ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਗੋਦਾਮ ’ਚ ਪਿਆ ਲੱਖਾਂ ਦਾ ਸਾਮਾਨ ਸੜਿਆ

04/10/2021 5:42:00 PM

ਰਾਜਾਸਾਂਸੀ (ਰਾਜਵਿੰਦਰ)-ਕਸਬਾ ਰਾਜਾਸਾਂਸੀ ਦੇ ਸੰਘਣੀ ਆਬਾਦੀ ਵਾਲੇ ਇਲਾਕੇ ’ਚ ਤੜਕੇ ਚਾਰ ਵਜੇ ਬਿਜਲੀ ਦਾ ਸਰਕਟ ਸ਼ਾਰਟ ਹੋਣ ਕਾਰਨ ਇੱਕ ਘਰ ਦੀ ਹੇਠਲੀ ਮੰਜ਼ਿਲ ’ਚ ਬਣੇ ਪਾਲ ਜਨਰਲ ਸਟੋਰ ਦੇ ਗੋਦਾਮ ਨੂੰ ਅੱਗ ਲੱਗਣ ਕਾਰਨ ਦਸ ਲੱਖ ਦਾ ਸਾਮਾਨ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ, ਜਦਕਿ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਘਰ ਦੇ ਦੂਸਰੇ ਪਾਸਿਓਂ ਪੌੜੀਆਂ ਲਾ ਕੇ ਉਤਾਰਿਆ ਗਿਆ। ਇਸ ਸਬੰਧੀ ਗੋਦਾਮ ਦੇ ਮਾਲਕ ਤ੍ਰਿਲੋਚਨ ਸਿੰਘ ਪਾਲ ਜਨਰਲ ਸਟੋਰ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੜਕੇ ਚਾਰ ਵਜੇ ਜਦੋਂ ਉਹ ਉੱਠੇ ਤਾਂ ਪੌੜੀਆਂ ਵੱਲੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ ਤੇ ਰੈਡੀਮੇਡ ਕੱਪੜੇ, ਦੋ ਐਕਟਿਵਾ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ ਪਰ ਏਅਰਪੋਰਟ ’ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤਾਂ ਉਹ ਬੰਦ ਸੀ, ਜਦੋਂ ਖੁਦ ਜਾ ਕੇ ਅੱਗ ਬੁਝਾਉਣ ਲਈ ਕਿਹਾ ਤੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਅੱਗ ’ਚ ਫਸਿਆ ਹੈ ਪਰ ਉਨ੍ਹਾਂ ਮਦਦ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ।

ਉਪਰੰਤ ਫਿਰ ਅੰਮ੍ਰਿਤਸਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਖੁਦ ਜਾ ਕੇ ਫਾਇਰ ਬ੍ਰਿਗੇਡ ਦੀ ਗੱਡੀ ਲਿਆਂਦੀ। ਪਰਿਵਾਰ ਤੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇ ਫਾਇਰ ਬ੍ਰਿਗੇਡ ਰਾਜਾਸਾਂਸੀ ’ਚ ਹਾਜ਼ਰ ਹੁੰਦੀ ਤਾਂ ਇੰਨਾ ਵੱਡਾ ਨੁਕਸਾਨ ਹੋਣ ਤੋਂ ਬਚ ਸਕਦਾ ਸੀ ਪਰ ਪ੍ਰਸ਼ਾਸਨ ਦੀ ਢਿੱਲ ਕਾਰਨ ਪਰਿਵਾਰਕ ਮੈਂਬਰਾਂ ਦੀ ਜਾਨ ਵੀ ਜਾ ਸਕਦੀ ਹੈ।


Anuradha

Content Editor

Related News