ਤੇਜ਼ ਰਫ਼ਤਾਰ ਕਾਰ ਨੇ 2 ਔਰਤਾਂ ਨੂੰ ਦਰੜਨ ਤੋਂ ਬਾਅਦ ਖੜ੍ਹੀ ਮਾਰੂਤੀ ਨੂੰ ਮਾਰੀ ਟੱਕਰ, 1 ਦੀ ਮੌਤ, 3 ਜ਼ਖਮੀ

Tuesday, Feb 13, 2024 - 07:59 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਦੀਨਾਨਗਰ ਨੈਸ਼ਨਲ ਹਾਈਵੇ ਦੀਨਾਨਗਰ ਪੁਲਸ ਸਟੇਸ਼ਨ ਤੋਂ ਥੋੜ੍ਹੀ ਦੂਰੀ 'ਤੇ ਇਕ ਕਰੇਟਾ ਕਾਰ ਸਵਾਰ ਨੌਜਵਾਨਾਂ ਵੱਲੋਂ ਪਹਿਲਾਂ ਸੜਕ 'ਤੇ ਜਾ ਰਹੀਆਂ ਦੋ ਮਹਿਲਾਂ ਨੂੰ ਆਪਣੀ ਚਪੇਟ 'ਚ ਲਿਆ। ਇਸ ਮਗਰੋਂ ਇੱਕ ਪ੍ਰਾਈਵੇਟ ਕਾਲਜ ਦੇ ਨੇੜੇ ਖੜੀ ਮਾਰੂਤੀ ਕਾਰ ਨੂੰ ਆਪਣੀ ਚਪੇਟ 'ਚ ਲੈਣ ਦੀ ਖ਼ਬਰ ਮਿਲੀ ਹੈ। 

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਸਾਲ 2024 ਦੇ ਪਹਿਲੇ ਗੀਤ ‘ਡਰਿੱਪੀ’ ਨੇ ਬਿੱਲਬੋਰਡ ’ਤੇ ਪਾਈ ਧੱਕ

ਇਸ ਮੌਕੇ ਗੱਲਬਾਤ ਕਰਦੇ ਹੋਏ ਥਾਣਾ ਮੁਖੀ ਦੀਨਾਨਗਰ ਮਨਦੀਪ ਸੰਗੋਤਰਾ ਨੇ ਦੱਸਿਆ ਇਕ ਕਰੇਟਾ ਕਾਰ 'ਚ ਸਵਾਰ ਨੌਜਵਾਨਾਂ ਵੱਲੋਂ ਪਹਿਲਾਂ ਸੜਕ ਕਿਨਾਰੇ ਜਾ ਰਹੀਆਂ 2 ਮਹਿਲਾ ਨੂੰ ਗੰਭੀਰ ਰੂਪ 'ਚ ਜਖ਼ਮੀ ਕੀਤਾ ਅਤੇ ਬਾਅਦ 'ਚ ਖੜੀ ਮਾਰੂਤੀ ਕਾਰ 'ਚ ਟੱਕਰ ਮਾਰ ਦਿੱਤੀ। ਕਾਰ 'ਚ ਇਕ ਮਹਿਲਾ ਅਤੇ ਇਕ ਨੌਜਵਾਨ ਬੈਠੇ ਕਿਸੇ ਦੀ ਉਡੀਕ ਕਰ ਰਹੇ ਸਨ ਟੱਕਰ ਇੰਨੀ ਭਿਆਨਕ ਸੀ ਕਿ ਮਾਰੂਤੀ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਰੇਟਾ ਗੱਡੀ ਦੇ ਏਅਰ ਬੈਗ ਖੁੱਲਣ ਕਾਰਨ ਗੱਡੀ ਸਵਾਰ ਨੌਜਵਾਨਾਂ ਦਾ ਬਚਾਅ ਹੋਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਦੀਨਾਨਗਰ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਜ਼ਖਮੀਆ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਹੈ ਅਤੇ  ਮਾਰੂਤੀ ਕਾਰ 'ਚ ਸਵਾਰ ਇੱਕ ਨੌਜਵਾਨ, ਜੋ ਇੱਕ ਫੌਜ ਦਾ ਜਵਾਨ ਹੋਣ ਕਾਰਨ ਉਸ ਨੂੰ ਪਠਾਨਕੋਟ ਦੇ ਮਿਲਟਰੀ ਹਸਪਤਾਲ 'ਚ ਇਲਾਜ ਲਈ ਭੇਜਿਆ ਗਿਆ ਹੈ। 

PunjabKesari

ਜਾਣਕਾਰੀ ਅਨੁਸਾਰ, ਇਹ ਗੱਲ ਸਾਹਮਣੇ ਆਈ ਹੈ ਕਿ ਜੋ ਮਾਰੂਤੀ ਕਾਰ 'ਚ ਇੱਕ ਔਰਤ ਸੀ, ਉਸ ਦੀ ਜੀਭ ਅੱਧ 'ਚੋਂ  ਕੱਟਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਜਿਹੜੀਆਂ 2 ਮਹਿਲਾਵਾਂ ਨੂੰ ਗੁਰਦਾਸਪੁਰ ਹਸਪਤਾਲ ਲਿਜਾਇਆ ਗਿਆ ਸੀ ਉਨ੍ਹਾਂ 'ਚੋਂ ਇਕ ਮਹਿਲਾ ਦੀ ਮੌਤ ਹੋ ਗਈ ਹੈ। ਮਿ੍ਤਕ ਮਹਿਲਾ ਦਾ ਨਾਂ ਕਿਰਨ ਦੱਸਿਆ ਗਿਆ ਹੈ। ਇਹ ਮਹਿਲਾ ਨੇਪਾਲ ਦੀ ਰਹਿਣ ਵਾਲੀ ਹੈ ਅਤੇ ਇਹ ਦੀਨਾਨਗਰ ਵਿਖੇ ਇਕ ਨਰਸਰੀ 'ਚ ਕੰਮਕਾਰ ਕਰਦੀ ਸੀ। ਇਸ ਘਟਨਾ ਸੰਬੰਧੀ ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਕਰੇਟਾ ਸਵਾਰ 2 ਨੌਜਵਾਨਾਂ ਨੂੰ ਮੌਕੇ 'ਤੇ ਹੀ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News