ਕੋਰੋਨਾ ਵੈਕਸੀਨ ਦਾ ਸਟਾਕ 6 ਮਹੀਨਿਆਂ ਤੋਂ ਖ਼ਤਮ, ਸਿਵਲ ਸਰਜਨ ਅਣਜਾਨ

07/03/2023 4:19:07 PM

ਅੰਮ੍ਰਿਤਸਰ (ਦਲਜੀਤ)- ਤਬਾਹੀ ਮਚਾ ਚੁੱਕੇ ਕੋਰੋਨਾ ਵਾਇਰਸ ਦਾ ਪ੍ਰਭਾਵ ਘੱਟ ਹੁੰਦੇ ਹੀ ਸਿਹਤ ਵਿਭਾਗ ਵੀ ਠੰਡਾ ਹੋ ਗਿਆ ਹੈ। ਵਿਭਾਗ ਦੀ ਢਿੱਲੀ ਕਾਰਵਾਈ ਦੇ ਚਲਦੇ ਜ਼ਿਲ੍ਹੇ ’ਚ ਪਿਛਲੇ 6 ਮਹੀਨੇ ਤੋਂ ਵੱਧ ਸਮਾਂ ਹੋ ਜਾਣ ਤੱਕ ਵਾਇਰਸ ਤੋਂ ਬਚਾਉਣ ਵਾਲੀ ਵੈਕਸੀਨ ਮੁਹੱਈਆ ਨਹੀਂ ਹੈ। ਇੱਥੋਂ ਤੱਕ ਨਾ ਤਾਂ ਭਰਪੂਰ ਵਾਇਰਸ ਦੀ ਪਛਾਣ ਲਈ ਬਕਾਇਦਾ ਟੈਸਟਿੰਗ ਹੋ ਰਹੀ ਹੈ ਅਤੇ ਨਾ ਹੀ ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ ਕੋਵਿਡ ਸ਼ੀਲਡ ਅਤੇ ਕੋ-ਵੈਕਸੀਨ ਲਗਾਈ ਜਾ ਰਹੀ ਹੈ। ਸਰਕਾਰੀ ਤੰਤਰ ਦੀ ਲਾਪ੍ਰਵਾਹੀ ਦੇਖੋ ਕਿ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਵਿਜੈ ਕੁਮਾਰ ਨੂੰ ਇਹ ਨਹੀਂ ਪਤਾ ਕਿ ਜ਼ਿਲ੍ਹੇ ’ਚ ਕਦੋਂ ਤੋਂ ਵੈਕਸੀਨ ਦਾ ਸਟਾਕ ਖ਼ਤਮ ਹੈ ਅਤੇ ਕਿੰਨੀ ਟੈਸਟਿੰਗ ਹਰ ਰੋਜ਼ ਹੋ ਰਹੀ ਹੈ। ਇਸ ਦੌਰਾਨ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਵਾਲੇ ਜ਼ਿਲ੍ਹਾ ਮੁਖੀ ਕੀ ਸਰਕਾਰੀ ਯੋਜਨਾਵਾਂ ਦਾ ਲਾਭ ਹੇਠਲੇ ਪੱਧਰ ਤੱਕ ਮਰੀਜ਼ਾਂ ਨੂੰ ਦਿਵਾ ਸਕਣਗੇ, ਇਹ ਇਕ ਵੱਡਾ ਸਵਾਲ ਹੈ।

