ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਨੇ ਪੰਜਾਬ ’ਚ ਪਹਿਲੀ ਵਾਰ ਨੇਜਾਬਾਜ਼ੀ ਕੱਪ ਕਰਵਾਇਆ

Wednesday, Nov 11, 2026 - 05:39 PM (IST)

ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਨੇ ਪੰਜਾਬ ’ਚ ਪਹਿਲੀ ਵਾਰ ਨੇਜਾਬਾਜ਼ੀ ਕੱਪ ਕਰਵਾਇਆ

ਅੰਮ੍ਰਿਤਸਰ (ਛੀਨਾ) : ਮਿਸਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਤੇ ਸਿੰਘ ਸਾਹਿਬ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਪੰਜਾਬ ’ਚ ਪਹਿਲੀ ਵਾਰ ਗੁ.ਸਮਾਧਾ ਬਾਬਾ ਨੌਧ ਸਿੰਘ ਪਿੰਡ ਚੱਬਾ, ਤਰਨ ਤਾਰਨ ਰੋਡ ਵਿਖੇ ਵਿਸ਼ਾਲ ਨੇਜਾਬਾਜ਼ੀ ਕੱਪ ਕਰਵਾਇਆ ਗਿਆ ਜਿਸ ਵਿਚ ਪੰਜਾਬ, ਹਰਿਆਣਾ, ਯੂ.ਪੀ.,ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਇੰਗਲੈਂਡ ਅਤੇ ਇਟਲੀ ਦੇ ਦਲ ਪੰਥਾ, ਪੁਲਸ ਮੁਲਾਜ਼ਮਾ ਅਤੇ ਵੱਖ-ਵੱਖ ਜਥੇਬੰਦੀਆ ਦੇ ਘੋੜ ਸਵਾਰਾਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖੀ ਦੇ ਪ੍ਰਚਾਰ ਤੇ ਪਸਾਰ ਅਤੇ ਪਵਿੱਤਰ ਗੁਰਧਾਮਾ ਦੀ ਸੇਵਾ ਸੰਭਾਲ ਵਾਸਤੇ ਹਮੇਸ਼ਾਂ ਯਤਨਸ਼ੀਲ ਰਹਿਣ ਵਾਲੇ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਵੱਲੋਂ ਪੰਜਾਬ ’ਚ ਪਹਿਲੀ ਵਾਰ ਖਾਲਸਾਈ ਜੰਗੀ ਖੇਡ ਨੇਜਾਬਾਜੀ ਕੱਪ ਕਰਵਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ ਉਹ ਬਹੁਤ ਹੀ ਸ਼ਲਾਘਾਯੋਗ ਗੱਲ ਹੈ। 

ਇਸ ਨਾਲ ਨੌਜਵਾਨ ਪੀੜੀ ਆਪਣੇ ਇਤਿਹਾਸ ਅਤੇ ਪੁਰਾਤਨ ਵਿਰਸੇ ਬਾਰੇ ਜਾਗਰੂਕ ਹੋਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾ ਨੂੰ ਨਸ਼ਿਆਂ ਤੋਂ ਬਚਾਅ ਕੇ ਸਿੱਖੀ ਨਾਲ ਜੋੜਨ ਵਾਸਤੇ ਅਜਿਹੀਆ ਖਾਲਸਾਈ ਖੇਡਾਂ ਪਿੰਡ-ਪਿੰਡ ਕਰਵਾਉਣੀਆ ਚਾਹੀਦੀਆਂ ਹਨ। ਇਸ ਮੌਕੇ ’ਤੇ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਨੇ ਵੱਖ-ਵੱਖ ਸ਼ਖਸੀਅਤਾਂ ਨੂੰ ਸਨਮਾਨਤ ਕਰਦਿਆਂ ਕਿਹਾ ਕਿ ਇਹ ਨੇਜਾਬਾਜ਼ੀ ਕੱਪ ਕਰਵਾਉਣ ’ਚ ਜੰਗੀ ਹੋਰਸ ਕਲੱਬ ਇਟਲੀ, ਜੰਗੀ ਹੋਰਸ ਕਲੱਬ ਯੂ.ਕੇ.ਤੇ ਸਮੂਹ ਡੇਰਾ ਮਿਸਲਾਂ ਦਾ ਭਰਪੂਰ ਸਹਿਯੋਗ ਰਿਹਾ ਹੈ ਅਤੇ ਅਜਿਹੇ ਉਪਰਾਲੇ ਭਵਿੱਖ ’ਚ ਵੀ ਕੀਤੇ ਜਾਣਗੇਂ। ਇਸ ਸਮੇਂ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਬਲਬੀਰ ਸਿੰਘ ਬੁੱਢਾ ਦਲ ਵਾਲੇ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵਾਲੇ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਮਹਾਕਾਲ ਬਾਬਾ ਜਗੀਰ ਸਿੰਘ ਭੰਬੋਈ ਵਾਲੇ, ਬਾਬਾ ਤਰਸੇਮ ਸਿੰਘ ਭਰਥ ਗਊਆ ਵਾਲੇ, ਜਥੇ.ਜੋਰਾਵਰ ਸਿੰਘ ਇਟਲੀ, ਬਾਬਾ ਜਰਨੈਲ ਸਿੰਘ ਯੂ.ਕੇ., ਬਾਬਾ ਜੇਤਵੀਰ ਸਿੰਘ, ਬਾਬਾ ਹਿੰਮਤ ਸਿੰਘ ਮੋਂਟੀਰੀਅਲ, ਬਾਬਾ ਗੁਰਨਾਮ ਸਿੰਘ ਭੂਰੀ ਵਾਲੇ, ਗਿਆਨੀ ਗੁਰਵਿੰਦਰ ਸਿੰਘ ਨੰਗਲੀ, ਬਾਬਾ ਸੁੱਖਾ ਸਿੰਘ ਬਾਬਾ ਬਕਾਲਾ ਸਾਹਿਬ ਵਾਲੇ, ਭਾਈ ਪਰਮਿੰਦਰਬੀਰ ਸਿੰਘ, ਗਿਆਨੀ ਮਹਿਤਾਬ ਸਿੰਘ, ਬਾਬਾ ਕੁਲਦੀਪ ਸਿੰਘ ਝਾੜ ਸਾਹਿਬ ਵਾਲੇ, ਬਾਬਾ ਜਗਜੀਤ ਸਿੰਘ ਮੜੀਆ ਵਾਲੇ, ਬਾਬਾ ਸ਼ੇਰ ਸਿੰਘ, ਬਾਬਾ ਤਰਲੋਚਨ ਸਿੰਘ ਵੱਡੇ ਖਿਆਲੇ ਵਾਲੇ, ਬਾਬਾ ਮਹਿਤਾਬ ਸਿੰਘ ਨਿੱਕੇ ਖਿਆਲੇ ਵਾਲੇ, ਬਾਬਾ ਜੈਮਲ ਸਿੰਘ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ। 


author

Gurminder Singh

Content Editor

Related News