ਹੀਟ-ਅੱਪ ਹੋਣ ਨਾਲ ਕਾਰ ਸੜ ਕੇ ਸੁਆਹ, ਬਾਲ-ਬਾਲ ਬਚੇ ਸਵਾਰ

Thursday, Oct 17, 2024 - 01:59 PM (IST)

ਹੀਟ-ਅੱਪ ਹੋਣ ਨਾਲ ਕਾਰ ਸੜ ਕੇ ਸੁਆਹ, ਬਾਲ-ਬਾਲ ਬਚੇ ਸਵਾਰ

ਅੰਮ੍ਰਿਤਸਰ (ਇੰਦਰਜੀਤ)-ਵਾਹਨ ਦੇ ਹੀਟ-ਅੱਪ ਹੋਣ ਕਾਰਨ ਨਾ ਸਿਰਫ ਵਾਹਨ ਨੂੰ ਨੁਕਸਾਨ ਹੁੰਦੇ ਹੋਏ ਪ੍ਰਦੂਸ਼ਣ ਫੈਲਦਾ ਹੈ, ਸਗੋਂ ਪੱਧਰ ਤੋਂ ਉਪਰ ਗਰਮ ਹੋਣ ਤੋਂ ਬਾਅਦ ਵਾਹਨ ਨੂੰ ਅੱਗ ਵੀ ਲੱਗ ਜਾਂਦੀ ਹੈ। ਅਜਿਹੀ ਇਕ ਘਟਨਾ ਬੀਤੇ ਦਿਨ ਅੰਮ੍ਰਿਤਸਰ ਦੇ ਬਟਾਲਾ ਰੋਡ ’ਤੇ ਵਾਪਰੀ, ਜਦੋਂ ਬੀਤੀ ਰਾਤ ਨੂੰ ਇਕ ਐੱਸ. ਯੂ. ਵੀ. ਕਾਰ ਦੇ ਇੰਜਣ ਵਿਚ ਚੱਲਦਿਆਂ ਅਚਾਨਕ ਧੂੰਆਂ ਨਿਕਲਣ ਲੱਗਾ ਅਤੇ ਉਸ ਵਿਚ ਸਵਾਰ ਹੋਏ ਚਾਲਕ ਬਾਹਰ ਨੂੰ ਭੱਜੇ, ਇਸ ਦੌਰਾਨ ਕਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਨੂੰ ਬੁਝਾਉਣ ਲਈ ਅੱਗ ਬੁਝਾਉ ਕਰਮਚਾਰੀ ਬੁਲਾਏ ਗਏ ਪਰ ਉਨ੍ਹਾਂ ਚਿਰ ਤੱਕ ਕਾਰ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਚੁੱਕੀ ਸੀ, ਜਦਕਿ ਖੁਸ਼ਕਿਸਮਤੀ ਹੈ ਕਿ ਕਾਰ ਵਿਚ ਸਵਾਰ ਸਾਰੇ ਲੋਕ ਬਾਲ-ਬਾਲ ਬਚ ਗਏ।

ਇਹ ਵੀ ਪੜ੍ਹੋ- ਅੰਮ੍ਰਿਤਸਰ ਆਏ ਸੈਲਾਨੀ ਨਾਲ ਟੈਕਸੀ ਡਰਾਈਵਰਾਂ ਨੇ ਕੀਤੀ ਕੁੱਟਮਾਰ

 ਜ਼ਿਕਰਯੋਗ ਹੈ ਕਿ ਪਿਛਲੀ 12 ਅਕਤੂਬਰ ਦੇ ਅੰਕ ਵਿਚ ਜਗ ਬਾਣੀ ਅਖਬਾਰ ਵਿਚ ਛਪੇ ਲੇਖ ਵਿਚ ਵਿਸਤਾਰ ਨਾਲ ਦੱਸਿਆ ਗਿਆ ਸੀ ਕਿ ਵਾਹਨ ਦੇ ਇੰਜਣ ਵਿਚ ਲੁਬਰੀਕੇਟਿੰਗ ਆਇਲ ਦੀ ਕੁਆਲਿਟੀ ਖ਼ਰਾਬ ਹੋਣ ਕਾਰਨ ਜਾਂ ਇਸ ਵਿਚ ਪਾਣੀ ਘੱਟ ਹੋਣ ਕਾਰਨ ਕਾਰ ਦਾ ਰੇਡੀਏਟਰ, ਵਾਹਨ ਗਰਮ ਹੋ ਜਾਂਦਾ ਹੈ, ਇਸ ਕਾਰਨ ਕਾਰ ਜਾਂ ਹੋਰ ਦੋਪਹੀਆ ਵਾਹਨ ਜਦੋਂ 90 ਡਿਗਰੀ ਸੈਲਸੀਅਸ ਤੋਂ ਉੱਪਰ ਹੁੰਦਾ ਹੈ, ਤਾਂ ਆਟੋਮੈਟਿਕ ਪੱਖਾ ਚੱਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਿਗਨਲ ਮਿਲਦੇ ਹਨ ਪਰ ਪਾਣੀ ਦੇ ਘੱਟ ਹੋਣ ’ਤੇ ਪੱਖਾ ਨਹੀਂ ਚੱਲਦਾ, ਜਿਸ ਨਾਲ ਅੱਗ ਲੱਗਣ ਦਾ ਖਤਰਾ ਵੱਧ ਜਾਂਦਾ ਹੈ।

ਇਹ ਵੀ ਪੜ੍ਹੋ- ਡਾ: ਦਲਜੀਤ ਸਿੰਘ ਚੀਮਾ ਨੇ ਵਿਰਸਾ ਸਿੰਘ ਵਲਟੋਹਾ ਵੱਲੋਂ ਦਿੱਤੇ ਬਿਆਨ ਸਬੰਧੀ ਮੰਗੀ ਮੁਆਫ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News