ਸਿਹਤ ਵਿਭਾਗ ਦੀ ਕਾਰਗੁਜ਼ਾਰੀ ਢਿੱਲੀ

ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਪਿਛਲੇ ਸਮੇਂ ਦੌਰਾਨ ਅੰਮ੍ਰਿਤਸਰ ’ਚ ਪੂਰੀ ਤਰ੍ਹਾਂ ਦਹਿਸ਼ਤ ਫੈਲਾ ਚੁੱਕਾ ਹੈ। ਅੰਮ੍ਰਿਤਸਰ ’ਚ 1500 ਨਾਲੋਂ ਵੱਧ ਕੀਮਤੀ ਜਾਨਾਂ ਵਾਇਰਸ ਕਾਰਣ ਚਲੀਆਂ ਗਈਆਂ ਹਨ। ਵਾਇਰਸ ਦਾ ਪ੍ਰਭਾਵ ਭਾਵੇ ਘੱਟ ਹੋ ਗਿਆ ਹੈ ਪਰ ਅਜੇ ਵੀ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਦੇ ਪ੍ਰਭਾਵ ਨੂੰ ਘੱਟ ਦੇਖਦੇ ਹੋਏ ਸਿਹਤ ਵਿਭਾਗ ਵੀ ਢਿੱਲਾ ਹੋ ਗਿਆ ਹੈ, ਜ਼ਿਲ੍ਹੇ ’ਚ ਪਿਛਲੇ 6 ਮਹੀਨੇ ਤੋਂ ਵੱਧ ਸਮਾਂ ਹੋ ਜਾਣ ਦੇ ਬਾਅਦ ਵੀ ਵਾਇਰਸ ਤੋਂ ਬਚਾਅ ਲਈ ਕੋਈ ਵੀ ਵੈਕਸੀਨ ਮੁਹੱਈਆ ਨਹੀਂ ਹੈ। ਇੱਥੇ ਤੱਕ ਕਿ ਵਿਦੇਸ਼ਾਂ ’ਚ ਜਾਣ ਵਾਲੇ ਯਾਤਰੀਆਂ ਨੂੰ ਵੈਕਸੀਨ ਲਗਵਾਉਣ ਲਈ ਸਰਕਾਰੀ ਹਸਪਤਾਲਾਂ ਅਤੇ ਸਰਕਾਰੀ ਦਫਤਰਾਂ ’ਚ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਇੱਥੇ ਤੱਕ ਕਿ ਕਈ ਯਾਤਰੀ ਸਿਵਲ ਸਰਜਨ ਦਫਤਰ ’ਚ ਵੀ ਵੈਕਸੀਨ ਕਦੋਂ ਆਏਗੀ, ਦੇ ਸਬੰਧ ’ਚ ਜਦੋਂ ਪੁੱਛਣ ਆਉਂਦੇ ਹਨ ਤਾਂ ਉਨ੍ਹਾਂ ਸਪੱਸ਼ਟ ਜਵਾਬ ਨਹੀਂ ਦਿੱਤਾ ਜਾਂਦਾ।

ਇਹ ਵੀ ਪੜ੍ਹੋ- ਬਾਬਾ ਬਰਫਾਨੀ ਦੀ ਲਗਨ 'ਚ ਲੀਨ 69 ਸਾਲਾ ਦਸ਼ਵੰਤੀ, ਸਰਕਾਰੀ ਨੌਕਰੀ ਛੱਡ 25 ਸਾਲਾਂ ਤੋਂ ਕਰ ਰਹੀ ਸੇਵਾ

ਜ਼ਿਲ੍ਹੇ ’ਚ ਕਦੋਂ ਆਵੇਗੀ ਵੈਕਸੀਨ, ਕਿਸੇ ਨੂੰ ਨਹੀਂ ਪਤਾ?

