ਨਹੀਂ ਰੁੱਕ ਰਿਹਾ ਸਿਲਸਿਲਾ, ਕੇਂਦਰੀ ਜੇਲ੍ਹ ''ਚੋਂ ਫਿਰ ਮਿਲਿਆ ਸ਼ੱਕੀ ਸਾਮਾਨ
Tuesday, Jan 06, 2026 - 02:02 PM (IST)
ਤਰਨਤਾਰਨ (ਰਾਜੂ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਕੀਤੀ ਗਈ ਚੈਕਿੰਗ ਦੌਰਾਨ ਮੋਬਾਈਲ, ਚਾਰਜ਼ਰ, ਬੀੜੀਆਂ ਦੇ ਬੰਡਲ, ਸਿਗਰੇਟਾਂ ਦੇ ਬੰਡਲ, ਹੀਟਰ ਦੇ ਸਪਰਿੰਗ ਅਤੇ ਤੰਬਾਕੂ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ। ਜੇਲ੍ਹ ਦੇ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜੇਲ੍ਹ ਵਿਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਜੇਲ ਵਿਚ ਬੰਦ ਹਵਾਲਾਤੀ ਗੁਰਕੀਰਤ ਸਿੰਘ ਉਰਫ਼ ਘੁੱਗੀ ਵਾਸੀ ਸ਼ੇਰੋਂ ਦੇ ਕੋਲੋਂ ਦੋ ਮੋਬਾਈਲ (ਇਕ ਟਚਸਕ੍ਰੀਨ ਅਤੇ ਇਕ ਕੀਪੈਡ) ਬਰਾਮਦ ਹੋਏ ਹਨ। ਇਸੇ ਤਰ੍ਹਾਂ ਜੇਲ੍ਹ ਵਿਚ ਚੈਕਿੰਗ ਦੌਰਾਨ ਸੰਦੀਪ ਸਿੰਘ ਵਾਸੀ ਮੱਜੂਪੁਰ ਅਤੇ ਅਜੈਦੀਪ ਵਾਸੀ ਖਾਲੜਾ ਦੇ ਕੋਲੋਂ ਇਕ ਟਚ ਸਕ੍ਰੀਨ ਮੋਬਾਈਲ, 6 ਚਾਰਜ਼ਰ, 44 ਬੀੜੀਆਂ ਦੇ ਬੰਡਲ, 3 ਸਿਗਰੇਟ ਦੇ ਪੈਕੇਟ, ਹੀਟਰ ਸਪਰਿੰਗ ਅਤੇ 40 ਤੰਬਾਕੂ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ। ਜਿਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ’ਚ ਉਕਤ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਏ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਹੋਰ ਡਿੱਗੇਗਾ ਪਾਰਾ, 3 ਦਿਨ ਲਈ Cold Day ਦਾ Alert, ਇਨ੍ਹਾਂ ਜ਼ਿਲ੍ਹਿਆਂ 'ਚ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
