ਸੜਕ ਤੋਂ ਉੱਚਾ ਬਣਿਆ ਪੁਲ ਰਾਹਗੀਰਾਂ ਲਈ ਬਣਿਆ ਸਿਰਦਰਦੀ, ਬਾਰਿਸ਼ ਹੋਣ ’ਤੇ ਬਹੁਤ ਮੁਸ਼ਕਿਲ ਹੋ ਜਾਂਦੈ ਲੰਘਣਾ

Sunday, Jul 07, 2024 - 03:17 PM (IST)

ਸੜਕ ਤੋਂ ਉੱਚਾ ਬਣਿਆ ਪੁਲ ਰਾਹਗੀਰਾਂ ਲਈ ਬਣਿਆ ਸਿਰਦਰਦੀ, ਬਾਰਿਸ਼ ਹੋਣ ’ਤੇ ਬਹੁਤ ਮੁਸ਼ਕਿਲ ਹੋ ਜਾਂਦੈ ਲੰਘਣਾ

ਚੇਤਨਪੁਰਾ(ਨਿਰਵੈਲ)-ਨੇੜਲੇ ਪਿੰਡ ਕੰਦੋਵਾਲੀ ਦੇ ਨਜ਼ਦੀਕ ਨਹਿਰ ’ਤੇ ਸੜਕ ਤੋਂ ਕਾਫ਼ੀ ਉੱਚਾ ਬਣਿਆ ਪੁਲ ਦੋਵਾਂ ਪਾਸਿਆਂ ਤੋਂ ਪੱਕਾ ਨਾ ਕੀਤੇ ਜਾਣ ਕਾਰਨ ਰਾਹਗੀਰਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਜਦੋਂ ਥੋੜ੍ਹੀ ਜਿਹੀ ਵੀ ਬਾਰਿਸ਼ ਹੋ ਜਾਂਦੀ ਹੈ ਤਾਂ ਉਸ ਦੇ ਉੱਪਰੋਂ ਵ੍ਹੀਕਲ ਲੈ ਕੇ ਲੰਘਣਾ ਖਤਰੇ ਖਾਲੀ ਨਹੀਂ ਹੁੰਦਾ।

ਇਹ ਵੀ ਪੜ੍ਹੋ- ਸੰਗਰੂਰ ਤੋਂ ਵੱਡੀ ਖ਼ਬਰ, ਸਾਥੀ ਅਧਿਆਪਕਾਂ ਤੋਂ ਦੁਖੀ ਹੋ ਕੇ ਮੁੱਖ ਅਧਿਆਪਕ ਨੇ ਕੀਤੀ ਖ਼ੁਦਕੁਸ਼ੀ

ਇਸ ਸਬੰਧੀ ਪਿੰਡ ਕੰਦੋਵਾਲੀ ਦੇ ਨਗਰ ਨਿਵਾਸੀ ਮਨਦੀਪ ਸਿੰਘ ਟੇਲਰ, ਸੰਦੀਪ ਸਿੰਘ ਨੰਬਰਦਾਰ, ਸੋਨਾ ਸਿੰਘ, ਚਰਨਜੀਤ ਸਿੰਘ ਚੰਨਾ, ਗੋਰਖ ਸਿੰਘ, ਸਾਬਾ ਸਿੰਘ, ਜੱਸਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਲਾਹੌਰ ਬ੍ਰਾਂਚ ਨਹਿਰ ’ਚੋਂ ਨਿਕਲਦੇ ਸੂਏ ’ਤੇ ਨਹਿਰੀ ਵਿਭਾਗ ਵੱਲੋਂ ਜੋ ਪੁਲ ਬਣਾਇਆ ਗਿਆ ਹੈ, ਉਹ ਸੜਕ ਨਾਲੋਂ ਕਾਫ਼ੀ ਉੱਚਾ ਹੈ ਤੇ ਸਾਈਡਾਂ ’ਤੇ ਮਿੱਟੀ ਪਾ ਦਿੱਤੀ ਗਈ ਹੈ ਤੇ ਬੱਜਰੀ ਆਦਿ ਨਹੀਂ ਪਾਈ ਗਈ, ਜਿਸ ਕਾਰਨ ਜਦੋਂ ਥੋੜ੍ਹਾ ਜਿਹਾ ਮੀਂਹ ਪੈ ਜਾਂਦਾ ਹੈ ਤੇ ਚਿੱਕੜ ਹੋਣ ਕਰਕੇ ਤਿਲਕਣ ਹੋ ਜਾਂਦੀ ਹੈ ਤੇ ਜਦੋਂ ਵੀ ਉਸ ਉੱਪਰ ਦੀ ਲੋਕ ਵ੍ਹੀਕਲ ਲੈ ਲੰਘਣ ਲੱਗਦੇ ਤੇ ਉਹ ਡਿੱਗ ਜਾਂਦੇ ਹਨ ਤੇ ਲੋਕਾਂ ਨੂੰ ਬਹੁਤ ਸੱਟਾਂ ਲੱਗ ਜਾਂਦੀਆਂ ਹਨ।

ਇਹ ਵੀ ਪੜ੍ਹੋ- SGPC ਵੱਲੋਂ ਕੰਗਨਾ ਰਣੌਤ ਖ਼ਿਲਾਫ਼ ਨਿੰਦਾ ਮਤਾ ਪਾਸ, ਕਿਹਾ- ਦਰਜ ਹੋਵੇ ਮਾਮਲਾ

ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪੁਲ ਦੇ ਦੋਵੇਂ ਪਾਸੇ ਪ੍ਰੀਮਿਕਸ ਆਦਿ ਪਾ ਕੇ ਇਸ ਨੂੰ ਠੀਕ ਕੀਤਾ ਜਾਵੇ ਤਾਂ ਜੋ ਵੱਡੀ ਗਿਣਤੀ ’ਚ ਪ੍ਰੇਸ਼ਾਨ ਹੋ ਰਹੇ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਸ ਮੁਸ਼ਕਿਲ ਦਾ ਤੁਰੰਤ ਨਾ ਕੀਤਾ ਗਿਆ ਤਾਂ ਬਹੁਤ ਜਲਦੀ ਧਰਨਾ ਲਾ ਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਅਤੇ ਜੇਕਰ ਕੋਈ ਜਾਨੀ ਜਾ ਮਾਲੀ ਨੁਕਸਾਨ ਹੁੰਦਾ ਹੈ ਤੇ ਸਬੰਧਿਤ ਮਹਿਕਮਾ ਜ਼ਿੰਮੇਵਾਰ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News