ਸਕੂਲ ਬੱਸ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਸਰਪੰਚ ਦੀ ਮੌਤ

Thursday, Sep 05, 2024 - 05:17 PM (IST)

ਸਕੂਲ ਬੱਸ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਸਰਪੰਚ ਦੀ ਮੌਤ

ਗੁਰਦਾਸਪੁਰ (ਹਰਮਨ)- ਥਾਣਾ ਕਾਹਨੂੰਵਾਨ ਦੀ ਪੁਲਸ ਨੇ ਸਕੂਲ ਬੱਸ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਵਿਚ ਇਕ ਵਿਅਕਤੀ ਦੀ ਹੋਈ ਮੌਤ ਕਾਰਨ ਬੱਸ ਚਾਲਕ ਖਿਲਾਫ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਰਘੁਬੀਰ ਸਿੰਘ ਪੁੱਤਰ ਬੱਚਨ ਸਿੰਘ ਵਾਸੀ ਸਿੱਧਵਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਸਰਪੰਚ ਰਸ਼ਪਾਲ ਸਿੰਘ ਪੁੱਤਰ ਚੰਦੂ ਰਾਮ ਆਪਣੇ ਪੋਤਰੇ ਹਰਪ੍ਰੀਤ ਸਿੰਘ ਉਮਰ 10 ਸਾਲ ਨਾਲ ਮੋਟਰਸਾਇਕਲ 'ਤੇ ਸਵਾਰ ਹੋ ਕੇ ਬਟਾਲਾ ਤੋਂ ਆਪਣੇ ਘਰ ਨੂੰ ਆ ਰਿਹਾ ਸੀ।

ਇਹ ਵੀ ਪੜ੍ਹੋ- ਭਰਾ ਦੇ ਅਮਰੀਕਾ ਜਾਣ ਦੀ ਖੁਸ਼ੀ 'ਚ ਰੱਖੀ ਪਾਰਟੀ 'ਚ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ

ਜਦੋਂ ਉਹ ਪਿੰਡ ਕਾਲਾ ਬਾਲਾ ਦੇ ਸਮਸ਼ਾਨ ਘਾਟ ਨੇੜੇ ਪੁੱਜਾ ਤਾਂ ਸਠਿਆਲੀ ਸਾਇਡ ਤੋਂ ਇੱਕ ਸਕੂਲ ਬੱਸ ਆਈ ਜਿਸ ਨੂੰ ਦਲਜੀਤ ਸਿੰਘ ਚਲਾ ਰਿਹਾ ਸੀ, ਨੇ ਲਾਪ੍ਰਵਾਹੀ ਨਾਲ ਚਲਾ ਕੇ ਰਸ਼ਪਾਲ ਸਿੰਘ ਦੇ ਮੋਟਰਸਾਈਕਲ ਵਿੱਚ ਮਾਰ ਦਿੱਤੀ। ਇਸ ਕਾਰਨ ਰਸ਼ਪਾਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਰਸ਼ਪਾਲ ਸਿੰਘ ਦੇ ਪੋਤਰੇ ਦੇ ਵੀ ਕਾਫੀ ਸੱਟਾਂ ਲੱਗੀਆਂ ਹਨ। ਪੁਲਸ ਨੇ ਉਕਤ ਬਿਆਨਾਂ ਦੇ ਅਧਾਰ 'ਤੇ ਬੱਸ ਚਾਲਕ ਖਿਲਾਫ਼ ਪਰਚਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਦੋ-ਪਹੀਆ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਜਾਰੀ ਹੋ ਗਏ ਸਖ਼ਤ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News