ਮੋਟਰਸਾਈਕਲ ਸਵਾਰ ਲੁਟੇਰੇ ਨੌਜਵਾਨ ਦਾ ਮੋਬਾਈਲ ਖੋਹ ਕੇ ਫਰਾਰ, ਪਿੱਛਾ ਕਰਨ ’ਤੇ ਕੀਤਾ ਜ਼ਖ਼ਮੀ

Monday, Aug 19, 2024 - 01:36 PM (IST)

ਮੋਟਰਸਾਈਕਲ ਸਵਾਰ ਲੁਟੇਰੇ ਨੌਜਵਾਨ ਦਾ ਮੋਬਾਈਲ ਖੋਹ ਕੇ ਫਰਾਰ, ਪਿੱਛਾ ਕਰਨ ’ਤੇ ਕੀਤਾ ਜ਼ਖ਼ਮੀ

ਬਟਾਲਾ (ਸਾਹਿਲ)-ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਨੌਜਵਾਨ ਦਾ ਮੋਬਾਈਲ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਹਸਪਤਾਲ ਵਿਚ ਜ਼ੇਰੇ ਇਲਾਜ ਗੁਰਕੀਰਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਕਾਲਾ ਬਾਲਾ ਹਾਲ ਵਾਸੀ ਗੋਲਡਨ ਐਵੀਨਿਊ ਬਟਾਲਾ ਨੇ ਦੱਸਿਆ ਕਿ ਉਹ ਆਪਣੇ ਘਰੋਂ ਸਕੂਟਰੀ ’ਤੇ ਸਵਾਰ ਹੋ ਕੇ ਬਟਾਲਾ ਸਥਿਤ ਲੈਬ ’ਤੇ ਆਪਣੇ ਰਿਸ਼ਤੇਦਾਰ ਦੀ ਮੈਡੀਕਲ ਰਿਪੋਰਟ ਲੈਣ ਲਈ ਜਾ ਰਿਹਾ ਸੀ। ਜਦੋਂ ਜਲੰਧਰ ਰੋਡ ਸਥਿਤ ਚਿੱਟੀ ਗਰਾਊਂਡ ਕੋਲ ਪਹੁੰਚਿਆ ਤਾਂ ਅਚਾਨਕ ਮੋਬਾਈਲ ਫੋਨ ਦੀ ਘੰਟੀ ਵੱਜੀ, ਜਿਸ ’ਤੇ ਉਹ ਫੋਨ ਸੁਣਨ ਲੱਗਾ।

ਇਹ ਵੀ ਪੜ੍ਹੋ- ਖੁਸ਼ੀਆਂ ਗਮ ’ਚ ਬਦਲੀਆਂ: ਰੱਖੜੀ ਲੈ ਕੇ ਧੀ ਨਾਲ ਪੇਕੇ ਜਾ ਰਹੀ ਮਾਂ ਦੀ ਸੜਕ ਹਾਦਸੇ ’ਚ ਮੌਤ

ਇਸ ਦੌਰਾਨ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਸਦਾ ਫੋਨ ਖੋਹ ਕੇ ਫਰਾਰ ਹੋਣ ਲੱਗੇ ਤਾਂ ਮੈਂ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਿੱਛਾ ਕਰਦਿਆਂ ਜਦੋਂ ਕਾਦੀਆਂ ਚੂੰਗੀ ਨੇੜੇ ਪਹੁੰਚਿਆ ਤਾਂ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਅਣਪਛਾਤੇ ਲੁਟੇਰਿਆਂ ਨੇ ਮੋਟਰਸਾਈਕਲ ਮੇਰੀ ਸਕੂਟਰੀ ਵਿਚ ਮਾਰ ਦਿੱਤਾ, ਜਿਸ ਨਾਲ ਮੈਂ ਸੜਕ ’ਤੇ ਡਿੱਗ ਪਿਆ ਅਤੇ ਜ਼ਖਮੀ ਹੋ ਗਿਆ। ਜਦਕਿ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ ਨਾਕੇ 'ਤੇ ਖੜ੍ਹੇ ਪੁਲਸ ਅਧਿਕਾਰੀਆਂ ਨਾਲ ਬਹਿਸਣ ਵਾਲੇ ਮੁਲਾਜ਼ਮ 'ਤੇ SSP ਨੇ ਲਿਆ ਵੱਡਾ ਐਕਸ਼ਨ, ਪੜ੍ਹੋ ਕੀ ਹੈ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News