ਜ਼ਮੀਨ ਦੀ ਵੱਟ ਦੇ ਮਾਮੂਲੀ ਤਕਰਾਰ ਦੇ ਚੱਲਦਿਆਂ ਕਿਸਾਨ ''ਤੇ ਤੇਜ਼ਧਾਪ ਹਥਿਆਰਾਂ ਨਾਲ ਹਮਲਾ

08/07/2020 5:13:06 PM

ਤਰਨਤਾਰਨ (ਰਮਨ ਚਾਵਲਾ) : ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਸੁਰਸਿੰਘ ਵਿਖੇ ਵੱਟ ਦੇ ਮਾਮੂਲੀ ਝਗੜੇ ਨੂੰ ਲੈ ਇਕ ਕਿਸਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰਦੇ ਹੋਏ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਹੈ। ਇਸ ਹਮਲੇ ਤੋਂ ਬਾਅਦ ਪੁਲਸ ਨੇ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਹਮਲਾਵਰ ਰੋਜ਼ਾਨਾਂ ਪੀੜਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਬਾਜ਼ ਨਹੀਂ ਆ ਰਹੇ ਹਨ, ਜਿਸ ਸਬੰਧੀ ਪੀੜਤ ਦੇ ਪਰਿਵਾਰ ਵੱਲੋਂ ਐੱਸ. ਐੱਸ. ਪੀ. ਪਾਸੋਂ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਗੁਹਾਰ ਲਗਾਈ ਜਾ ਰਹੀ ਹੈ।

ਇਹ ਵੀ ਪੜ੍ਹੋਂ : ਸਕੇ ਪਿਓ ਨਾਲ ਰਹਿਣ ਤੋਂ ਕੀਤਾ ਇਨਕਾਰ, 9 ਸਾਲਾ ਬੱਚੀ ਨੇ ਰੋ-ਰੋ ਸੁਣਾਇਆ ਦੁਖੜਾ (ਵੀਡੀਓ)

ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਸੁਰਸਿੰਘ ਪੱਤੀ ਨੰਗਲ ਕੀ ਨੇ ਦੱਸਿਆ ਕਿ ਮਿਤੀ 24 ਜੁਲਾਈ ਨੂੰ ਉਹ ਆਪਣੀ ਘਰ ਦੇ ਰਸਤੇ 'ਚ ਰੋੜੀ ਕੁੱਟ ਰਿਹਾ ਸੀ ਤਾਂ ਇਸ ਦੌਰਾਨ ਜਸਬੀਰ ਸਿੰਘ ਪੁੱਤਰ ਚਰਨ ਸਿੰਘ, ਲੱਵਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ, ਸੰਗਮਦੀਪ ਸਿੰਘ ਪੁੱਤਰ ਰੇਸ਼ਮ ਸਿੰਘ, ਅੰਮ੍ਰਿਤਪਾਲ ਸਿੰਘ ਪੁੱਤਰ ਬਲਜੀਤ ਸਿੰਘ ਜੋ ਕਿ ਤੇਜ਼ਧਾਰ ਹਥਿਆਰਾਂ ਅਤੇ ਰਾਈਫਲ ਨਾਲ ਲੈਸ ਹੋ ਆ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਕਤ ਹਮਲਾਵਰਾਂ ਅਤੇ ਕੁਝ ਅਣਪਛਾਤਿਆਂ ਵੱਲੋਂ 12 ਬੋਰ ਰਾਈਫਲਾਂ ਨਾਲ ਗੋਲੀਆਂ ਚਲਾਉਂਦੇ ਹੋਏ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਹਮਲਾਵਰਾਂ ਨੇ ਮੇਰੇ ਘਰ ਦੇ ਸਾਰੀ ਭੰਨ ਤੋੜ ਕਰਦੇ ਹੋਏ ਲਲਕਾਰੇ ਮਾਰੇ ਇਸ ਦੌਰਾਨ ਮੈਂ ਗੰਭੀਰ ਸੱਟਾਂ ਲੱਗਣ ਨਾਲ ਜ਼ਖਮੀ ਹੋ ਗਿਆ ਅਤੇ ਮੇਰੇ ਸਾਰੇ ਕਪੜੇ ਖੂਨ ਨਾਲ ਲੱਥ ਪੱਥ ਹੋ ਗਏ।

