ਮੰਡੀਆਂ ’ਚ ਲਿਫਟਿੰਗ ਜ਼ੋਰਾਂ ’ਤੇ, ਕਿਸਾਨਾਂ ਨੂੰ 650.54 ਕਰ ਦੀ ਕੀਤੀ ਅਦਾਇਗੀ
Tuesday, Oct 29, 2024 - 05:15 PM (IST)
ਬਟਾਲਾ (ਸਾਹਿਲ, ਯੋਗੀ, ਅਸ਼ਵਨੀ)-ਗੁਰਦਾਸਪੁਰ ਜ਼ਿਲ੍ਹੇ ’ਚ ਝੋਨੇ ਦੀ ਆਮਦ ਤੇਜ਼ੀ ਨਾਲ ਵਧ ਰਹੀ ਹੈ। ਬੀਤੇ ਕੱਲ ਤੱਕ ਜ਼ਿਲ੍ਹੇ ਦੀਆਂ ਮੰਡੀਆਂ ’ਚ 3,64,460 ਮੀਟ੍ਰਿਕ ਟਨ ਆਏ ਝੋਨੇ ’ਚੋਂ 3,36,040 ਮੀਟਰਕ ਟਨ ਦੀ ਖਰੀਦ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਖਰੀਦ ਵਿਚ ਪਨਗਰੇਨ ਨੂੰ ਸਭ ਤੋਂ ਵੱਧ 1,26,932 ਮੀਟ੍ਰਿਕ ਟਨ ਖਰੀਦ ਕੀਤੀ ਹੈ, ਜਗਕਿ ਮਾਰਕਫੈੱਡ ਨੇ 84630 ਮੀਟ੍ਰਿਕ ਟਨ, ਪਨਸਪ ਨੇ 84730 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ 38589, ਐੱਫ. ਸੀ. ਆਈ. ਨੇ 1116 ਮੀਟ੍ਰਿਕ ਟਨ ਅਤੇ ਟਰੇਡਰਜ਼ ਨੇ 43 ਮੀਟ੍ਰਿਕ ਝੋਨੇ ਦੀ ਖਰੀਦ ਕੀਤੀ ਹੈ।
ਇਹ ਵੀ ਪੜ੍ਹੋ- ਦੋ-ਪਹੀਆ ਵਾਹਨਾਂ 'ਤੇ ਟ੍ਰੈਫ਼ਿਕ ਪੁਲਸ ਦੀ ਵੱਡੀ ਕਾਰਵਾਈ, ਮੰਗਵਾ ਲਿਆ ਬੁਲਡੋਜ਼ਰ
ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਜਿਥੇ ਝੋਨੇ ਦੀ ਆਮਦ ਵਿਚ ਤੇਜ਼ੀ ਆਈ ਹੈ, ਉਥੇ ਹੀ ਰੋਜ਼ਾਨਾ ਲਿਫਟਿੰਗ ਵਿਚ ਵੀ ਜ਼ਿਕਰਯੋਗ ਵਾਧਾ ਹੋਇਆ ਹੈ। ਮੰਡੀਆਂ ’ਚੋਂ 60 ਫੀਸਦੀ ਫਸਲ ਦੀ ਚੁਕਾਈ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਖਰੀਦੇ ਗਏ ਝੋਨੇ ਬਦਲੇ ਅਦਾਇਗੀ 48 ਘੰਟੇ ਦੇ ਮਿੱਥੇ ਗਏ ਸਮੇਂ ਤੋਂ ਵੀ ਪਹਿਲਾਂ ਯਕੀਨੀ ਬਣਾਈਆ ਜਾ ਰਹੀ ਹੈ। ਖਰੀਦੇ ਗਏ ਝੋਨੇ ਬਦਲੇ ਕਿਸਾਨਾਂ ਨੂੰ 650.54 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ- ਦੀਵਾਲੀ 'ਤੇ ਮਿਲੇਗਾ ਮੁਫ਼ਤ ਸਿਲੰਡਰ, ਕਰੋ ਇਹ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8