ਗੁਰੂ ਨਗਰੀ ''ਚ ਕੋਰੋਨਾ ਦਾ ਕਹਿਰ, ਹੁਣ ਸਰਕਾਰੀ ਮੈਡੀਕਲ ਕਾਲਜ ਦਾ ਸੀਨੀਅਰ ਅਧਿਕਾਰੀ ਆਇਆ ਪਾਜ਼ੇਟਿਵ

Thursday, Dec 28, 2023 - 02:34 PM (IST)

ਗੁਰੂ ਨਗਰੀ ''ਚ ਕੋਰੋਨਾ ਦਾ ਕਹਿਰ, ਹੁਣ ਸਰਕਾਰੀ ਮੈਡੀਕਲ ਕਾਲਜ ਦਾ ਸੀਨੀਅਰ ਅਧਿਕਾਰੀ ਆਇਆ ਪਾਜ਼ੇਟਿਵ

ਅੰਮ੍ਰਿਤਸਰ (ਦਲਜੀਤ)- ਕੋਰੋਨਾ ਵਾਇਰਸ ਨੂੰ ਲੈ ਕੇ ਇਸ ਵਾਰ ਸਿਹਤ ਵਿਭਾਗ ਦੀ ਲਾਪ੍ਰਵਾਹੀ ਅੰਮ੍ਰਿਤਸਰ ਵਾਸੀਆਂ ਨੂੰ ਮਹਿੰਗੀ ਪੈ ਸਕਦੀ ਹੈ, ਜਿਸ ਤਰ੍ਹਾਂ ਵਿਭਾਗ ਨੂੰ ਲੰਡਨ ਤੋਂ ਆਈ ਇਕ ਔਰਤ ਦੇ ਟੈਸਟ ਪਾਜ਼ੇਟਿਵ ਆਉਣ ਦੀ ਸੂਚਨਾ ਨਹੀਂ ਮਿਲੀ ਸੀ, ਹੁਣ ਸਰਕਾਰੀ ਮੈਡੀਕਲ ਕਾਲਜ ਦੇ ਇਕ ਸੀਨੀਅਰ ਅਧਿਕਾਰੀ ਦੇ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਇਹ ਮਾਮਲਾ ਵੀ ਸਿਹਤ ਵਿਭਾਗ ਦੇ ਧਿਆਨ ਵਿਚ ਨਹੀਂ ਹੈ। ਔਰਤ ਦਾ ਜਿੱਥੇ ਪ੍ਰਾਈਵੇਟ ਲੈਬਾਰਟਰੀ ਤੋਂ ਆਰ. ਟੀ. ਪੀ. ਸੀ. ਆਰ. ਟੈਸਟ ਹੋਇਆ ਸੀ, ਉਥੇ ਅਧਿਕਾਰੀ ਦਾ ਰੈਪਿਡ ਟੈਸਟ ਕੀਤਾ ਗਿਆ, ਜਿਸ ਵਿਚ ਉਹ ਪਾਜ਼ੇਟਿਵ ਆਇਆ ਹੈ। ਇਹ ਦੋਵੇਂ ਮਾਮਲੇ ਵਿਭਾਗ ਦੇ ਧਿਆਨ ਵਿਚ ਨਹੀਂ ਹਨ। ਇੱਥੇ ਹੀ ਬੱਸ ਨਹੀਂ ਵਿਭਾਗ ਸਰਕਾਰੀ ਹਸਪਤਾਲਾਂ ਵਿਚ ਵਾਇਰਸ ਨਾਲ ਸਬੰਧਤ ਲੱਛਣ ਵਾਲੇ ਮਰੀਜ਼ ਭਾਰੀ ਤਦਾਦ ਵਿਚ ਆਉਣ ਤੋਂ ਬਾਅਦ ਹੀ ਵਾਇਰਸ ਦੀ ਟੈਸਟਿੰਗ ਸ਼ੁਰੂ ਨਹੀਂ ਹੋ ਸਕੀ ਹੈ।

ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰ ਕੇ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ, ਪਰ ਵਿਭਾਗ ਵੱਲੋਂ ਇਹ ਸਾਵਧਾਨੀਆਂ ਸਿਰਫ਼ ਦਸਤਾਵੇਜ਼ਾਂ ਵਿਚ ਹੀ ਲਾਗੂ ਕੀਤੀਆਂ ਜਾ ਰਹੀਆਂ ਹਨ, ਜਦੋਂਕਿ ਅਸਲੀਅਤ ਇਹ ਹੈ ਕਿ ਜ਼ਿਲ੍ਹੇ ਵਿਚ ਇਸ ਵਾਇਰਸ ਦੀ ਰੋਕਥਾਮ ਲਈ ਜਿੱਥੇ ਕੋਈ ਤਿਆਰੀ ਨਹੀਂ ਹੈ, ਉਥੇ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਕੋਲ ਕੋਈ ਵੀ ਕੇਸ ਪਾਜ਼ੇਟਿਵ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: ਮਾਲਕਣ ਕੁੜੀ ਨਾਲ 2 ਸਾਲਾਂ ਤੋਂ ਢਾਉਂਦੀ ਰਹੀ ਤਸ਼ੱਦਦ, ਹੈਰਾਨ ਕਰੇਗਾ ਪੂਰਾ ਮਾਮਲਾ

ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਣ ਵਾਲਾ ਇਹ ਵਾਇਰਸ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਆਸਾਨੀ ਨਾਲ ਦੂਜਿਆਂ ਵਿਚ ਵੀ ਫੈਲ ਜਾਵੇਗਾ ਅਤੇ ਉਸੇ ਤਰ੍ਹਾਂ ਇਹ ਵਾਇਰਸ ਆਪਣਾ ਘਿਨਾਉਣੇ ਰੂਪ ਧਾਰਨ ਕਰ ਕੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ। ਲੰਡਨ ਤੋਂ ਆਈ ਔਰਤ ਜੋ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਅਧੀਨ ਸੀ, ਉਸ ਦਾ ਵੀ ਜਦੋਂ ਪ੍ਰਾਈਵੇਟ ਤੌਰ ’ਤੇ ਟੈਸਟ ਕੀਤਾ ਗਿਆ ਤਾਂ ਉਹ ਵੀ ਪਾਜ਼ੇਟਿਵ ਆਇਆ ਸੀ।

ਜਗ ਬਾਣੀ ਵਲੋਂ ਪ੍ਰਮੁੱਖਤਾ ਨਾਲ ਉਦੋਂ ਵੀ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ, ਪਰ ਅਫ਼ਸੋਸ ਦੀ ਗੱਲ ਹੈ ਕਿ ਉਸ ਔਰਤ ਦਾ ਨਾ ਤਾਂ ਸਰਕਾਰੀ ਤੌਰ ’ਤੇ ਸੈਂਪਲ ਲਿਆ ਗਿਆ ਅਤੇ ਨਾ ਹੀ ਉਸ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੇ ਸੈਂਪਲ ਕੀਤੇ ਗਏ। ਔਰਤ ਤੰਦਰੁਸਤ ਹੋ ਕੇ ਛੁੱਟੀ ਲੈ ਕੇ ਚੱਲੀ ਗਈ ਹੈ, ਪਰੰਤੂ ਉਸ ਦੇ ਸੰਪਰਕ ਵਿਚ ਆਉਣ ਵਾਲੇ ਕਿਸੇ ਵੀ ਵਿਅਕਤੀ ਦੇ ਸੈਂਪਲ ਨਹੀਂ ਲਏ ਗਏ। ਹੁਣ ਸਰਕਾਰੀ ਮੈਡੀਕਲ ਕਾਲਜ ਦਾ ਇਕ ਸੀਨੀਅਰ ਅਫ਼ਸਰ ਕੋਰੋਨਾ ਪਾਜ਼ੇਟਿਵ ਆਇਆ ਹੈ। ਖਾਂਸੀ, ਜੁਕਾਮ, ਬੁਖਾਰ ਦੀ ਸ਼ਿਕਾਇਤ ਸੀ, ਅਧਿਕਾਰੀ ਵਲੋਂ ਖੁਦ ਜਦੋਂ ਆਪਣਾ ਰੈਪਿਡ ਟੈਸਟ ਕਰਵਾਇਆ ਗਿਆ ਤਾਂ ਉਹ ਪਾਜ਼ੇਟਿਵ ਆਇਆ।