ਜ਼ਿਲ੍ਹੇ ’ਚ ਵੈਕਸੀਨ ਕਦੋਂ ਆਏਗੀ, ਇਸ ਬਾਰੇ ’ਚ ਆਮ ਆਦਮੀ ਅਤੇ ਅਧਿਕਾਰੀਆਂ ਨੂੰ ਵੀ ਨਹੀਂ ਪਤਾ। ਇੱਥੇ ਤੱਕ ਕਿ ਸਿਵਲ ਸਰਜਨ ਡਾ. ਵਿਜੈ ਕੁਮਾਰ ਨੂੰ ਇਹ ਵੀ ਨਹੀਂ ਪਤਾ ਕਿ ਵੈਕਸੀਨ ਕਿੰਨੀ ਦੇਰ ਤੋਂ ਜ਼ਿਲੇ ’ਚ ਖਤਮ ਹੈ। ਸਰਕਾਰੀ ਹਸਪਤਾਲਾਂ ਦੀ ਓ. ਪੀ. ਡੀ. ’ਚ ਹਰ ਰੋਜ਼ ਖੰਘ, ਜ਼ੁਕਾਮ ਤੇ ਬੁਖਾਰ ਨਾਲ ਪੀੜਤ ਮਰੀਜ਼ ਆ ਰਹੇ ਹਨ, ਉੱਥੇ ਵੀ ਨਾ ਤਾਂ ਮਰੀਜ਼ਾਂ ਦੀ ਕੋਰੋਨਾ ਟੈਸਟਿੰਗ ਦੇ ਲਈ ਕੋਈ ਪ੍ਰਕਿਰਿਆ ਕੀਤੀ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਟੈਸਟ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਇਹ ਵਾਇਰਸ ਅੰਦਰ ਹੀ ਅੰਦਰ ਮਰੀਜ਼ ਨੂੰ ਖੋਖਲਾ ਕਰ ਦਿੰਦਾ ਹੈ। ਪਿਛਲੇ ਸਮੇਂ ’ਚ ਜਦੋਂ ਕੋਰੋਨਾ ਦਾ ਪੂਰਾ ਪ੍ਰਭਾਵ ਸੀ ਤਾਂ ਜ਼ਿਲ੍ਹੇ ’ਚ 5000 ਤੱਕ ਟੈਸਟਿੰਗ ਹੋਈ ਸੀ ਪਰ ਹੁਣ ਪ੍ਰਭਾਵ ਘੱਟ ਹੁੰਦੇ ਹੀ 200 ਲੋਕਾਂ ਦੀ ਵੀ ਟੈਸਟਿੰਗ ਨਹੀਂ ਹੋ ਰਹੀ। ਭਾਰਤ ਸਰਕਾਰ ਦੇ ਅਨੁਸਾਰ ਵੈਕਸੀਨ ਦਾ ਸਮਾਂ ਨਿਰਧਾਰਿਤ ਹੈ ਅਤੇ ਜਦੋਂ ਇਸ ਦਾ ਸਮਾਂ ਪੂਰਾ ਹੋ ਜਾਂਦਾ ਹੈ ਤਾਂ ਦੁਬਾਰਾ ਡੋਜ਼ ਲੈਣੀ ਪੈਂਦੀ ਹੈ ਕਿਉਂਕਿ ਬਕਾਇਦਾ ਵੈਕਸੀਨੇਟ ਹੀ ਮਰੀਜ਼ਾਂ ਦੇ ਅੰਦਰ ਅਤੇ ਜਨਤਾ ਦੇ ਅੰਦਰ ਇਮਿਊਨਿਟੀ ਪੈਦਾ ਕਰਦੀ ਹੈ ਅਤੇ ਸਮੇਂ-ਸਮੇਂ ’ਤੇ ਇਸ ਨੂੰ ਲਗਵਾਉਣਾ ਜ਼ਰੂਰੀ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਜ਼ਿਲ੍ਹੇ ’ਚ ਵੈਕਸੀਨ ਪਿਛਲੇ ਲੰਬੇ ਸਮੇਂ ਤੋਂ ਖ਼ਤਮ ਹੈ।

ਇਹ ਵੀ ਪੜ੍ਹੋ- ਵਿਆਹੁਤਾ ਨੂੰ ਧਮਕਾਉਣ ਲਈ ਵਿਅਕਤੀ ਨੇ ਪਾਈ ਪੁਲਸ ਦੀ ਵਰਦੀ, ਹਥਿਆਰਾਂ ਨਾਲ ਭੇਜਦਾ ਸੀ ਤਸਵੀਰਾਂ

