ਸ਼ੁਰੂ ਹੋਇਆ ਸੰਘਣੀ ਧੁੰਦ ਦਾ ਕਹਿਰ, ਸੜਕਾਂ ਤੋਂ ਗਾਇਬ ਹੈ ਚਿੱਟੀ ਪੱਟੀ

Wednesday, Nov 20, 2024 - 05:20 PM (IST)

ਗੁਰਦਾਸਪੁਰ (ਹਰਮਨ)-ਪਿਛਲੇ ਕੁਝ ਦਿਨਾਂ ਤੋਂ ਗੁਰਦਾਸਪੁਰ ਸਮੇਤ ਉੱਤਰੀ ਭਾਰਤ ’ਚ ਸੰਘਣੀ ਧੁੰਦ ਦਾ ਕਹਿਰ ਸ਼ੁਰੂ ਹੋ ਗਿਆ ਹੈ, ਜਿਸ ਦੇ ਚਲਦਿਆਂ ਸਵੇਰੇ ਤੜਕਸਾਰ ਅਤੇ ਰਾਤ ਸਮੇਂ ਸੰਘਣੀ ਧੁੰਦ ਦੀ ਚਾਦਰ ਕਾਰਨ ਕਈ ਥਾਵਾਂ ’ਤੇ ਜ਼ੀਰੋ ਵਿਜੀਬਿਲਿਟੀ ਹੋ ਜਾਂਦੀ ਹੈ। ਅਜਿਹੀ ਸਥਿਤੀ ’ਚ ਸੜਕਾਂ ’ਤੇ ਚੱਲਣ ਵਾਲੇ ਵਾਹਨਾਂ ਚਾਲਕਾਂ ਲਈ ਜਿਥੇ ਵਾਹਨ ਚਲਾਉਣੇ ਮੁਸ਼ਕਲ ਹੋ ਜਾਂਦੇ ਹਨ। ਉਸ ਦੇ ਨਾਲ ਹੀ ਸੜਕ ਹਾਦਸਿਆਂ ਦਾ ਖਤਰਾ ਵੀ ਬੇਹੱਦ ਵੱਧ ਜਾਂਦਾ ਹੈ।

ਹੈਰਾਨੀ ਦੀ ਗੱਲ ਹੈ ਕਿ ਸੰਘਣੀ ਧੁੰਦ ਦਾ ਮੌਸਮ ਸ਼ੁਰੂ ਹੋਣ ਦੇ ਬਾਵਜੂਦ ਅਜੇ ਤੱਕ ਵੀ ਅਨੇਕਾਂ ਸੜਕਾਂ ਦੇ ਕਿਨਾਰਿਆਂ ’ਤੇ ਚਿੱਟੀ ਪੱਟੀ ਗਾਇਬ ਹੈ। ਹੋਰ ਤੇ ਹੋਰ ਨੈਸ਼ਨਲ ਹਾਈਵੇ ’ਤੇ ਵੀ ਅਨੇਕਾਂ ਸਥਾਨ ਅਜਿਹੇ ਹਨ, ਜਿਥੇ ਚਿੱਟੀ ਪੱਟੀ ਜਾਂ ਤਾਂ ਮਿਟ ਚੁੱਕੀ ਹੈ ਅਤੇ ਜਾਂ ਫਿਰ ਅਜੇ ਤੱਕ ਇਕ ਵਾਰ ਵੀ ਇਨ੍ਹਾਂ ਸੜਕਾਂ ’ਤੇ ਚਿੱਟੀ ਪੱਟੀ ਲਗਾਈ ਹੀ ਨਹੀਂ ਗਈ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਤੋਂ ਉੱਡਣ ਵਾਲੀਆਂ ਸਾਰੀਆਂ ਫਲਾਈਟਾਂ ਦਾ ਬਦਲਿਆ ਸਮਾਂ, ਜਾਣੋ ਅਪਡੇਟ