ਪੰਜਾਬ ਦੇ ਸਿਹਤ ਵਿਭਾਗ ਵਲੋਂ ਸਰਕਾਰੀ ਹਸਪਤਾਲਾਂ ਵਿਚ ਸਟਾਫ਼ ਅਤੇ ਡਾਕਟਰ ਨੂੰ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਮਾਸਕ ਲਗਾਉਣਾ ਅਤੀ ਜ਼ਰੂਰੀ ਕਰ ਦਿੱਤਾ ਹੈ ਤੇ ਵਿਭਾਗ ਵਲੋਂ ਆਮ ਲੋਕਾਂ ਵਿਚ ਫੈਲ ਰਹੇ ਵਾਇਰਸ ਨੂੰ ਰੋਕਣ ਲਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਵਿਭਾਗ ਦੀ ਕਾਰਜਸ਼ੈਲੀ ’ਤੇ ਦੋ ਨਵੇਂ ਮਾਮਲੇ ਜ਼ਿਲ੍ਹੇ ਵਿਚ ਸਾਹਮਣੇ ਆਉਣ ’ਤੇ ਕਈ ਸਵਾਰ ਉੱਠਣੇ ਸ਼ੁਰੂ ਹੋ ਗਏ ਹਨ, ਕੀ ਵਿਭਾਗ ਦੇ ਅਧਿਕਾਰੀ ਮੋਟੀ ਤਨਖ਼ਾਹ ਲੈਣਾ ਜਾਣਦੇ ਹਨ, ਕੰਮ ਕਰਨਾ ਨਹੀਂ? ਜੇਕਰ ਵਾਇਰਸ ਤੇਜ਼ੀ ਨਾਲ ਫ਼ੈਲ ਗਿਆ ਤਾਂ ਸਿਹਤ ਵਿਭਾਗ ਨੂੰ ਨਿਰੰਤਰ ਕਰਨ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

 ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਸੰਘਣੀ ਧੁੰਦ ਦੀ ਲਪੇਟ 'ਚ ਆਈ ਸਵਾਰੀਆਂ ਨਾਲ ਭਰੀ ਬੱਸ, ਪਿਆ ਚੀਕ-ਚਿਹਾੜਾ

ਮੈਡੀਕਲ ਕਾਲਜ ’ਚ ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਨਹੀਂ ਰੁਕੀ ਬਾਇਓਮੈਟ੍ਰਿਕ ਹਾਜ਼ਰੀ

ਸਰਕਾਰੀ ਮੈਡੀਕਲ ਕਾਲਜ ਵਿਚ ਇਕ ਸੀਨੀਅਰ ਅਧਿਕਾਰੀ ਦੇ ਰੈਪਿਡ ਟੈਸਟ ਰਾਹੀਂ ਪਾਜ਼ੇਟਿਵ ਆਉਣ ਤੋਂ ਬਾਅਦ ਕਾਲਜ ਪ੍ਰਸ਼ਾਸਨ ਵੱਲੋਂ ਬਾਇਓਮੈਟ੍ਰਿਕ ਹਾਜ਼ਰੀ ਬੰਦ ਨਹੀਂ ਕੀਤੀ ਗਈ। ਹਾਜ਼ਰੀ ਲਗਾਉਣ ਲਈ ਡਾਕਟਰ ਵਰਗ ਇਕ ਤੋਂ ਬਾਅਦ ਇਕ ਉਂਗਲਾਂ ਰਾਹੀਂ ਬਾਇਓਮੀਟ੍ਰਿਕ ’ਤੇ ਹਾਜ਼ਰੀ ਦੀ ਨਿਸ਼ਾਨਦੇਹੀ ਕਰ ਰਿਹਾ ਹੈ ਅਤੇ ਕਈ ਵਾਰ ਹਾਜ਼ਰੀ ਲਗਾਉਦੇ ਸਮੇਂ ਉਥੇ ਭੀੜ ਵੀ ਇਕੱਠੀ ਹੋ ਜਾਂਦੀ ਹੈ। ਹਾਜ਼ਰੀ ਲਗਾਉਣ ਤੋਂ ਬਾਅਦ, ਡਾਕਟਰ ਜ਼ਿਆਦਾਤਰ ਹੱਥ ਸਾਫ਼ ਨਹੀਂ ਕਰਦੇ। ਡਾਕਟਰ ਵਾਇਰਸ ਨਾਲ ਲੜਨ ਵਾਲੀ ਪਹਿਲੀ ਲਾਈਨ ’ਤੇ ਹਨ ਅਤੇ ਲੱਛਣਾਂ ਵਾਲੇ ਵਧੇਰੇ ਕੇਸ ਉਨ੍ਹਾਂ ਕੋਲ ਆਉਂਦੇ ਹਨ।

