ਹੱਡ ਚੀਰਵੀਂ ਠੰਡ ਦਾ ਦੌਰ ਜਾਰੀ, ਧੁੰਦ ’ਚ 6 ਕਿਲੋਮੀਟਰ ਦੀ ਰਫ਼ਤਾਰ ਨਾਲ ਚਲ ਰਹੀ ਸੀਤ ਲਹਿਰ

Sunday, Jan 07, 2024 - 01:53 PM (IST)

ਹੱਡ ਚੀਰਵੀਂ ਠੰਡ ਦਾ ਦੌਰ ਜਾਰੀ, ਧੁੰਦ ’ਚ 6 ਕਿਲੋਮੀਟਰ ਦੀ ਰਫ਼ਤਾਰ ਨਾਲ ਚਲ ਰਹੀ ਸੀਤ ਲਹਿਰ

ਗੁਰਦਾਸਪੁਰ (ਹਰਮਨ, ਵਿਨੋਦ)- ਗੁਰਦਾਸਪੁਰ ਅਤੇ ਆਸ-ਪਾਸ ਇਲਾਕੇ ਅੰਦਰ ਹੱਡ ਚੀਰਵੀਂ ਠੰਡ ਦਾ ਦੌਰ ਨਿਰੰਤਰ ਜਾਰੀ ਹੈ, ਜਿਸ ਦੇ ਚਲਦਿਆਂ ਅੱਜ ਇਸ ਇਲਾਕੇ ਅੰਦਰ 6 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਚਲ ਰਹੀ ਸੀਤ ਲਹਿਰ ਨੇ ਲੋਕਾਂ ਦੀ ਤੌਬਾ ਕਰਵਾਈ।

ਅੱਜ ਸਾਰਾ ਦਿਨ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ ਅਤੇ ਗੁਰਦਾਸਪੁਰ ਸ਼ਹਿਰ ਸਮੇਤ ਪੇਂਡੂ ਖੇਤਰ ਵਿਚ ਧੁੰਦ ਦੀ ਚਾਦਰ ਵਿਛੀ ਰਹੀ, ਕਈ ਥਾਵਾਂ ’ਤੇ ਧੁੰਦ ਇੰਨੀ ਸੰਘਣੀ ਸੀ ਕਿ ਵਿਜੀਬਿਲਟੀ 4 ਮੀਟਰ ਤੋਂ ਵੀ ਘੱਟ ਸੀ। ਇਸ ਧੁੰਦ ਅਤੇ ਠੰਡ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਕੇ ਰੱਖਿਆ ਹੋਇਆ ਹੈ ਕਿਉਂਕਿ ਦਿਨ ਦਾ ਔਸਤਨ ਤਾਪਮਾਨ 16 ਡਿਗਰੀ ਅਤੇ ਰਾਤ ਦਾ ਔਸਤਨ ਤਾਪਮਾਨ ਕਰੀਬ 4 ਡਿਗਰੀ ਦੇ ਆਸ ਪਾਸ ਹੋਣ ਕਾਰਨ ਲੋਕ ਠੰਡ ਨਾਲ ਤੌਬਾ ਕਰ ਰਹੇ ਹਨ।

ਇਹ ਵੀ ਪੜ੍ਹੋ : ਗ੍ਰੰਥੀ ਸਿੰਘਾਂ ਤੇ ਰਾਗੀ ਜਥਿਆਂ ਲਈ ਡਰੈਸ ਕੋਡ ਲਾਗੂ, SGPC ਨੇ ਜਾਰੀ ਕੀਤਾ ਆਦੇਸ਼

ਇਸ ਠੰਡ ਦਾ ਜ਼ਿਆਦਾ ਅਸਰ ਗਰੀਬ ਵਰਗ ਅਤੇ ਦੁਕਾਨਦਾਰਾਂ ’ਤੇ ਪੈ ਰਿਹਾ ਹੈ ਕਿਉਂਕਿ ਲੋਕ ਘਰਾਂ ’ਚੋਂ ਬਾਹਰ ਘੱਟ ਨਿਕਲ ਰਹੇ ਹਨ, ਜਿਸ ਕਾਰਨ ਦੁਕਾਨਾਂ ’ਤੇ ਗਾਹਕ ਘੱਟ ਆ ਰਹੇ ਹਨ। ਇਸੇ ਤਰ੍ਹਾਂ ਮਿਸਤਰੀ-ਮਜ਼ਦੂਰਾਂ ਨੂੰ ਕੰਮ ਘੱਟ ਮਿਲ ਰਿਹਾ ਹੈ, ਕਿਉਂਕਿ ਠੰਡ ਦੇ ਦਿਨ ਹੋਣ ਕਾਰਨ ਲੋਕਾਂ ਨੇ ਪਹਿਲਾਂ ਹੀ ਉਸਾਰੀ ਦੇ ਕੰਮ ਬੰਦ ਕੀਤੇ ਹੋਏ ਹਨ। ਮੌਸਮ ਵਿਭਾਗ ਅਨੁਸਾਰ ਅਜੇ ਐਤਵਾਰ ਵੀ ਠੰਡ ਦਾ ਪ੍ਰਕੋਪ ਇਸੇ ਤਰ੍ਹਾਂ ਜਾਰੀ ਰਹੇਗਾ।

ਦੱਸਣਯੋਗ ਹੈ ਕਿ ਉਕਤ ਠੰਡ ਮਨੁੱਖੀ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ, ਜਿਸ ਕਾਰਨ ਸਿਹਤ ਵਿਭਾਗ ਨੇ ਪਹਿਲਾਂ ਹੀ ਬੱਚਿਆਂ ਤੇ ਬਜ਼ੁਰਗਾਂ ਨੂੰ ਵਿਸ਼ੇਸ਼ ਧਿਆਨ ਰੱਖਣ ਲਈ ਐਡਵਾਈਜਰੀ ਜਾਰੀ ਕੀਤੀ ਹੈ ਪਰ ਕਣਕ ਦੀ ਫਸਲ ਲਈ ਇਹ ਠੰਡ ਲਾਹੇਵੰਦ ਦੱਸੀ ਜਾ ਰਹੀ ਹੈ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News