ਬਮਿਆਲ ਸੈਕਟਰ ਦੇ ਤਾਸ਼ ਪੱਤਣ ''ਤੇ ਪਾਕਿਸਤਾਨ ਵੱਲੋਂ ਭਾਰਤ ''ਚ ਦਾਖਲ ਹੋਇਆ ਗੁਬਾਰਾ
Tuesday, Oct 29, 2024 - 02:47 PM (IST)
ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਸਰਹੱਦੀ ਖੇਤਰ ਦੇ ਬਮਿਆਲ ਸੈਕਟਰ ਅਧੀਨ ਆਉਂਦੇ ਪਿੰਡ ਤਾਸ਼ ਦੇ ਨਜ਼ਦੀਕ ਭਾਰਤ ਪਾਕਿ ਸਰਹੱਦ 'ਤੇ 6 ਵਜੇ ਦੇ ਕਰੀਬ ਪਾਕਿਸਤਾਨ ਵੱਲੋਂ ਇਕ ਗੁਬਾਰਾ ਦਾ ਭਾਰਤ ਦੀ ਹੱਦ 'ਚ ਦਾਖ਼ਲ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ।
ਇਹ ਵੀ ਪੜ੍ਹੋ- ਡਿਜੀਟਲ ਇੰਡੀਆ: ਹੁਣ ਟੀਕਾਕਰਨ ਵੀ ਹੋਇਆ ਆਨਲਾਈਨ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੱਲ੍ਹ ਸ਼ਾਮ 6 ਵਜੇ ਦੇ ਕਰੀਬ ਦੀ ਹੈ ਜਿੱਥੇ ਭਾਰਤ ਪਾਕਿ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ. ਦੀ ਬੀ. ਓ. ਪੀ. ਪੋਸਟ ਦੇ ਨਜ਼ਦੀਕ ਇੱਕ ਗੁਬਾਰਾ ਪਾਕਿਸਤਾਨ ਵੱਲੋਂ ਭਾਰਤ 'ਚ ਦਾਖ਼ਲ ਹੋਇਆ, ਜਿਸਨੂੰ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਕਾਬੂ ਕਰਕੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੁਬਾਰੇ ਤੇ ਡੀ. ਬੀ. ਸੀ. ਆਈ. ਅਤੇ ਡੀ. ਬੀ. ਸੀ. ਏ 0682 ਦੇ ਨਾਲ ਵੈਲਕਮ ਲਿਖਿਆ ਹੋਇਆ ਹੈ। ਉਧਰ ਦੂਜੇ ਪਾਸੇ ਸੁਰੱਖਿਆ ਏਜੰਸੀਆ ਪੂਰੀਆਂ ਅਲਰਟ ਨਜ਼ਰ ਆ ਰਹੀਆਂ ਹਨ ।
ਇਹ ਵੀ ਪੜ੍ਹੋ- ਦੀਵਾਲੀ 'ਤੇ ਮਿਲੇਗਾ ਮੁਫ਼ਤ ਸਿਲੰਡਰ, ਕਰੋ ਇਹ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8