ਪਾਕਿਸਤਾਨ ’ਚ ਮਨਾਇਆ ਸ਼ਿਵਰਾਤਰੀ ਦਾ ਤਿਉਹਾਰ

03/09/2024 11:42:37 AM

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)-ਪਾਕਿਸਤਾਨ ਵਿਚ ਵੀ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਦੇਸ਼ ’ਚ ਹੀ ਨਹੀਂ ਸਗੋਂ ਹਿੰਦੂ ਧਾਰਮਿਕ ਮਾਨਤਾਵਾਂ ਨਾਲ ਜੁੜੇ ਲੋਕ ਜਿੱਥੇ ਵੀ ਰਹਿੰਦੇ ਹਨ, ਇਸ ਤਿਉਹਾਰ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਇਸ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਵਿਆਹ ਹੋਇਆ ਸੀ। ਮਹਾਸ਼ਿਵਰਾਤਰੀ ਦੇ ਤਿਉਹਾਰ ਸਬੰਧੀ ਹੋਰ ਵੀ ਕਈ ਮਾਨਤਾਵਾਂ ਪ੍ਰਚਲਿਤ ਹਨ। ਭਾਰਤ ਤੋਂ ਇਲਾਵਾ ਪਾਕਿਸਤਾਨ ਵਿਚ ਵੀ ਸਦੀਆਂ ਤੋਂ ਮਹਾਸ਼ਿਵਰਾਤਰੀ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਇਸਲਾਮਾਬਾਦ, ਲਾਹੌਰ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ, ਬਲੋਚਿਸਤਾਨ ਅਤੇ ਕਰਾਚੀ ’ਚ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾਏ ਜਾਣ ਦੀ ਖ਼ਬਰ ਹੈ।
ਪਾਕਿਸਤਾਨ ’ਚ ਮਹਾਸ਼ਿਵਰਾਤਰੀ ਮਨਾਉਣ ਲਈ ਭਾਰਤ ਤੋਂ 62 ਹਿੰਦੂ ਸ਼ਰਧਾਲੂ ਵਾਹਗਾ ਬਾਰਡਰ ਰਾਹੀਂ ਲਾਹੌਰ ਪਹੁੰਚਣ ਤੋਂ ਬਾਅਦ ਲਾਹੌਰ ਤੋਂ ਕਰੀਬ 300 ਕਿਲੋਮੀਟਰ ਦੂਰ ਚਕਵਾਲ ਇਲਾਕੇ ’ਚ ਸਥਿਤ ਪ੍ਰਸਿੱਧ ਕਟਾਸ ਰਾਜ ਮੰਦਰ ’ਚ ਪਹੁੰਚੇ, ਜਿੱਥੇ ਉਨ੍ਹਾਂ ਪਾਕਿਸਤਾਨ ’ਚ ਰਹਿੰਦੇ ਹਿੰਦੂ ਭਾਈਚਾਰੇ ਦੇ ਲੋਕਾਂ ਨਾਲ ਮਹਾਸ਼ਿਵਰਾਤਰੀ ਮਨਾਈ। ਭਾਰਤ ਤੋਂ ਇੱਥੇ ਆਏ ਹਿੰਦੂ ਭਾਈਚਾਰੇ ਦੇ ਲੋਕਾਂ ਦਾ ਉੱਥੇ ਨਿੱਘਾ ਸਵਾਗਤ ਕੀਤਾ ਗਿਆ। ਇਸ ਕਟਾਸ ਰਾਜ ਮੰਦਰ ’ਚ ਸਿਰਫ਼ ਹਿੰਦੂ ਹੀ ਨਹੀਂ, ਸਗੋਂ ਮੁਸਲਿਮ ਅਤੇ ਹੋਰ ਭਾਈਚਾਰਿਆਂ ਦੇ ਲੋਕ ਵੀ ਇਸ ਤਿਉਹਾਰ ’ਚ ਹਿੱਸਾ ਲੈਂਦੇ ਹਨ।


Aarti dhillon

Content Editor

Related News