ਏਅਰਪੋਰਟ ਜਾਣ ਵਾਲੇ ਆਟੋ ਚਾਲਕਾਂ ਨੂੰ ਮਿਲੀ ਰਾਹਤ, ਲੰਮੇ ਸਮੇਂ ਤੋਂ ਲਗਾਈ ਰੋਕ ਹਟਾਈ

Wednesday, Jul 31, 2024 - 03:17 PM (IST)

ਏਅਰਪੋਰਟ ਜਾਣ ਵਾਲੇ ਆਟੋ ਚਾਲਕਾਂ ਨੂੰ ਮਿਲੀ ਰਾਹਤ, ਲੰਮੇ ਸਮੇਂ ਤੋਂ ਲਗਾਈ ਰੋਕ ਹਟਾਈ

ਅੰਮ੍ਰਿਤਸਰ (ਛੀਨਾ)- ਸ੍ਰੀ ਗੁਰੂ ਰਾਮਦਾਸ ਜੀ ਅੰਤਰ ਰਾਸ਼ਟਰੀ ਏਅਰਪੋਰਟ ’ਤੇ ਆਟੋ ਜਾਣ ਦੀ ਲੰਮੇ ਸਮੇਂ ਤੋਂ ਲਗਾਈ ਗਈ ਰੋਕ ਹਟਾਉਣ ਨਾਲ ਆਟੋ ਚਾਲਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਮਸਲੇ ਸਬੰਧੀ ਸ੍ਰੀ ਗੁਰੂ ਰਾਮਦਾਸ ਜੀ ਆਟੋ ਯੂਨੀਅਨ ਆਲ ਪੰਜਾਬ ਦੇ ਪ੍ਰਧਾਨ ਤੀਰਥ ਸਿੰਘ ਕੋਹਾਲੀ ਤੇ ਸਾਥੀ ਅਹੁਦੇਦਾਰਾਂ ਦੀ ਏਅਰਪੋਰਟ ਅਥਾਰਿਟੀ ਦੇ ਅਧਿਕਾਰੀਆਂ ਤੇ ਪੁਲਸ ਅਫਸਰਾਂ ਨਾਲ ਮੀਟਿੰਗ ਹੋਈ ਜਿਸ ਵਿਚ ਪ੍ਰਧਾਨ ਕੋਹਾਲੀ ਨੇ ਆਟੋ ਚਾਲਕਾਂ ਦੀ ਰੋਜ਼ੀ ਰੋਟੀ ਦਾ ਹਵਾਲਾ ਦਿੰਦਿਆਂ ਏਅਰਪੋਰਟ ਤੱਕ ਆਟੋ ਆਉਣ ਦੀ ਮੰਗ ਰੱਖੀ ਜਿਸ ’ਤੇ ਗੰਭੀਰਤਾਂ ਨਾਲ ਵਿਚਾਰਾਂ ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਏਅਰਪੋਰਟ ਦੇ ਵੈਲਕਮ ਚੌਕ ਤੱਕ ਆਟੋ ਚਾਲਕ ਸਵਾਰੀਆਂ ਲਿਆ ਸਕਦੇ ਹਨ ਤੇ ਲੈ ਕੇ ਜਾ ਸਕਦੇ ਹਨ ਇਸ ਤੋਂ ਅੱਗੇ ਜਾਣ ਦੀ ਮਨਾਹੀ ਹੋਵੇਗੀ।

ਇਹ ਵੀ ਪੜ੍ਹੋ- 25 ਸਾਲਾ ਨੌਜਵਾਨ ਦਾ ਸ਼ਰਮਨਾਕ ਕਾਰਾ, 2 ਸਾਲ ਦੀ ਮਾਸੂਮ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਇਸ ਫੈਸਲੇ ’ਤੇ ਪ੍ਰਧਾਨ ਕੋਹਾਲੀ ਤੇ ਸਾਥੀ ਆਟੋ ਚਾਲਕਾਂ ਨੇ ਸਹਿਮਤੀ ਪ੍ਰਗਟਾਉਂਦਿਆਂ ਟ੍ਰੈਫਿਕ ਨਿਯਮਾਂ ’ਚ ਵੀ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਸਮੇਂ ਵਿਕਰਮਜੀਤ ਸਿੰਘ ਲਾਡੀ, ਅਮਨਮੀਤ ਸਿੰਘ ਛੇਹਰਟਾ, ਸੁਖਵਿੰਦਰ ਸਿੰਘ ਬੀੜ ਬਾਬਾ ਬੁੱਢਾ ਸਾਹਿਬ, ਅਵਤਾਰ ਸਿੰਘ ਬਿਆਸ, ਰਾਜਾ ਸਿੰਘ ਬਿਆਸ, ਸਿਮਰਨਜੀਤ ਸਿੰਘ, ਦਿਲਬਾਗ ਸਿੰਘ, ਮੁਖਤਿਆਰ ਸਿੰਘ, ਭੋਲਾ ਸਿੰਘ ਮਾਹਲ, ਸੁਖਦੇਵ ਸਿੰਘ, ਕੁਲਬੀਰ ਸਿੰਘ ਨਾਗ ਖੁਰਦ, ਦਿਲਬਾਗ ਸਿੰਘ ਮਜੀਠਾ, ਸਤਨਾਮ ਸਿੰਘ ਬੱਚੀਵਿੰਡ, ਰਾਜੂ ਕਾਉਂਕੇ, ਸ਼ਿਵ ਕੁਮਾਰ, ਸੁੱਚਾ ਸਿੰਘ, ਰਾਜਾ ਸਿੰਘ ਏਅਰਪੋਰਟ, ਹਰਪਾਲ ਸਿੰਘ ਅਜਨਾਲਾ, ਅਸ਼ੋਕ ਕੁਮਾਰ, ਦਵਿੰਦਰ ਸਿੰਘ ਇੰਡੀਆ ਗੇਟ, ਗੁਰਭੇਜ ਸਿੰਘ ਟੋਨੀ, ਹਰਜਿੰਦਰ ਸਿੰਘ, ਲਾਡੀ ਕੋਲੋਵਾਲ ਤੇ ਹੋਰ ਵੀ ਆਟੋ ਚਾਲਕ ਹਾਜ਼ਰ ਸਨ।

ਇਹ ਵੀ ਪੜ੍ਹੋ- ਅਮਰੀਕਾ ਗਏ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਇਕੋ-ਇਕ ਸਹਾਰਾ ਸੀ ਮਲਕੀਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News