ਸ਼ੱਕੀਆਂ ਦੀ ਭਾਲ ’ਚ ਐੱਸ. ਓ. ਜੀ. ਅਤੇ ਪੁਲਸ ਨੇ ਚਲਾਈ ਤਲਾਸ਼ੀ ਮੁਹਿੰਮ

Monday, Jul 29, 2024 - 04:15 PM (IST)

ਪਠਾਨਕੋਟ (ਸ਼ਾਰਦਾ)-ਪਿੰਡ ਫੰਗਤੋਲੀ ’ਚ ਸ਼ੱਕੀਆਂ ਦੀ ਭਾਲ ’ਚ ਪੁਲਸ, ਐੱਸ. ਓ. ਜੀ. (ਸਪੈਸ਼ਲ ਆਪ੍ਰੇਸ਼ਨ ਗਰੁੱਪ) ਦੀ ਫੋਰਸ ਵੱਲੋਂ ਸਾਂਝੇ ਤੌਰ ’ਤੇ ਪਿੰਡ ਫੰਗਤੋਲੀ ਦੇ ਨਾਲ ਲਗਦੇ ਪਿੰਡ ਦੁਰੰਗ ਕੋਠੀ, ਬਲੇਵਾ, ਭਮਲਾਦਾ, ਕੁਠੇੜ, ਕਰੋਲੀ ਅਤੇ ਹੋਰਨਾਂ ਨਾਲ ਸਮੇਤ ਜੰਗਲਾਂ ’ਚ ਤਲਾਸ਼ੀ ਚੈਕਿੰਗ ਚਲਾਈ ਗਈ ਤਾਂ ਜੋ ਜਲਦੀ ਹੀ ਉਕਤ ਦੇਖੇ ਗਏ 7 ਸ਼ੱਕੀਆਂ ਪ੍ਰਤੀ ਕੋਈ ਪੁਖਤਾ ਜਾਣਕਾਰੀ ਮਿਲ ਸਕੇ। ਇਸ ਸਬੰਧੀ ਜ਼ਿਲ੍ਹਾ ਪੁਲਸ ਪ੍ਰਮੁੱਖ ਦੀ ਹਦਾਇਤ ਅਨੁਸਾਰ ਸ਼ਾਹਪੁਰਕੰਢੀ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਇੰਸਪੈਕਟਰ ਮੋਹਿਤ ਟਾਂਕ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਫੋਰਸ ਅਤੇ ਐੱਸ. ਓ. ਜੀ. ਵੱਲੋਂ ਦਿਨ ਰਾਤ ਪਿੰਡ ਫੰਗਤੋਲੀ ਅਤੇ ਆਸੇ-ਪਾਸੇ ਦੇ ਨਾਲ ਲਗਦੇ ਪਿੰਡਾਂ ’ਚ ਪੂਰੀ ਮੁਸਤੈਦੀ ਨਾਲ ਸੁਰੱਖਿਆ ਵਿਵਸਥਾ ਨੂੰ ਵਧਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਕਾਲੇ ਬੱਦਲਾਂ 'ਚ ਘਿਰਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਨਮੋਹਕ ਨਜ਼ਾਰਾ, ਵੱਡੀ ਗਿਣਤੀ 'ਚ ਪੁੱਜੇ ਸ਼ਰਧਾਲੂ

ਉਨ੍ਹਾਂ ਨੇ ਦੱਸਿਆ ਕਿ ਪੁਲਸ ਫੋਰਸ ਦੇ ਲਗਭਗ 20 ਅਧਿਕਾਰੀਆਂ ਅਤੇ ਜਵਾਨਾਂ ਸਮੇਤ 15 ਐੱਸ. ਓ. ਜੀ. ਕਮਾਂਡੋ ਨਾਲ ਪਿੰਡ ਦੁਰੰਗ ਕੋਠੀ ਦੇ ਨਾਲ ਲਗਦੇ ਜੰਗਲਾਂ ਅਤੇ ਆਸੇ-ਪਾਸੇ ਖੇਤਰਾਂ ’ਚ ਤੇਜ਼ੀ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ, ਨਾਲ ਹੀ ਪੁਲਸ ਵੱਲੋਂ ਗੁੱਜਰਾਂ ਦੇ ਡੇਰਿਆਂ ’ਤੇ ਵੀ ਪਹੁੰਚ ਕਰ ਕੇ ਉਨ੍ਹਾਂ ਦੇ ਮੁਖੀਆਂ ਨੂੰ ਅਦਾਇਤ ਕੀਤੀ ਜਾ ਰਹੀ ਹੈ ਕਿ ਜੇਦਰ ਕੋਈ ਸ਼ੱਕੀ ਵਿਅਕਤੀ ਜਾਂ ਦੱਸੇ ਗਏ ਹੁਲੀਏ ਅਨੁਸਾਰ ਉਨ੍ਹਾਂ ਨੂੰ ਕੋਈ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਤੁਰੰਤ ਪੁਲਸ ਨੂੰ ਸੂਚਨਾ ਦੇਣ।

ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਪੰਜਾਬ ਨੂੰ ਦਿੱਤੀ ਵੱਡੀ ਸੌਗਾਤ, ਰੇਲਵੇ ਓਵਰਬ੍ਰਿਜ ਦਾ ਕੀਤਾ ਉਦਘਾਟਨ

ਉਨ੍ਹਾਂ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਰ੍ਹਾਂ ਸ਼ਾਂਤੀ ਬਣਾਏ ਰੱਖਣ ਅਤੇ ਜੇਕਰ ਕੋਈ ਸ਼ੱਕੀ ਦਿਖਾਈ ਦਿੰਦਾ ਹੈ ਤਾਂ ਤੁਰੰਤ ਉਸ ਦੀ ਸੂਚਨਾ ਪੁਲਸ ਨੂੰ ਦੇਣ ਤਾਂ ਜੋ ਪੁਲਸ, ਐੱਸ. ਓ. ਜੀ. ਅਤੇ ਫੌਜ ਆਪਣੀ ਉਚਿਤ ਕਾਰਵਾਈ ਕਰ ਸਕਣ।

ਇਹ ਵੀ ਪੜ੍ਹੋ- ਕਾਲੇ ਬੱਦਲਾਂ 'ਚ ਘਿਰਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਨਮੋਹਕ ਨਜ਼ਾਰਾ, ਵੱਡੀ ਗਿਣਤੀ 'ਚ ਪੁੱਜੇ ਸ਼ਰਧਾਲੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News