ਆਮ ਆਦਮੀ ਪਾਰਟੀ ਦੀ ਸਰਕਾਰ ਇਕ ਪਾਸੇ ਸਿਹਤ ਸਹੂਲਤਾਂ ਬਿਹਤਰ ਬਣਾਉਣ ਦਾ ਦਾਅਵਾ ਕਰਦੀ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਲੋਕਾਂ ਦੀ ਕੀਮਤੀ ਜਾਨ ਬਚਾਉਣ ਲਈ ਸਹਾਇਕ ਸਾਬਿਤ ਹੋਣ ਵਾਲੀ ਕੋਰੋਨਾ ਦੀ ਵੈਕਸੀਨ ਹੀ ਜ਼ਿਲ੍ਹੇ ’ਚ ਮੁਹੱਈਆ ਨਹੀਂ ਹੈ।

ਓਧਰ ਇਸ ਸਬੰਧ ’ਚ ਜਦੋਂ ਸਿਵਲ ਸਰਜਨ ਡਾ. ਵਿਜੈ ਕੁਮਾਰ ਨੂੰ ਵੈਕਸੀਨ ਦੇ ਸਟੇਟਸ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਖਿਆਲ ਹੈ ਕਿ ਵੈਕਸੀਨ ਖ਼ਤਮ ਹੈ, ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕਦੋਂ ਤੋਂ ਖਤਮ ਹੈ ਤਾਂ ਉਨ੍ਹਾਂ ਕਿਹਾ ਕਿ ਸਮਾਂ ਤਾਂ ਪਤਾ ਨਹੀਂ ਪਰ ਆਈ ਹੁੰਦੀ ਤਾਂ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਉਨ੍ਹਾਂ ਨੂੰ ਦੱਸ ਦਿੰਦੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਟੈਸਟਿੰਗ ਦਾ ਕੀ ਸਟੇਟਸ ਹੈ ਤਾਂ ਉਨ੍ਹਾਂ ਕਿਹਾ ਕਿ ਟੈਸਟਿੰਗ ਵੀ ਨਾਮਾਤਰ ਹੋ ਰਹੀ ਹੈ ਕਿਉਂਕਿ ਮਰੀਜ਼ ਹੀ ਬੇਹੱਦ ਘੱਟ ਰਿਪੋਰਟ ਹੋ ਰਹੇ ਹਨ, ਜਦੋਂ ਵੈਕਸੀਨ ਦੀ ਵੱਧ ਜਾਣਕਾਰੀ ਉਨ੍ਹਾਂ ਤੋਂ ਹਾਸਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਨਾਲ ਗੱਲ ਕਰ ਲਓ। ਉਨ੍ਹਾਂ ਨੂੰ ਸਭ ਪਤਾ ਹੋਵੇਗਾ, ਜਦੋਂ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਫੋਨ ਬਿਜ਼ੀ ਆਉਂਦਾ ਰਿਹਾ ਅਤੇ ਬਾਅਦ ’ਚ ਸੰਪਰਕ ਨਹੀਂ ਹੋ ਸਕਿਆ। ਵੱਡਾ ਸਵਾਲ ਖੜਾ ਹੁੰਦਾ ਹੈ ਕਿ ਸਿਵਲ ਸਰਜਨ ਦੇ ਮੋਢਿਆਂ ’ਤੇ ਜ਼ਿਲ੍ਹੇ ਦੀ ਸਿਹਤ ਸਹੂਲਤਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਸਿਵਲ ਸਰਜਨ ਨੂੰ ਇਹ ਨਹੀਂ ਪਤਾ ਹੈ ਕਿ ਵੈਕਸੀਨ ਕਦੋਂ ਖਤਮ ਹੋਈ ਅਤੇ ਕਦੋਂ ਆਏਗੀ ਇਹ ਇਕ ਵੱਡਾ ਸਵਾਲ ਹੈ।

ਇਹ ਵੀ ਪੜ੍ਹੋ- ਨਿਊਜ਼ੀਲੈਂਡ ਤੋਂ ਆਈ ਦੁਖਦ ਖ਼ਬਰ, ਰਾਤੀ ਸੁੱਤਾ ਫਿਰ ਨਾ ਉੱਠਿਆ ਵਡਾਲਾ ਬਾਂਗਰ ਦਾ ਕੰਵਰਜੀਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News