ਇਹ ਵੀ ਪੜ੍ਹੋਂ :ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ

ਬਲਵਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਮਾਤਾ ਸੁਰਜੀਤ ਕੌਰ ਅਤੇ ਪਤਨੀ ਵਲੋਂ ਰੌਲਾ ਪਾਉਣ ਉਪਰੰਤ ਸਾਰੇ ਹਮਲਾਵਰ ਮੈਨੂੰ ਦੋਬਾਰਾ ਹਮਲਾ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋ ਬਾਅਦ ਮੈਨੂੰ ਸਰਕਾਰੀ ਹਸਪਤਾਲ ਸੁਰਸਿੰਘ ਵਿਖੇ ਦਾਖਲ਼ ਕਰਵਾਇਆ ਗਿਆ। ਪੀੜਤ ਬਲਵਿੰਦਰ ਸਿੰਘ, ਮਾਤਾ ਸੁਰਜੀਤ ਕੌਰ ਅਤੇ ਪਤਨੀ ਨੇ ਦੱਸਿਆ ਕਿ ਉਕਤ ਵਿਅਕਤੀਆਂ ਦਾ ਖੇਤੀ ਯੌਗ ਜ਼ਮੀਨ ਨੂੰ ਉਕਤ ਮੁਲਜ਼ਮਾਂ 'ਚੋਂ ਕੁੱਝ ਉਸ ਦੇ ਤਾਏ ਦੇ ਪੁਤਰ ਹਨ ਜੋ ਜ਼ਬਰਦੱਸਤੀ ਜ਼ਮੀਨ ਨੂੰ ਹਥਿਆਉਣਾ ਚਾਹੁੰਦੇ ਹਨ, ਜਿਨ੍ਹਾਂ ਵੱਲੋਂ ਪਿਛਲ਼ੇ ਦਿਨੀਂ ਉਸ ਦੀ ਜ਼ਮੀਨ 'ਚ ਲੱਗੇ ਟਾਹਲੀ ਦੇ ਰੁੱਖ ਨੂੰ ਧੱਕੇ ਨਾਲ ਵੱਡ ਦਿੱਤਾ ਗਿਆ ਹੈ। ਜਿਸ ਸਬੰਧੀ ਉਨ੍ਹਾਂ ਨੇ ਚੌਕੀ ਸੁਰ ਸਿੰਘ ਵਿਖੇ ਦਰਖਾਸਤ ਦਿੱਤੀ ਹੈ। ਉਨ੍ਹਾਂ ਐੱਸ. ਐੱਸ. ਪੀ. ਪਾਸੋਂ ਮੰਗ ਕਰਦੇ ਹੋਏ ਕਿਹਾ ਕਿ ਉਕਤ ਮੁਲਜ਼ਮਾਂ ਖਿਲਾਫ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜਿਸ ਦੇ ਚੱਲਦਿਆ ਉਕਤ ਸਾਰੇ ਮੁਲਜ਼ਮਾਂ ਸਾਨੂੰ ਘਰ ਆ ਸ਼ਰੇਆਮ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਬਾਜ਼ ਨਹੀਂ ਆ ਰਹੇ ਹਨ। ਇਸ ਦੌਰਾਨ ਜੇ ਸਾਡੇ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਇਸ ਸਬੰਧੀ ਪੁਲਸ ਚੌਕੀ ਸੁਰਸਿੰਘ ਮੁੱਖੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਜਾਰੀ ਹੈ।


Baljeet Kaur

Content Editor

Related News