ਹਰੀਕੇ ਪੱਤਣ ਝੀਲ 'ਤੇ ਪ੍ਰਵਾਸੀ ਪੰਛੀਆਂ ਦੀ ਆਮਦ ਹੋਈ ਸ਼ੁਰੂ

Tuesday, Jan 14, 2020 - 01:20 PM (IST)

ਹਰੀਕੇ ਪੱਤਣ ਝੀਲ 'ਤੇ ਪ੍ਰਵਾਸੀ ਪੰਛੀਆਂ ਦੀ ਆਮਦ ਹੋਈ ਸ਼ੁਰੂ

ਤਰਨਤਾਰਨ (ਵਿਜੇ) : ਉੱਤਰੀ ਭਾਰਤ ਦੀ ਸਭ ਤੋਂ ਵੱਡੀ ਅਤੇ ਵਿਸ਼ਵ ਪ੍ਰਸਿੱਧ ਹਰੀਕੇ ਪੱਤਣ ਝੀਲ 'ਚ ਸਰਦ ਰੁੱਤ ਸ਼ੁਰੂ ਹੁੰਦਿਆਂ ਹੀ ਦੇਸ਼ਾਂ-ਵਿਦੇਸ਼ਾਂ ਤੋਂ ਵੱਖ-ਵੱਖ ਪ੍ਰਜਾਤੀਆਂ ਦੇ ਪ੍ਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਗਈ ਹੈ। ਇਨ੍ਹਾਂ ਪੰਛੀਆਂ ਨੂੰ ਦੇਖਣ ਲਈ ਸੈਲਾਨੀਆਂ ਅਤੇ ਵਾਤਾਵਰਨ ਪ੍ਰਰੇਮੀਆਂ, ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ, ਖੋਜਕਰਤਾ ਵਿਗਿਆਨੀਆਂ ਦਾ ਆਉਣਾ ਜਾਣਾ ਆਰੰਭ ਹੋ ਚੁੱਕਾ ਹੈ। ਜੰਗਲੀ ਜੀਵ ਅਤੇ ਵਣ ਸੁਰੱਖਿਆ ਵਿਭਾਗ ਵੱਲੋਂ ਇਨ੍ਹਾਂ ਨੂੰ ਮੁਫ਼ਤ ਪਾਸ ਦੀ ਸਹੂਲਤ ਦਿੱਤੀ ਜਾ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਹਰ ਸਾਲ ਯੂਰਪੀਨ ਝੀਲਾਂ ਦਾ ਪਾਣੀ ਜੰਮ ਜਾਣ ਕਰ ਕੇ ਵੱਖ-ਵੱਖ ਦੇਸ਼ਾਂ ਤੋਂ ਇਕ ਲੱਖ ਤੋਂ ਵੱਧ ਪੰਛੀ 86 ਵਰਗ ਕਿਲੋਮੀਟਰ 'ਚ ਫੈਲੀ ਹਰੀਕੇ ਪੱਤਣ ਝੀਲ ਦੀ ਕੁਦਰਤੀ ਸੁੰਦਰਤਾ ਨੂੰ ਚਾਰ ਚੰਨ੍ਹ ਲਾਉਂਦੇ ਹਨ। ਇਹ ਪ੍ਰਵਾਸੀ ਪੰਛੀਆਂ ਦੀ ਸਾਂਭ-ਸੰਭਾਲ ਜੰਗਲੀ ਜੀਵ ਵਿਭਾਗ ਵਲੋਂ ਕੀਤੀ ਜਾ ਰਹੀ ਹੈ। ਇਸ ਝੀਲ 'ਚ ਜ਼ਿਆਦਾਤਰ ਪੰਛੀ ਰੂਸ, ਸਾਇਬੇਰੀਆ ਤੇ ਕਜ਼ਾਖ਼ਸਤਾਨ ਤੋਂ ਆਉਂਦੇ ਹਨ ਤੇ ਸਰਦ ਰੁੱਤ ਖਤਮ ਹੋਣ 'ਤੇ ਮੁੜ ਆਪਣੇ ਵਤਨ ਪਰਤ ਜਾਂਦੇ ਹਨ।

PunjabKesari

ਦੱਸ ਦੇਈਏ ਕਿ ਤਰਨਤਾਰਨ, ਕਪੂਰਥਲਾ, ਸੁਲਤਾਨਪੁਰ ਲੋਧੀ 'ਚ 86 ਵਰਗ ਕਿਲੋਮੀਟਰ 'ਚ ਫੈਲੀ ਹਰੀਕੇ ਪੱਤਣ ਬਰਡ ਸੈਂਚੁਰੀ ਨੂੰ 1953 'ਚ ਬਣਾਇਆ ਗਿਆ ਸੀ। ਭਾਰਤ ਸਰਕਾਰ ਅਤੇ ਦੇਸ਼ ਦੀ ਸਰਕਾਰ ਨੇ 1987-88 ਦੌਰਾਨ ਇਸ ਬਰਡ ਸੈਂਚੁਰੀ ਦੀ ਸਾਂਭ-ਸੰਭਾਲ ਨੂੰ ਉਚਿਤ ਮਹੱਤਵ ਦਿੱਤਾ ਸੀ। ਮੌਕੇ 'ਤੇ ਮੌਜੂਦ ਕੁੱਝ ਸੈਲਾਨੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਰਕਾਰੀ ਪ੍ਰਬੰਧਾਂ ਨੂੰ ਲੈ ਕੇ ਕੁਝ ਨਾਰਾਜ਼ਗੀ ਜਤਾਈ ਅਤੇ ਕਿਹਾ ਕਿ ਇੱਥੇ ਪਹੁੰਚਣ ਵਾਲਾ ਰਸਤਾ ਬਹੁਤ ਖਰਾਬ ਹੈ ਅਤੇ ਝੀਲ ਵਿਚ ਕੋਈ ਵੀ ਅਜਿਹਾ ਪ੍ਰਬੰਧ ਨਹੀਂ ਹੈ, ਜੋ ਇਨ੍ਹਾਂ ਪੰਛੀਆਂ ਨੂੰ ਪੂਰਾ ਵਿਚਕਾਰ ਜਾ ਕੇ ਦੇਖਿਆ ਜਾ ਸਕੇ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਝੀਲ ਨੂੰ ਹੋਰ ਵੀ ਸੁੰਦਰ ਬਣਾਇਆ ਜਾਵੇ ਤਾਂ ਜੋ ਸੈਲਾਨੀਆਂ ਦਾ ਇੱਥੇ ਹੋਰ ਵਧ ਤੋਂ ਵੱਧ ਆਉਣਾ ਮੁਨਾਸਿਬ ਹੋ ਸਕੇ।


author

cherry

Content Editor

Related News