ਭਗਵਾਨ ਰਾਮ ਦਾ ਪੁਤਲਾ ਸਾੜਨ ਦੇ ਵਿਰੋਧ ''ਚ ਮਾਨਾਂਵਾਲਾ ਵੱਲ ਕੂਚ ਕਰੇਗਾ ਸ਼ਿਵ ਸੈਨਾ ਪੰਜਾਬ ਦਾ ਜੱਥਾ

11/10/2020 5:25:35 PM

ਅੰਮ੍ਰਿਤਸਰ(ਕਮਲੇਸ਼) : ਅੰਮ੍ਰਿਤਸਰ ਦੇ ਪਿੰਡ ਮਾਨਾਂਵਾਲਾ 'ਚ ਕੁਝ ਸ਼ਰਾਰਤੀਆਂ ਵੱਲੋਂ ਕਰੋੜਾਂ ਹਿੰਦੁਆਂ ਦੇ ਭਗਵਾਨ ਸ਼੍ਰੀਰਾਮ ਦਾ ਪੁੱਤਲਾ ਸਾੜੇ ਜਾਣ ਦੇ ਰੋਸ 'ਚ ਸ਼ਿਵਸੈਨਾ ਪੰਜਾਬ ਦਾ ਇਕ ਵਿਸ਼ਾਲ ਜੱਥਾ ਸੰਤ ਸਮਾਜ ਦੀ ਅਗਵਾਈ 'ਚ 20 ਨਵੰਬਰ ਨੂੰ ਮਾਨਾਂਵਾਲਾ ਦੇ ਲਈ ਕੂਚ ਕਰੇਗਾ। ਜੱਥਾ ਪੰਜਾਬ ਸਰਕਾਰ ਤੋਂ ਮੰਗ ਕਰੇਗਾ ਕਿ ਉਥੇ ਭਗਵਾਨ ਸ਼੍ਰੀਰਾਮ ਦਾ ਮੰਦਰ ਸਥਾਪਿਤ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਸ਼ਰ੍ਹੇਆਮ ਫਾਂਸੀ ਦਿੱਤੀ ਜਾਵੇ। ਇਹ ਜਾਣਕਾਰੀ ਦਿੰਦੇ ਜਲੰਧਰ ਜ਼ਿਲ੍ਹਾ ਪ੍ਰਧਾਨ ਰੂਬਲ ਸਿੰਧੂ, ਪੰਜਾਬ ਸੰਗਠਨ ਮੰਤਰੀ ਮੁਕੇਸ਼ ਲਾਟੀ, ਜਲੰਧਰ ਵੈਸਟ ਪ੍ਰਧਾਨ ਅੰਕੁਰ ਸ਼ਰਮਾ, ਵਾਈਸ ਪ੍ਰਧਾਨ ਨੋਨੂ ਪੰਡਿਤ ਆਦਿ ਸੈਂਕੜਾਂ ਸ਼ਿਵਸੈਨਾ ਵਰਕਰਾਂ ਨੇ ਕਿਹਾ ਕਿ ਪੰਜਾਬ 'ਚ ਸ਼ੁਰੂ ਤੋਂ ਹੀ ਹਿੰਦੁ ਧਰਮ 'ਤੇ ਅੱਤਿਆਚਾਰ ਦਾ ਜ਼ੋਰ ਜਾਰੀ ਹੈ ਅਤੇ ਲੱਗਦਾ ਹੈ ਕਿ ਹਿੰਦੂ ਪੰਜਾਬ 'ਚ ਦੂਜੇ ਦਰਜੇ ਦਾ ਸ਼ਹਿਰੀ ਬਣ ਕੇ ਰਹਿ ਗਿਆ ਹੈ। 
ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਪਹਿਲੇ ਇਕ ਦਹਾਕੇ ਤੱਕ ਚੱਲੇ ਅੱਤਵਾਦ ਦੇ ਦੌਰ 'ਚ ਹਿੰਦੁਆਂ ਨੂੰ ਘਰਾਂ 'ਚੋਂ, ਬੱਸਾਂ 'ਚੋਂ ਕੱਢ-ਕੱਢ ਕੇ ਮਾਰਿਆ ਜਾਂਦਾ ਰਿਹਾ। ਉਨ੍ਹਾਂ ਦੀਆਂ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਪਰ ਹਿੰਦੁਆਂ ਨੂੰ ਕੋਈ ਇਨਸਾਫ ਨਹੀਂ ਮਿਲਿਆ। 1984 ਦੇ ਦੰਗੇ ਜਿਨ੍ਹਾਂ ਨੂੰ ਸ਼ਿਵਸੈਨਾ ਪੰਜਾਬ ਵੀ ਗਲਤ ਮੰਨਦੀ ਹੈ ਇਸ ਲਈ ਉਸ ਕਾਲੇ ਦਿਨ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਹੈ, ਪਰ ਪੰਜਾਬ 'ਚ ਮਾਰੇ ਗਏ 35000 ਤੋਂ ਜ਼ਿਆਦਾ ਹਿੰਦੁਆ ਦੀ ਗੱਲ ਕਰੀਏ 'ਤੇ ਪੁਰਾਣਾ ਜ਼ਖਮ ਨਾ ਭਰਨ ਦੀ ਗੱਲ ਕਹੀਂ ਜਾਂਦੀ ਹੈ। ਜਿਸ ਨਾਲ ਲੱਗਦਾ ਹੈ ਕਿ ਹਿੰਦੁਆਂ ਦਾ ਮਰਨਾ ਕਿਸੇ ਵੀ ਸਰਕਾਰ ਲਈ ਕੋਈ ਵੱਡੀ ਗੱਲ ਨਹੀਂ ਹੈ।


Aarti dhillon

Content Editor

Related News