ਇਹ ਵੀ ਪੜ੍ਹੋ : Year ender 2023: ਪਰਿਵਾਰ ਨੂੰ ਅਲਵਿਦਾ ਕਹਿ ਗਏ ਪੰਜਾਬੀ ਨੌਜਵਾਨ, ਵਿਦੇਸ਼ 'ਚ ਹਾਰਟ ਅਟੈਕ ਨੇ ਖੋਹੇ ਮਾਵਾਂ ਦੇ ਲਾਲ

ਸਰਕਾਰੀ ਡਾਕਟਰਾਂ ਨੂੰ ਇੰਤਜ਼ਾਰ, ਹਸਪਤਾਲ ਵਿਚ ਕਦੋਂ ਸ਼ੁਰੂ ਹੋਣਗੇ ਆਰ. ਟੀ. ਪੀ. ਸੀ. ਆਰ ਸੈਂਪਲ

ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਵਾਲੇ ਮਰੀਜ਼ ਵੱਡੀ ਗਿਣਤੀ ਵਿਚ ਆ ਰਹੇ ਹਨ। ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਸਰਕਾਰੀ ਡਾਕਟਰ ਇਹ ਜਾਣਨ ਦੀ ਉਡੀਕ ਕਰ ਰਹੇ ਹਨ ਕਿ ਸਰਕਾਰੀ ਹਸਪਤਾਲਾਂ ਵਿਚ ਆਰ. ਟੀ. ਪੀ. ਸੀ. ਆਰ. ਦੇ ਕਦੋਂ ਸੈਂਪਲ ਲਏ ਜਾਣਗੇ। ਓ. ਪੀ. ਡੀ. ਬਹੁਤੇ ਸਰਕਾਰੀ ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਸੂਬੇ ਵਿੱਚ ਵੱਡੀ ਗਿਣਤੀ ਵਿੱਚ ਲੱਛਣ ਵਾਲੇ ਮਰੀਜ਼ ਆ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਵਿਭਾਗ ਸਮੇਂ ਸਿਰ ਸੈਂਪਲ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦੇਵੇ ਤਾਂ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਟੈਸਟਿੰਗ ਨਾ ਹੋਣ ਕਾਰਨ ਵਾਇਰਸ ਦੇ ਲੱਛਣ ਵਾਲੇ ਮਰੀਜ਼ ਜੋ ਪਾਜ਼ੇਟਿਵ ਹੋਣ ਦੀ ਕਾਫ਼ੀ ਸੰਭਾਵਨਾ ਹੈ, ਉਥੇ ਇੱਕ ਦੂਸਰੇ ਨੂੰ ਵਾਇਰਸ ਗਿਫ਼ਟ ਵਿਚ ਦਿੰਦੇ ਹਨ ਅਤੇ ਵਾਇਰਸ ਨੂੰ ਕੰਮਿਊਨਿਟੀ ਵਿਚ ਫੈਲਾ ਦੇਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News