਬੋਰਡ
ਇਸ ਦੇ ਉਦਘਾਟਨੀ ਪੱਥਰ ’ਤੇ ਇਹ ਗੇਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਇਸ ਦੇ ਸਭ ਤੋਂ ਉਪਰ ਲੱਖ ਖੁਸ਼ੀਆਂ ਪਾਤਿਸ਼ਾਹੀਆਂ ਜਿ ਸਤਿਗੁਰੂ ਨਦਰਿ ਕਰੇਇ॥ ਸ੍ਰੀ ਰਾਗ ਮਹਲਾ 5 ਅੰਗ 44 ਉਕਰਿਆ ਹੋਇਆ ਹੈ ਅਤੇ ਇਸ ਦਾ ਅੰਗਰੇਜ਼ੀ ਵਿਚ ਵੀ ਤਰਜ਼ਮਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਪੈਟਰੋਲ ਪੰਪਾਂ 'ਤੇ ਪਿਆ ਕਾਲ, ਦੋ ਕੁ ਘੰਟਿਆਂ 'ਚ ਮੁਕਾ ਪੰਪਾਂ ਤੋਂ ਪੈਟਰੋਲ-ਡੀਜ਼ਲ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਸੰਧੂ ਨੇ ਜਿਥੇ ਨਵੇਂ ਸਾਲ ਦੀਆਂ ਸਮੂਹ ਯੂਨੀਵਰਸਿਟੀ ਦੇ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ ਉਥੇ ਉਨ੍ਹਾਂ ਨੇ ਇਹ ਕਿਹਾ ਕਿ ਇਸ ਸਾਲ ਵੀ ਪਿਛਲੇ ਸਾਲਾਂ ਵਾਂਗ ਹੀ ਯੂਨੀਵਰਸਿਟੀ ਦੇ ਕੰਮਾਂ ਨੂੰ ਹੋਰ ਵੀ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਨਵਾਂ ਅਪਗ੍ਰੇਡ ਆਟੋਮੈਟਿਕ ਗੇਟ ਜਿਥੇ ਨਵੇਂ ਸਾਲ ਦੇ ਨਿੱਘੇ ਸਵਾਗਤ ਦਾ ਪ੍ਰਤੀਕ ਹੈ ਅਤੇ ਸਦਾ ਹੀ ਇਥੇ ਆਉਣ ਵਾਲਿਆਂ ਨੂੰ ਖੁਸ਼ਆਮਦੀਦ ਕਹਿੰਦਾ ਪ੍ਰਤੀਤ ਹੁੰਦਾ ਰਹੇਗਾ। ਉਨ੍ਹਾਂ ਨਵੇਂ ਬਣੇ ਗੇਟ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦਿਆਂ ਇਸਦੇ ਆਧੁਨਿਕ ਡਿਜ਼ਾਇਨ ਨੂੰ ਜੀਵਨ ਦੀਆਂ ਨਵੀਆਂ ਦਿਸ਼ਾਵਾਂ ਅਤੇ ਵਿਕਾਸਸ਼ੀਲ ਦਿਸਹਦਿਆਂ ਨਾਲ ਜੋੜਿਆ।
ਇਹ ਵੀ ਪੜ੍ਹੋ : ਡੇਰਾ ਬਾਬਾ ਨਾਨਕ 'ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਗੋਲੀਆਂ ਮਾਰ ਵਿਅਕਤੀ ਦਾ ਕੀਤਾ ਕਤਲ
ਯੂਨੀਵਰਸਿਟੀ ਆਉਣ ਵਾਲੇ ਵਿਦਿਆਰਥੀਆਂ, ਅਧਿਆਪਕਾਂ, ਸਟਾਫ ਅਤੇ ਹੋਰ ਵਿਜ਼ਟਰਾਂ ਲਈ ਗੇਟ ਨੂੰ ਨਿੱਘੇ ਸੁਆਗਤ ਦਾ ਪ੍ਰਤੀਕ ਦੱਸਦੇ ਹੋਏ ਕਿਹਾ ਕਿ ਇਸ ਦਾ ਨਵਾਂ ਡਿਜ਼ਾਇਨ ਯੂਨੀਵਰਸਿਟੀ ਆਉਣ ਵਾਲਿਆਂ ਲਈ ਖੁੱਲ੍ਹਦਿਲੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਸ ਦੇ ਖੱਬੇ ਸੱਜੇ ਪਾਸਿਆਂ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਂ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਸ਼ਾਨਦਾਰ ਸੁਨਹਿਰੀ ਰੰਗਾਂ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ ਜੋ ਯੂਨੀਵਰਸਿਟੀ ਦੀ ਪਛਾਣ ਅਤੇ ਪ੍ਰਤੀਬੱਧਤਾ ਦਾ ਪ੍ਰਤੀਕ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8