ਅਜਿਹੀ ਸਥਿਤੀ ’ਚ ਹੁਣ ਜਦੋਂ ਧੁੰਦ ਦੇ ਦਿਨ ਸ਼ੁਰੂ ਹੋ ਗਏ ਹਨ ਤਾਂ ਇਨ੍ਹਾਂ ਸੜਕਾਂ ’ਤੇ ਧੁੰਦ ਦੀ ਚਾਦਰ ਦੌਰਾਨ ਜ਼ੀਰੋ ਵਿਜ਼ੀਬਿਲਿਟੀ ਦੌਰਾਨ ਵਾਹਨ ਚਲਾਉਣਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ। ਇਥੇ ਦੱਸਣਯੋਗ ਹੈ ਕਿ ਚਿੱਟੀ ਪੱਟੀ ਨਾ ਸਿਰਫ ਰਾਤ ਵੇਲੇ ਸਗੋਂ ਦਿਨ ਵੇਲੇ ਵੀ ਜਦੋਂ ਧੁੰਦ ਪਈ ਹੋਵੇ ਤਾਂ ਵਾਹਨ ਚਾਲਕਾਂ ਨੂੰ ਰਸਤਾ ਦਿਖਾਉਣ ’ਚ ਬਹੁਤ ਮਦਦ ਕਰਦੀ ਹੈ। ਇਥੋਂ ਤੱਕ ਕਿ ਜਦੋਂ ਬਹੁਤ ਸੰਘਣੀ ਧੁੰਦ ਪੈਂਦੀ ਹੈ ਤਾਂ ਕਈ ਵਾਰ ਦਿਨ ਵੇਲੇ ਵੀ ਵਾਹਨ ਚਾਲਕ ਨੂੰ ਸੜਕ ਨਜ਼ਰ ਨਹੀਂ ਆਉਂਦੀ ਅਤੇ ਇਸ ਪੱਟੀ ਦੇ ਸਹਾਰੇ ਹੀ ਵਾਹਨ ਚਾਲਕ ਆਪਣੀਆਂ ਮੰਜ਼ਿਲਾਂ ਵੱਲ ਅੱਗੇ ਵੱਧਦੇ ਹਨ।

ਇਹ ਵੀ ਪੜ੍ਹੋ- 3 ਮਹੀਨੇ ਨਹੀਂ ਚੱਲਣਗੀਆਂ ਟਰੇਨਾਂ, ਜਾਣੋ ਵੱਡੀ ਅਪਡੇਟ

ਗੁਰਦਾਸਪੁਰ ਨਾਲ ਸਬੰਧਤ ਜੋਗਿੰਦਰ ਸਿੰਘ, ਦਿਲਬਾਗ ਸਿੰਘ, ਰਣਜੀਤ ਸਿੰਘ, ਹਰਜੀਤ ਸਿੰਘ ਸਮੇਤ ਹੋਰ ਅਨੇਕਾਂ ਸ਼ਹਿਰ ਵਾਸੀਆਂ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਦੀ ਮੁਕੇਰੀਆਂ ਰੋਡ, ਕਾਹਨੂੰਵਾਨ ਰੋਡ, ਪੰਡੋਰੀ ਰੋਡ ਅਤੇ ਨੈਸ਼ਨਲ ਹਾਈਵੇ ਸਮੇਤ ਹੋਰ ਵੱਖ-ਵੱਖ ਸੜਕਾਂ ’ਤੇ ਕਈ ਥਾਵਾਂ ’ਤੇ ਪੀਲੀ ਪੱਟੀ ਗਾਇਬ ਹੋ ਚੁੱਕੀ ਹੈ। ਇਥੋਂ ਤੱਕ ਕਿ ਨਵੀਆਂ ਬਣੀਆਂ ਜਾਂ ਮਰੰਮਤ ਕੀਤੀਆਂ ਗਈਆਂ ਸੜਕਾਂ ਦੇ ਕਿਨਾਰਿਆਂ ’ਤੇ ਅਜੇ ਤੱਕ ਇਕ ਵਾਰ ਵੀ ਪੀਲੀ ਪੱਟੀ ਨਹੀਂ ਲਗਾਈ ਗਈ, ਜਿਸ ਕਾਰਨ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ।

ਇਹ ਵੀ ਪੜ੍ਹੋ-  ਜ਼ਿਮਨੀ ਚੋਣ ਦੌਰਾਨ ਡੇਰਾ ਬਾਬਾ ਨਾਨਕ 'ਚ ਭੱਖਿਆ ਮਾਹੌਲ, ਚੱਲੀਆਂ ਡਾਂਗਾਂ

ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ’ਤੇ ਟੋਲ ਟੈਕਸ ਦੇ ਰੂਪ ’ਚ ਮੋਟੀ ਰਾਸ਼ੀ ਵਸੂਲਨ ਦੇ ਬਾਵਜੂਦ ਕਈ ਥਾਵਾਂ ’ਤੇ ਪੀਲੀ ਪੱਟੀ ਫਿੱਕੀ ਪੈ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਸਾਰੀਆਂ ਸੜਕਾਂ ’ਤੇ ਪੀਲੀ ਲਾਈਨ ਲਗਾਈ ਜਾਵੇ ਅਤੇ ਨਾਲ ਹੀ ਵੱਖ-ਵੱਖ ਥਾਵਾਂ ’ਤੇ ਰਿਫਲੈਕਟਰ ਲਗਾਉਣੇ ਵੀ ਯਕੀਨੀ ਬਣਾਏ ਜਾਣ ਤਾਂ ਜੋ ਰਾਤ ਤੇ ਦਿਨ ਸਮੇਂ ਸੜਕਾਂ ਦੇ ਕਿਨਾਰਿਆਂ ’ਤੇ ਪੁਲੀਆਂ ਅਤੇ ਹੋਰ ਸਥਾਨਾਂ ਬਾਰੇ ਚਾਲਕਾਂ ਨੂੰ ਜਾਣਕਾਰੀ ਮਿਲ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News